ਪੰਜਾਬੀ

ਦਿਨ ਜਾਂ ਰਾਤ, ਕਿਸ ਸਮੇਂ ਦੁੱਧ ਪੀਣਾ ਹੈ ਜ਼ਿਆਦਾ ਫ਼ਾਇਦੇਮੰਦ, ਜਾਣੋ ਐਕਸਪਰਟ ਦੀ ਰਾਏ

Published

on

ਦੁੱਧ ਕੈਲਸ਼ੀਅਮ ਦਾ ਚੰਗਾ ਸਰੋਤ ਹੈ ਜੋ ਸਾਡੀਆਂ ਹੱਡੀਆਂ ਲਈ ਚੰਗਾ ਹੁੰਦਾ ਹੈ। ਨਾਲ ਹੀ ਦੁੱਧ ‘ਚ ਵਿਟਾਮਿਨ ਏ, ਕੇ ਅਤੇ ਬੀ12, ਥਿਆਮੀਨ ਅਤੇ ਨਿਕੋਟਿਨਿਕ ਐਸਿਡ, ਫਾਸਫੋਰਸ, ਸੋਡੀਅਮ ਅਤੇ ਪੋਟਾਸ਼ੀਅਮ ਵਰਗੇ ਕਈ ਵਿਟਾਮਿਨਜ਼ ਅਤੇ ਮਿਨਰਲਜ਼ ਮੌਜੂਦ ਹੁੰਦੇ ਹਨ। ਪਰ ਅਕਸਰ ਲੋਕ ਇਸ ਕੰਫਿਊਜਨ ‘ਚ ਰਹਿੰਦੇ ਹਨ ਕਿ ਦੁੱਧ ਦਾ ਸੇਵਨ ਕਰਨਾ ਦਿਨ ‘ਚ ਫ਼ਾਇਦੇਮੰਦ ਰਹਿੰਦਾ ਹੈ ਜਾਂ ਰਾਤ ਨੂੰ। ਤੁਸੀਂ ਅਕਸਰ ਲੋਕਾਂ ਨੂੰ ਵੱਖ-ਵੱਖ ਸਮੇਂ ‘ਤੇ ਦੁੱਧ ਪੀਂਦੇ ਦੇਖਿਆ ਹੋਵੇਗਾ। ਪਰ ਕੀ ਦੁੱਧ ਦਾ ਸੇਵਨ ਕਿਸੇ ਵੀ ਸਮੇਂ ਕੀਤਾ ਜਾ ਸਕਦਾ ਹੈ? ਕਿਸ ਸਮੇਂ ਦੁੱਧ ਪੀਣਾ ਜ਼ਿਆਦਾ ਫਾਇਦੇਮੰਦ ਹੈ? ਇਸ ਲਈ ਆਓ ਅੱਜ ਜਾਣਦੇ ਹਾਂ ਅਜਿਹੇ ਹੀ ਕੁਝ ਸਵਾਲਾਂ ਦੇ ਜਵਾਬ ਬਾਰੇ…..

ਦੁੱਧ ਪੀਣ ਦੇ ਸਹੀ ਸਮੇਂ ‘ਤੇ ਕੀ ਕਹਿੰਦਾ ਹੈ ਆਯੁਰਵੇਦ : ਆਯੁਰਵੇਦ ‘ਚ ਦੁੱਧ ਕੁਆਲਿਟੀ ਅਤੇ ਗੁਣਾਂ ਦਾ ਬਹੁਤ ਮਹੱਤਵ ਹੈ। ਜੋ ਦੁੱਧ ਸਵੇਰੇ ਕੱਢਿਆ ਜਾਂਦਾ ਹੈ ਉਹ ਹੈਵੀ ਹੁੰਦਾ ਹੈ ਅਤੇ ਤਾਸੀਰ ‘ਚ ਠੰਡਾ ਹੁੰਦਾ ਹੈ। ਦੂਜੇ ਪਾਸੇ ਜੋ ਦੁੱਧ ਸ਼ਾਮ ਨੂੰ ਕੱਢਿਆ ਜਾਂਦਾ ਹੈ ਉਹ ਹਲਕਾ ਹੁੰਦਾ ਹੈ ਅਤੇ ਸਰੀਰ ‘ਚ ਵਾਤ ਅਤੇ ਪਿੱਤ ਨੂੰ ਘਟਾਉਂਦਾ ਹੈ। ਇਸ ਲਈ ਦੁੱਧ ਪੀਣ ਦਾ ਸਮਾਂ ਵੀ ਦੁੱਧ ਦੇ ਗੁਣਾਂ ‘ਤੇ ਨਿਰਭਰ ਕਰਦਾ ਹੈ। ਸਵੇਰੇ ਅਤੇ ਸ਼ਾਮ ਨੂੰ ਦੁੱਧ ਦੇ ਵੱਖ-ਵੱਖ ਫਾਇਦੇ ਹੁੰਦੇ ਹਨ। ਗਾਂ ਦਾ ਦੁੱਧ ਹਲਕਾ ਅਤੇ ਠੰਡਾ ਹੁੰਦਾ ਹੈ ਅਤੇ ਮੱਝ ਦਾ ਦੁੱਧ ਹੈਵੀ ਹੁੰਦਾ ਹੈ। ਬੱਚਿਆਂ ਜਾਂ ਵਿਦਿਆਰਥੀਆਂ ਨੂੰ ਗਾਂ ਦਾ ਦੁੱਧ ਪੀਣਾ ਚਾਹੀਦਾ ਹੈ।

ਸਵੇਰੇ ਦੁੱਧ ਪੀਣਾ ਕਿੰਨਾ ਫਾਇਦੇਮੰਦ : ਐਕਸਪਰਟ ਅਨੁਸਾਰ ਜੇਕਰ ਤੁਸੀਂ ਸਵੇਰੇ 10 ਵਜੇ ਤੱਕ ਦੁੱਧ ਦਾ ਸੇਵਨ ਕਰ ਰਹੇ ਹੋ ਤਾਂ ਇਹ ਇੱਕ Aphrodisiac agent ਦੇ ਰੂਪ ‘ਚ ਕੰਮ ਕਰੇਗਾ ਅਤੇ ਸਪਰਮ ਕਾਊਂਟ ਨੂੰ ਵਧਾਏਗਾ। ਇਹ ਸਰੀਰ ਦੇ ਸਾਰੇ ਅੰਗਾਂ ਅਤੇ ਸੈੱਲਾਂ ਨੂੰ ਪੋਸ਼ਣ ਪ੍ਰਦਾਨ ਕਰੇਗਾ ਅਤੇ ਸਾਡੇ ਸਰੀਰ ਦੀ ਅੱਗ ਨੂੰ ਬੂਸਟ ਕਰੇਗਾ।
ਦਿਨ ਵੇਲੇ ਦੁੱਧ ਪੀਣ ਦੇ ਫਾਇਦੇ : ਜੇਕਰ ਅਸੀਂ ਦੁਪਹਿਰ ਨੂੰ ਦੁੱਧ ਪੀਂਦੇ ਹਾਂ ਤਾਂ ਇਹ ਪਿੱਤ ਅਤੇ ਕਫ ਨੂੰ ਦੂਰ ਕਰਦਾ ਹੈ। ਜਿਨ੍ਹਾਂ ਲੋਕਾਂ ਨੂੰ ਕਫ ਅਤੇ ਪਿੱਤ ਦੀ ਸਮੱਸਿਆ ਹੁੰਦੀ ਹੈ ਉਨ੍ਹਾਂ ਲਈ ਦੁਪਹਿਰ ਦੇ ਸਮੇਂ ਦੁੱਧ ਪੀਣਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ।

ਰਾਤ ਨੂੰ ਦੁੱਧ ਪੀਣ ਦੇ ਫਾਇਦੇ : ਜਦੋਂ ਲੋਕ ਰਾਤ ਨੂੰ ਦੁੱਧ ਪੀਂਦੇ ਹਨ ਤਾਂ ਇਹ ਆਪਣੇ ਆਪ ‘ਚ ਇੱਕ ਸੰਪੂਰਨ ਡਾਇਟ ਦੇ ਰੂਪ ‘ਚ ਕੰਮ ਕਰਦਾ ਹੈ। ਇਹ ਤੁਹਾਡੀਆਂ ਅੱਖਾਂ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਨਾਲ ਹੀ ਜਿਨ੍ਹਾਂ ਲੋਕਾਂ ਨੂੰ ਨੀਂਦ ਨਹੀਂ ਆਉਂਦੀ ਜਾਂ ਇਨਸੌਮਨੀਆ ਦੀ ਸਮੱਸਿਆ ਰਹਿੰਦੀ ਹੈ ਉਨ੍ਹਾਂ ਲਈ ਰਾਤ ਨੂੰ ਦੁੱਧ ਪੀਣਾ ਬਹੁਤ ਫਾਇਦੇਮੰਦ ਹੁੰਦਾ ਹੈ।

ਜੇਕਰ ਨੀਂਦ ਦੀ ਸਮੱਸਿਆ ਤੋਂ ਪੀੜਤ ਲੋਕ ਰਾਤ ਨੂੰ ਮੱਝ ਦਾ ਦੁੱਧ ਪੀਂਦੇ ਹਨ ਤਾਂ ਇਸ ਨਾਲ ਚੰਗੀ ਨੀਂਦ ਆਉਂਦੀ ਹੈ। ਨਾਲ ਹੀ ਰਾਤ ਨੂੰ ਦੁੱਧ ਦਾ ਸੇਵਨ ਕਰਨਾ ਚਾਹੀਦਾ ਹੈ ਖਾਸ ਤੌਰ ‘ਤੇ ਉਨ੍ਹਾਂ ਲੋਕਾਂ ਨੂੰ ਜੋ ਦਿਨ ਵੇਲੇ ਬਹੁਤ ਮਸਾਲੇਦਾਰ ਭੋਜਨ ਖਾਂਦੇ ਹਨ ਜਾਂ ਮਸਾਲੇਦਾਰ ਚੀਜ਼ਾਂ ਖਾਂਦੇ ਹਨ। ਇਸ ਤੋਂ ਇਲਾਵਾ ਕਬਜ਼ ਤੋਂ ਪੀੜਤ ਲੋਕਾਂ ਨੂੰ ਰਾਤ ਨੂੰ ਦੁੱਧ ਪੀਣਾ ਚਾਹੀਦਾ ਹੈ।

Facebook Comments

Trending

Copyright © 2020 Ludhiana Live Media - All Rights Reserved.