ਪੰਜਾਬੀ
ਲੁਧਿਆਣਾ ‘ਚ ਸਵੇਰੇ ਹੀ ਕਾਲੇ ਬੱਦਲਾਂ ਨੇ ਲਾਇਆ ਡੇਰਾ, ਧੁੰਦ ਤੋਂ ਮਿਲੀ ਥੋੜੀ ਜਿਹੀ ਰਾਹਤ
Published
3 years agoon

ਲੁਧਿਆਣਾ : ਸ਼ੁੱਕਰਵਾਰ ਨੂੰ ਲੁਧਿਆਣਾ ‘ਚ ਧੁੰਦ ਘੱਟ ਰਹੀ। ਸਵੇਰੇ 7 ਵਜੇ ਤਕ ਹਲਕੀ ਧੁੰਦ ਛਾਈ ਰਹੀ। ਇਸ ਤੋਂ ਬਾਅਦ ਧੁੰਦ ਸ਼ਾਂਤ ਹੋ ਗਈ। ਪਾਰਾ 6 ਡਿਗਰੀ ਸੈਲਸੀਅਸ ‘ਤੇ ਰਿਹਾ। ਇਸ ਦੌਰਾਨ ਬਰਫੀਲੀਆਂ ਹਵਾਵਾਂ ਵੀ ਚੱਲ ਰਹੀਆਂ ਸਨ।
ਏਅਰ ਕੁਆਲਿਟੀ ਇੰਡੈਕਸ 141 ‘ਤੇ ਰਿਹਾ। ਜਿਸ ਦਾ ਮਤਲਬ ਹੈ ਕਿ ਸ਼ਹਿਰ ਦੀ ਹਵਾ ਹੁਣ ਕਾਫੀ ਸੁਧਰ ਗਈ ਹੈ। ਪੀਏਯੂ ਮੌਸਮ ਵਿਭਾਗ ਦੀ ਮੁਖੀ ਡਾ: ਪ੍ਰਭਜੋਤ ਕੌਰ ਅਨੁਸਾਰ ਅੱਜ ਮੀਂਹ ਪੈਣ ਦੀ ਸੰਭਾਵਨਾ ਹੈ। ਸੀਤ ਲਹਿਰ ਜਾਰੀ ਰਹੇਗੀ। ਜਿਸ ਨਾਲ ਠੰਢ ਵਧੇਗੀ।
ਪੰਜਾਬ ‘ਚ ਸੰਘਣੀ ਧੁੰਦ ਕਾਰਨ ਕਈ ਟਰੇਨਾਂ ਵੀ ਲੇਟ ਹੋ ਗਈਆਂ, ਜਿਸ ਕਾਰਨ ਯਾਤਰੀ ਪਰੇਸ਼ਾਨ ਨਜ਼ਰ ਆਏ। ਰੇਲਵੇ ਮੁਤਾਬਕ ਦਿੱਲੀ ਤੋਂ ਅੰਮ੍ਰਿਤਸਰ ਜਾਣ ਵਾਲੀ ਅੰਮ੍ਰਿਤਸਰ ਸੁਪਰਫਾਸਟ ਐਕਸਪ੍ਰੈੱਸ ਕਰੀਬ ਦੋ ਘੰਟੇ, ਬੇਗਮਪੁਰਾ ਐਕਸਪ੍ਰੈੱਸ ਇਕ ਘੰਟਾ, ਅੰਮ੍ਰਿਤਸਰ ਤੋਂ ਗੋਰਖਪੁਰ ਜਾਣ ਵਾਲੀ ਟਰੇਨ ਇਕ ਘੰਟੇ ਦੀ ਦੇਰੀ ਨਾਲ ਚੱਲ ਰਹੀ ਹੈ। ਇਸ ਤੋਂ ਇਲਾਵਾ ਫ਼ਿਰੋਜ਼ਪੁਰ ਤੋਂ ਚੱਲ ਰਹੀ ਡੀਐ ਰੱਦ ਕਰਨਾ ਪਿਆ। ਇਸ ਤੋਂ ਇਲਾਵਾ ਬਿਹਾਰ ਤੋਂ ਆ ਰਹੀ ਗਰੀਬ ਰਥ ਐਕਸਪ੍ਰੈਸ ਵੀ ਦੇਰੀ ਨਾਲ ਚੱਲੀ।
ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਦੀ ਪੰਜਵੀਂ ਤੇ ਅੱਠਵੀਂ ਜਮਾਤ ਦੀਆਂ ਟਰਮ ਵਨ ਦੀਆਂ ਪ੍ਰੀਖਿਆਵਾਂ 20 ਦਸੰਬਰ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ। ਬੋਰਡ ਦੀਆਂ ਇਹ ਪ੍ਰੀਖਿਆਵਾਂ ਪਹਿਲਾਂ ਸਵੇਰੇ 9 ਵਜੇ ਤੋਂ ਸ਼ੁਰੂ ਹੋਣੀਆਂ ਸਨ, ਜਿਨ੍ਹਾਂ ਨੂੰ ਹੁਣ ਬਦਲ ਦਿੱਤਾ ਗਿਆ ਹੈ। ਵਧਦੀ ਸਰਦੀ ਦੇ ਮੱਦੇਨਜ਼ਰ ਹੁਣ ਇਹ ਪ੍ਰੀਖਿਆਵਾਂ ਸਵੇਰੇ 9 ਵਜੇ ਦੀ ਬਜਾਏ 10 ਵਜੇ ਤੋਂ ਸ਼ੁਰੂ ਹੋਣਗੀਆਂ।
You may like
-
ਪੰਜਾਬ ‘ਚ ਸੰਘਣੀ ਧੁੰਦ ਤੇ ਸੀਤ ਲਹਿਰ ਦਾ ਦੌਰ ਜਾਰੀ, ਬਠਿੰਡਾ ਜ਼ਿਲ੍ਹਾ ਰਿਹਾ ਸਭ ਤੋਂ ਠੰਡਾ
-
ਲੁਧਿਆਣਾ ‘ਚ ਸੰਘਣੀ ਧੁੰਦ ਤੇ ਸੀਤ ਲਹਿਰ ਦਾ ਕਹਿਰ ਜਾਰੀ, ਹਰ ਕੋਈ ਕਰ ਰਿਹੈ ਠੁਰ-ਠੁਰ
-
ਪੰਜਾਬ ’ਚ ਕੜਾਕੇ ਦੀ ਠੰਡ ਹੋਰ ਕੱਢੇਗੀ ਵੱਟ, ਮੌਸਮ ਵਿਭਾਗ ਨੇ ਫਿਰ ਜਾਰੀ ਕੀਤੀ ਚਿਤਾਵਨੀ
-
ਪੰਜਾਬ ‘ਚ ਸੰਘਣੀ ਧੁੰਦ ਤੇ ਸੀਤ ਲਹਿਰ ਨੂੰ ਲੈ ਕੇ ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ, ‘ਆਰੇਂਜ’ ਅਲਰਟ ਜਾਰੀ
-
ਜਨਵਰੀ ਦੀ ਸ਼ੁਰੂਆਤ ’ਚ ਠੰਡ ਦਿਖਾਏਗੀ ਅਸਲ ਰੰਗ, ਪੰਜਾਬ ਦੇ ਇਹ ਇਲਾਕਿਆਂ ਲਈ ਮੌਸਮ ਵਿਭਾਗ ਦੀ ਵੱਡੀ ਚਿਤਾਵਨੀ
-
ਪੰਜਾਬ ‘ਚ ਭਲਕੇ ਪਏਗਾ ਮੀਂਹ, 31 ਤੋਂ ਸਤਾਏਗੀ ਸੀਤ ਲਹਿਰ, ਧੁੰਦ ਨੂੰ ਲੈ ਕੇ ਆਰੈਂਜ ਅਲਰਟ ਜਾਰੀ