Connect with us

ਵਿਸ਼ਵ ਖ਼ਬਰਾਂ

UK: ਕੋਰੋਨਾ ਵਾਇਰਸ ਕਾਰਨ 24 ਘੰਟਿਆਂ ‘ਚ ਗਈ ਪਿਓ-ਧੀ ਦੀ ਜਾਨ

Published

on

ਬ੍ਰਿਟੇਨ ਚ ਕੋਰੋਨਾ ਵਾਇਰਸ ਨਾਲ ਮ੍ਰਿਤਕ ਦੀ ਗਿਣਤੀ ਕਗਤਾਰ ਵੱਧ ਰਹੀ ਹੈ। ਦਸ ਦਈਏ ਕਿ ਬ੍ਰਿਟੇਨ ਚ ਮ੍ਰਿਤਕ ਦੀ ਗਿਣਤੀ 750 ਹੋ ਗਈ ਹੈ ਅਤੇ ਸੰਕਰਮਿਤ ਲੋਕਾਂ ਦੀ ਗਿਨਤੋ 14,500 ਤੋਂ ਜ਼ਿਆਦਾ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ 24 ਘੰਟਿਆਂ ਚ ਪਿਓ-ਧੀ ਦੀ ਮੌਤ ਇਸ ਵਾਇਰਸ ਕਾਰਨ ਹੋ ਗਈ ਹੈ। ਮੀਡੀਆ ਰਿਪੋਰਟ ਅਨੁਸਾਰ ਬ੍ਰਿਟੇਨ ਦੇ ਇਮੀਗ੍ਰੇਸ਼ਨ ਦਫਤਰ ਚ ਕੰਮ ਕਰਨ ਵਾਲੇ ਵਿਅਕਤੀ ਸੁਧੀਰ ਸ਼ਰਮਾ ਦੀ ਮੌਤ ਹੋ ਗਈ ਹੈ ਅਤੇ ਉਸਦੀ ਉਮਰ ਕਰੀਬ 61 ਸਾਲ ਦੀ ਦੱਸੀ ਜਾ ਰਹੀ ਹੈ। ਇਸ ਤੋਂ ਬਾਅਦ 24 ਘੰਟਿਆਂ ਦੇ ਵਿਚ ਹੀ ਉਸਦੀ ਧੀ ਪੂਜਾ ਦੀ ਮੌਤ ਹੋ ਗਈ ਜਿਸਦੀ ਉਮਰ 33 ਸਾਲ ਦੱਸੀ ਜਾ ਰਹੀ ਹੈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਸੁਧੀਰ ਦੀ ਮੌਤ ਕੋਰੋਨਾ ਵਾਇਰਸ ਕਾਰਨ ਨਹੀਂ ਹੋਈ ਹੈ ਕਿਉਂਕਿ ਉਸਨੇ 7 ਜਨਵਰੀ ਨੂੰ ਆਖਰੀ ਵਾਰ ਡਿਊਟੀ ਕੀਤੀ ਸੀ। ਇਸ ਤੋਂ ਬਾਅਦ ਇਕ ਵਿਅਕਤੀ ਨੇ ਦੱਸਿਆ ਕਿ ਸੁਧੀਰ ਬਹੁਤ ਵਧੀਆ ਇਨਸਾਨ ਸਨ। ਦੱਸਿਆ ਜਾ ਰਿਹਾ ਹੈ ਕਿ ਉਸਦੀ ਪੜ੍ਹਨੀ ਆਈਸੋਲੇਸ਼ਨ ਚ ਹੈ ਅਤੇ ਇਸ ਕਾਰਨ ਉਹ ਸੰਸਕਾਰ ਚ ਨਹੀਂ ਆ ਸਕੇਗੀ। ਕੁਝ ਲੋਕਾਂ ਦਾ ਦੱਸਣਾ ਹੈ ਕਿ ਸੁਧੀਰ ਨੂੰ ਸਹਿਤ ਸਬੰਧੀ ਪਰੇਸ਼ਾਨੀਆਂ ਸਨ ਅਤੇ ਇਸ ਕਾਰਨ ਉਸਨੇ ਕੰਮ ਤੋਂ ਵੀ ਛੁੱਟੀ ਲਈ ਸੀ। ਮੌਜੂਦਾ ਲੋਕਾਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਨੂੰ ਗੰਭੀਰਤਾ ਨਾਲ ਲੈਣ ਅਤੇ ਸਾਵਧਾਨੀ ਵਰਤਣ।

Facebook Comments

Advertisement

Trending