ਲੁਧਿਆਣਾ : ਵਿਧਾਇਕ ਛੀਨਾ ਨੇ ਗੈਮਸਾ 2023 ਵਿਖੇ ਜੈਕ ਸਿਲਾਈ ਮਸ਼ੀਨ ਦੇ ਸਟਾਲ ਦਾ ਰਿਬਨ ਕੱਟ ਕੇ ਉਦਘਾਟਨ ਕੀਤਾ। ਵਿਧਾਇਕ ਛੀਨਾ ਵੱਲੋਂ ਜੈਕ ਕੰਪਨੀ ਦੇ ਨਵੇਂ ਮਾਡਲਾਂ ਦਾ ਬਾਰੀਕੀ ਨਾਲ ਨਿਰੀਖਣ ਕੀਤਾ ਗਿਆ, ਉਦਘਾਟਨ ਮੌਕੇ ਕੰਪਨੀ ਦੇ ਖੇਤਰੀ ਮੁਖੀ ਵਿਕਾਸ ਪਾਂਡੇ ਨੇ ਵਿਧਾਇਕਾ ਨੂੰ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ। ਛੀਨਾ ਨੇ ਦੱਸਿਆ ਕਿ ਉਹ ਖੁਦ ਹੌਜ਼ਰੀ ਲਾਈਨ ਤੋਂ ਹਨ, ਇਸ ਲਈ ਉਹ ਇਸ ਕਾਰੋਬਾਰ ਨੂੰ ਦਰਪੇਸ਼ ਮੁਸ਼ਕਲਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ।
ਲੁਧਿਆਣਾ ਹੌਜ਼ਰੀ ਦਾ ਧੁਰਾ ਹੋਣ ਕਰਕੇ ਉਨ੍ਹਾਂ ਸਮੂਹ ਉਦਯੋਗਪਤੀਆਂ ਨੂੰ ਇੱਥੇ ਆ ਕੇ ਨਿਵੇਸ਼ ਕਰਨ ਦੀ ਅਪੀਲ ਕੀਤੀ। ਪੰਜਾਬ ਵਿੱਚ ਟਾਟਾ ਸਟੀਲ ਦੀ ਆਮਦ ਇਸ ਦੀ ਇੱਕ ਮਿਸਾਲ ਹੈ। ਅੰਤ ਵਿੱਚ ਉਹਨਾਂ ਨੇ ਦੱਸਿਆ ਕਿ ਉਹ ਜੈਕ ਸਿਲਾਈ ਮਸ਼ੀਨ ਤੋਂ ਪੁਰਾਣੇ ਜਾਣੂੰ ਹਨ। ਇਹ ਸਿਲਾਈ ਮਸ਼ੀਨ ਵਾਲੀ ਸਿਰਫ ਅਤੇ ਸਿਰਫ ਆਪਣੀ ਗੁਣਵੱਤਾ ਦੇ ਅਧਾਰ ‘ਤੇ ਦੁਨੀਆ ਦੀ ਸਭ ਤੋਂ ਵੱਡੀ ਤੇ ਭਰੋਸੇਮੰਦ ਕੰਪਨੀ ਹੈ।