Connect with us

ਪੰਜਾਬੀ

ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ ਵਿਚ ਮਨਾਈ ‘ਧੀਆਂ ਦੀ ਲੋਹੜੀ

Published

on

Daughters' Lohri' celebrated at Guru Hargobind Khalsa College

ਲੁਧਿਆਣਾ : ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ, ਗੁਰੂਸਰ ਸਧਾਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੋਹੜੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ।

ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਬੇਸ਼ਕ ਰਵਾਇਤੀ ਰੂਪ ਵਿਚ ਇਹ ਤਿਉਹਾਰ ਘਰ ਵਿਚ ਲੜਕੇ ਦੇ ਜਨਮ ਦੀ ਖੁਸ਼ੀ ਵਿਚ ਮਨਾਇਆ ਜਾਂਦਾ ਹੈ ਪਰ ਕਿਉਂਕਿ ਹਰ ਇੱਕ ਜੀਅ ਨੂੰ ਜਨਮ ਦੇਣ ਵਾਲੀ ਕੋਈ ਔਰਤ ਹੀ ਹੁੰਦੀ ਹੈ।

ਇਸ ਲਈ ਇਸ ਕਾਲਜ ਦੀ ਪਰੰਪਰਾ ਰਹੀ ਹੈ ਕਿ ਇਸ ਕਾਲਜ ਵਿਚ ਮਨਾਇਆ ਜਾਂਦਾ ਲੋਹੜੀ ਦਾ ਤਿਉਹਾਰ ‘ਧੀਆਂ ਦੀ ਲੋਹੜੀ’ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਇਹ ਤਿਉਹਾਰ ਮਨਾਉਂਦਿਆ ਪਰੰਪਰਗਤ ਰੂਪ ਵਿਚ ਧੂਣੀ ਬਾਲੀ ਗਈ। ਮੂੰਗਫਲੀ, ਰਿਉੜੀਆਂ ਤੇ ਚਾਹ ਵਰਤਾਈ ਗਈ। ਇਸ ਮੌਕੇ ਕਾਲਜ ਦਾ ਸਮੁੱਚਾ ਸਟਾਫ ਹਾਜ਼ਰ ਸੀ।

Facebook Comments

Trending