Connect with us

ਪੰਜਾਬੀ

ਦੇਬੀ ਵੱਲੋਂ ਹਲਕੇ ਦੇ ਵਿਕਾਸ ਲਈ ਭਾਜਪਾ ਦੇ ਹੱਕ ‘ਚ ਵੋਟ ਪਾਉਣ ਦੀ ਅਪੀਲ

Published

on

Debi urges people to vote for BJP for constituency development

ਲੁਧਿਆਣਾ   :   ਵਿਧਾਨ ਸਭਾ ਸੈਂਟਰਲ ਤੋਂ ਭਾਜਪਾ ਉਮੀਦਵਾਰ ਗੁਰਦੇਵ ਸ਼ਰਮਾ ਦੇਬੀ ਨੇ ਧਰਮਪੁਰਾ, ਸੁਭਾਨੀ ਬਿਲਡਿੰਗ, ਮੋਚਪੁਰਾ ਬਾਜ਼ਾਰ, ਨੌਲਖਾ ਗਾਰਡਨ, ਅਹਾਤਾ ਸ਼ੇਰ ਗੰਜ ਵਿਖੇ ਘਰ-ਘਰ ਵੋਟਰਾਂ ਦੇ ਨਾਲ ਸੰਪਰਕ ਕੀਤਾ।

ਸੁੰਦਰ ਨਗਰ ਦੇ ਕਿੰਗ ਪੈਲੇਸ, ਪੇ੍ਮ ਨਗਰ, ਕੇਸਰ ਗੰਜ, ਢੋਕਾ ਮੁਹੱਲਾ, ਹਰਿ ਕਰਤਾਰ ਕਲੋਨੀ, ਨਰਿੰਦਰ ਨਗਰ, ਮਹਾਰਾਜਾ ਰਣਜੀਤ ਸਿੰਘ ਪਾਰਕ, ਨਿਊ ਮਾਧੋਪੁਰੀ, ਸ਼ਿਵਾਜੀ ਨਗਰ, ਬੈਂਜਿਮਨ ਰੋਡ, ਖੁੱਡ ਮੁਹੱਲਾ, ਇਕਬਾਲ ਗੰਜ ਚੌਕ ਸਹਿਤ ਵੱਖ-ਵੱਖ ਥਾਵਾਂ ‘ਤੇ ਨੁੱਕੜ ਬੈਠਕਾਂ ਨੂੰ ਸੰਬੋਧਿਤ ਕੀਤਾ।

ਦਰੇਸੀ ਗਰਾਊਂਡ ਵਿੱਚ ਪ੍ਰਹਿਲਾਦ ਦੀ ਅਗਵਾਈ ਹੇਠ ਚੋਣ ਮੀਟਿੰਗ ‘ਚ ਗੁਜਰਾਤੀ ਸਮਾਜ ਨੇ ਭਾਜਪਾ ਉਮੀਦਵਾਰ ਦੇਬੀ ਦੇ ਪੱਖ ਵਿੱਚ ਵੋਟ ਦਾ ਭਰੋਸਾ ਦਿਵਾਇਆ। ਇਸ ਦੌਰਾਨ ਗੁਰਦੇਵ ਸ਼ਰਮਾ ਦੇਬੀ ਨੇ ਵਿਧਾਨ ਸਭਾ ਸੈਂਟਰਲ ਦੇ ਵਿਕਾਸ ਲਈ ਵੋਟ ਕਰਨ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਤਿੰਨ – ਤਿੰਨ ਵਾਰਡਾਂ ਵਿੱਚ ਮਹਿਲਾਵਾਂ ਲਈ ਸਾਂਝੇ ਤੋਰ ਤੇ ਜਿਮ ਸਥਾਪਤ ਹੋਣਗੇ।

ਆਜ਼ਾਦੀ ਤੋਂ ਪਹਿਲਾਂ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਅਤੇ ਆਜ਼ਾਦੀ ਦੇ ਬਾਅਦ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਸ਼ਹੀਦ ਹੋਣ ਵਾਲੇ ਸ਼ਹੀਦਾਂ ਦੇ ਇਤਿਹਾਸ ਦਾ ਜਾਣਕਾਰੀ ਨੌਜਵਾਨ ਵਰਗ ਤੱਕ ਪਹੰੁਚਾਉਣ ਲਈ ਵਿਧਾਨਸਭਾ ਦੇ ਵਿਚਕਾਰ ਕਿੱਸੇ ਥਾਂ ਤੇ ਲਾਇਬੇ੍ਰਰੀ ਸਥਾਪਿਤ ਕੀਤੀ ਜਾਵੇਗੀ।

 

Facebook Comments

Trending