Connect with us

ਇੰਡੀਆ ਨਿਊਜ਼

ਪੰਜਾਬ ਦੇ ਸ਼ਾਹੀ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਂਵੀਂ ਦਾ ਦੇਹਾਂਤ

Published

on

Death of Maulana Habib-ur-Rehman Ludhianvi of Punjab

ਲੁਧਿਆਣਾ : ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀਂ ਦਾ ਦੇਰ ਰਾਤ ਲੁਧਿਆਣਾ ‘ਚ ਦੇਹਾਂਤ ਹੋ ਗਿਆ ਹੈ। ਜਨਾਜੇ ਦੀ ਨਮਾਜ਼ ਅੱਜ 10 ਸਤੰਬਰ ਨੂੰ ਰਾਤ 8:30 ਵਜੇ ਫੀਲਡ ਗੰਜ ਚੌਕ ਜਾਮਾ ਮਸਜਿਦ ਦੇ ਬਾਹਰ ਅਦਾ ਕੀਤੀ ਜਾਵੇਗੀ। ਪੰਜਾਬ ਸ਼ਾਹੀ ਇਮਾਮ ਸੀਐਮਸੀ ‘ਚ 12:10 ਵਜੇ ਦੁਨੀਆ ਨੂੰ ਅਲਵਿਦਾ ਕਹਿ ਗਏ। ਕਈ ਦਿਨਾਂ ਤੋਂ ਬੀਮਾਰ ਚਲ ਰਹੇ ਸੀ। ਇਹ ਜਾਣਕਾਰੀ ਉਨ੍ਹਾਂ ਦੇ ਭਰਾ ਹਬੀਬੁਰ ਰਹਿਮਾਨ ਨੇ ਦਿੱਤੀ।

ਸ਼ਾਹੀ ਇਮਾਮ ਦੇ ਅਚਾਨਕ ਦੁਨੀਆ ਛੱਡਣ ਨਾਲ ਉਨ੍ਹਾਂ ਦੇ ਪਰਿਵਾਰ ਤੇ ਮੁਸਲਿਮ ਸਮਾਜ ਨੂੰ ਧੱਕਾ ਲੱਗਾ ਹੈ। ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਵਿਧਾਇਕ ਸੁਰਿੰਦਰ ਡਾਵਰ, ਵਿਧਾਇਕ ਰਾਕੇਸ਼ ਪਾਂਡੇ, ਮੇਅਰ ਬਲਕਾਰ ਸਿੰਘ ਸੰਧੂ ਤੇ ਹੋਰ ਆਗੂਆਂ ਨੇ ਸ਼ਾਹੀ ਇਮਾਮ ਦੇ ਦੇਹਾਂਤ ‘ਤੇ ਸੋਗ ਜਤਾਇਆ ਹੈ।

Facebook Comments

Trending