ਪੰਜਾਬ ਨਿਊਜ਼

ਦੀਪ ਸਿੱਧੂ ਦਾ ਪਿੰਡ ਥਰੀਕੇ ‘ਚ ਸ਼ਾਮ ਨੂੰ ਕਰੀਬ ਪੰਜ ਵਜੇ ਹੋਵੇਗਾ ਸਸਕਾਰ

Published

on

ਲੁਧਿਆਣਾ   :   ਅਦਾਕਾਰ ਦੀਪ ਸਿੱਧੂ ਦਾ ਸਸਕਾਰ ਅੱਜ ਸ਼ਾਮ ਪੰਜ ਵਜੇ ਪਿੰਡ ਥਰੀਕੇ ਦੇ ਸ਼ਮਸ਼ਾਨਘਾਟ ਵਿਖੇ ਹੋਵੇਗਾ। ਇਹ ਜਾਣਕਾਰੀ ਪੰਚਾਇਤ ਮੈਂਬਰ ਅਤੇ ਗੁਰਦੁਆਰਾ ਅਤਰ ਸਾਹਿਬ ਦੇ ਪ੍ਰਧਾਨ ਜੱਥੇਦਾਰ ਰਘਬੀਰ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਬੇਸ਼ੱਕ ਦੀਪ ਸਿੱਧੂ ਦਾ ਜੱਦੀ ਪਿੰਡ ਮੁਕਤਸਰ ਵੱਲ ਪੈਂਦਾ ਹੈ ਪਰ ਉਹ ਲੰਬੇ ਸਮੇਂ ਤੋਂ ਥਰੀਕੇ ਵਿਖੇ ਹੀ ਰਹਿ ਰਹੇ ਸਨ।

ਉਨ੍ਹਾਂ ਕਿਹਾ ਕਿ ਦੀਪ ਸਿੱਧੂ ਦੇ ਦੇਹਾਂਤ ਨਾਲ ਪਿੰਡ ਥਰੀਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਹਰ ਕੋਈ ਸਿੱਧੂ ਨਾਲ ਬਿਤਾਏ ਯਾਦਗਾਰੀ ਪਲਾਂ ਨੂੰ ਇਕ ਦੂਸਰੇ ਨਾਲ ਸਾਂਝਾ ਕਰ ਰਿਹਾ ਹੈ। ਜਥੇਦਾਰ ਰਘਬੀਰ ਸਿੰਘ ਨੇ ਕਿਹਾ ਕਿ ਪਿੰਡ ਵਾਸੀ ਇੱਕ ਅਦਾਕਾਰ ਦੇ ਨਾਲ ਨਾਲ ਇੱਕ ਇਮਾਨਦਾਰ ਸ਼ਖ਼ਸੀਅਤ ਤੋਂ ਵੀ ਵਾਂਝੇ ਹੋ ਗਏ ਹਨ ਜਿਸ ਨੇ ਦੁਨੀਆਂ ਭਰ ਵਿੱਚ ਆਪਣੀ ਅਦਾਕਾਰੀ ਸਦਕਾ ਅਤੇ ਕਿਸਾਨੀ ਅੰਦੋਲਨ ਵਿੱਚ ਸ਼ਾਮਲ ਹੋ ਕੇ ਪਿੰਡ ਦਾ ਨਾਮ ਰੌਸ਼ਨ ਕੀਤਾ।

ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਇਹ ਹਾਦਸਾ ਕੁੰਡਲੀ ਮਾਨੇਸਰ ਪਲਵਲ ਯਾਨੀ ਕੇਐਮਪੀ ਐਕਸਪ੍ਰੈਸਵੇਅ ਤੇ ਪਿਪਲੀ ਟੋਲ ਦੇ ਕੋਲ ਵਾਪਰਿਆ ਜਿੱਥੇ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਮੌਤ ਹੋ ਗਈ। ਹਾਦਸਾ ਰਾਤ ਕਰੀਬ 9.30 ਵਜੇ ਹੋਇਆ। ਦੀਪ ਦੀ ਐਨਆਰਆਈ ਮਿੱਤਰ ਅਨੁਸਾਰ ਜਦੋਂ ਹਾਦਸਾ ਹੋਇਆ, ਉਦੋੰ ਉਸ ਦੀ ਅੱਖ ਲੱਗ ਗਈ ਸੀ। ਹਾਦਸਾ ਇਨ੍ਹਾਂ ਜ਼ਬਰਦਸਤ ਸੀ ਕਿ ਗੱਡੀ ਕਰੀਬ 20 ਤੋਂ 30 ਮੀਟਰ ਤੱਕ ਘੜੀਸਦੀ ਚਲੀ ਗਈ। ਇਸ ਨਾਲ ਸਕਾਰਪੀਓ ਦਾ ਅਗਲਾ ਹਿੱਸਾ ਚਕਨਾਚੂਰ ਹੋ ਗਿਆ।

Facebook Comments

Trending

Copyright © 2020 Ludhiana Live Media - All Rights Reserved.