ਪੰਜਾਬੀ
ਡੈਮੋਕਰੈਟਿਕ ਟੀਚਰਜ਼ ਫਰੰਟ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਨਾਲ ਅਧਿਆਪਕਾਂ ਦੀਆਂ ਸਮੱਸਿਆਵਾਂ ਸਬੰਧੀ ਕੀਤੀ ਚਰਚਾ
Published
3 years agoon

ਲੁਧਿਆਣਾ: : ਡੈਮੋਕ੍ਰੈਟਿਕ ਟੀਚਰਜ਼ ਫਰੰਟ ਜਿਲ੍ਹਾ ਲੁਧਿਆਣਾ ਦਾ ਵਫ਼ਦ ਜ਼ਿਲ੍ਹਾ ਸਕੱਤਰ ਦਲਜੀਤ ਸਮਰਾਲਾ ਅਤੇ ਮੀਤ ਪ੍ਰਧਾਨ ਦਵਿੰਦਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਕਮ ਐਲੀਮੈਂਟਰੀ) ਨੂੰ ਮਿਲਿਆ।
ਜ਼ਿਲ੍ਹਾ ਪ੍ਰੈਸ ਸਕੱਤਰ ਗੁਰਪ੍ਰੀਤ ਸਿੰਘ ਨੇ ਇਸ ਸਬੰਧ ਵਿੱਚ ਜਾਣਕਾਰੀਆਂ ਸਾਂਝੀਆਂ ਕਰਦੇ ਹੋਏ ਦੱਸਿਆ ਕਿ ਜੱਥੇਬੰਦੀ ਦੀ ਲਡਿਰਸ਼ਿਪ ਵੱਲੋਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਸ਼੍ਰੀਮਤੀ ਜਸਵਿੰਦਰ ਕੋਰ ਨਾਲ ਵੱਖ ਵੱਖ ਬਲਾਕਾਂ ਤੋਂ ਇਕੱਤਰ ਕਰਕੇ ਏਜੰਡੇ ਵਿੱਚ ਸੂਚੀਬੱਧ ਕੀਤੀਆਂ ਅਧਿਆਪਕਾਂ ਦੀਆਂ ਸਮੱਸਿਆਵਾਂ ਉੱਤੇ ਚਰਚਾ ਕੀਤੀ ਗਈ।
ਇਹਨਾਂ ਵਿੱਚ ਮਿਡਲ ਅਤੇ ਪ੍ਰਾਇਮਰੀ ਸਕੂਲਾਂ ਵਿੱਚ ਸਿੰਗਲ ਅਧਿਆਪਕ ਵਾਲੇ ਸਕੂਲਾਂ ਵਿੱਚ ਅਧਿਆਪਕਾਂ ਦੇ ਪ੍ਰਬੰਧ ਕਰਨ, 3704 ਅਧਿਆਪਕਾਂ ਦੀ ਦਫ਼ਤਰ ਵਿੱਚ ਹਾਜ਼ਰੀ ਸਮੇਂ ਦੀ ਤਨਕਾਹ ਕਢਵਾਉਣ, ਜ਼ਿਲ੍ਹਾ ਪ੍ਰੀਸ਼ਦ ਤੋਂ ਸਿੱਖਿਆ ਵਿਭਾਗ ਵਿੱਚ ਸ਼ਿਫ਼ਟ ਹੋਏ ਅਧਿਆਪਕਾਂ ਦੀ ਤਨਖਾਹ ਅਨਾਮਲੀ ਦੂਰ ਕਰਨ ਸਬੰਧੀ ਮਸਲੇ ਵਿਚਾਰੇ ਗਏ।
ਡੀ. ਈ. ਓ. ਵੱਲੋਂ ਇਹਨਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਤੋਂ ਇਲਾਵਾ 2500/4500 ਭਰਤੀ ਦੇ ਹੈਂਡੀਕੈਪਡ ਕੋਟੇ ਦੇ ਬੈਕਲੌਗ ਅਧੀਨ ਭਰਤੀ 108 ਅਧਿਆਪਕਾਂ ਦੇ ਨਿਯੁਕਤੀ ਪੱਤਰ ਦੀ ਮੱਦ-7 ਦੇ ਗ਼ਲਤ ਅਰਥ ਕੱਢ ਕੇ ਪਰਖ ਸਮਾਂ ਪਾਰ ਮਿਆਦ ਪੂਰੀ ਹੋਣ ਦੇ ਬਾਵਜੂਦ ਰੈਗੂਲਰ ਨਾ ਕਰਨ ਦਾ ਤਿੱਖਾ ਵਿਰੋਧ ਜੱਥੇਬੰਦੀ ਵੱਲੋਂ ਡੀ. ਈ. ਓ. ਦੇ ਸਨਮੁਖ ਦਰਜ਼ ਕਰਵਾਇਆ ਗਿਆ।
ਜ਼ਿਕਰਯੋਗ ਹੈ ਕਿ ਇਹਨਾਂ ਅਧਿਆਪਕਾਂ ਉੱਪਰ ਵਿਭਾਗੀ ਪ੍ਰੀਖਿਆ ਦੀ ਸ਼ਰਤ ਲਗਾਕੇ ਮੰਨਮਾਨੇ ਇਹਨਾਂ ਦੀ ਪੂਰੀ ਤਨਖਾਹ ਕਢਵਾਉਣ ਤੇ ਰੋਕ ਲਗਾ ਦਿੱਤੀ ਗਈ ਹੈ। ਇਸਦਾ ਜੱਥੇਬੰਦੀ ਵੱਲੋਂ ਸਖ਼ਤ ਨੋਟਿਸ ਲਿਆ ਗਿਆ ਹੈ। ਇਸ ਦੇ ਨਾਲ ਹੀ ਬੇਨਾਮੀ ਸ਼ਿਕਾਇਤਾਂ ਉੱਪਰ ਵਾਲੀਆਂ ਪੜਤਾਲਾਂ ਰਾਹੀਂ ਜਾਣਬੁੱਝ ਕੇ ਸਕੂਲਾਂ ਦਾ ਵਿੱਦਿਅਕ ਮਹੌਲ ਖ਼ਰਾਬ ਕਰਨ ਬਾਰੇ ਵੀ ਆਗੂਆਂ ਵੱਲੋਂ ਰੋਸ ਪ੍ਰਗਟ ਕੀਤਾ ਗਿਆ, ਜਿਸਦੇ ਪ੍ਰਤੀਕਰਮ ਵਿੱਚ ਡੀ. ਈ. ਓ. ਮੈਡਮ ਵੱਲੋਂ ਭਵਿੱਖ ਵਿੱਚ ਅਜਿਹਾ ਨਾ ਹੋਣ ਦੇਣ ਦੀ ਗੱਲ ਆਖੀ ਗਈ।
You may like
-
ਜ਼ਿਲ੍ਹਾ ਟਾਸਕ ਫੋਰਸ ਵਲੋਂ ਬਾਲ ਭਿੱਖਿਆ ਦੀ ਰੋਕਥਾਮ ਤਹਿਤ ਕੀਤੀ ਗਈ ਕਾਰਵਾਈ
-
ਜ਼ਿਲ੍ਹਾ ਟਾਸਕ ਫੋਰਸ ਵਲੋਂ ਬਾਲ ਮਜ਼ਦੂਰੀ ਦੀ ਰੋਕਥਾਮ ਤਹਿਤ 5 ਬੱਚਿਆਂ ਦਾ ਰੈਸਕਿਊ
-
ਅਧਿਆਪਕਾਂ ਅਤੇ ਸਕੂਲਾਂ ਦੀਆਂ ਵਿੱਤੀ ਮੰਗਾਂ ਸਬੰਧੀ ਡੀ.ਟੀ.ਐੱਫ. ਨੇ ਲਾਇਆ ਧਰਨਾ
-
ਕੱਚੇ ਅਧਿਆਪਕ ਯੂਨੀਅਨ ਅਤੇ ਡੀ. ਟੀ. ਐਫ਼ ਦੀ ਵਲੋਂ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਦਾ ਐਲਾਨ
-
ਡੀਟੀਐਫ਼ ਵੱਲੋਂ ਜੇਤੂ ਰੈਲੀ ਵਿੱਚ ਪਹਿਲਵਾਨਾਂ ਉੱਤੇ ਪੁਲਿਸ ਤਸ਼ੱਦਦ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ
-
ਪਾਠਕ੍ਰਮਾਂ ਵਿੱਚ ਮਨਮਾਨੀ ਕਾਂਟੀ-ਛਾਂਟੀ ਭਗਵੇੰਕਰਨ ਦੀ ਇੱਕ ਕੋਝੀ ਚਾਲ – ਡੀ ਟੀ ਐਫ