ਪੰਜਾਬੀ

ਡੀ. ਜੀ. ਐੱਸ. ਜੀ. ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

Published

on

ਡੀ. ਜੀ. ਐੱਸ. ਜੀ. ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ 100% ਨਤੀਜਾ ਲਿਆ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਵਿੱਦਿਅਕ ਖੇਤਰ ਵਿੱਚ ਆਪਣੀ ਯੋਗਤਾ ਦਾ ਵਧੀਆ ਪ੍ਰਦਰਸ਼ਨ ਕਰਦੇ ਹੋਏ ਨੌਂ ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਪ੍ਰਾਪਤ ਕੀਤੇ । ਜਿਸ ਵਿੱਚ ਕਰਮਨਦੀਪ ਕੌਰ ਨੇ ਪਹਿਲੇ ਸਥਾਨ ਤੇ ਆਉਂਦਿਆਂ ਹੋਇਆ 99.2% , ਦੂਜੇ ਸਥਾਨ ਜੈਸੀਕਾ 98.6% ਅਤੇ ਤੀਜੇ ਸਥਾਨ ਤੇਰੀਆ ਵਰਮਾ 96.2% ਨੇ ਅੰਕ ਲੈ ਕੇ ਸਕੂਲ ਦਾ ਨਾਮ ਬੁਲੰਦੀਆਂ ਤੇ ਪਹੁੰਚਾਇਆ।

ਵਿਦਿਆਰਥੀਆਂ ਪਾਸੋਂ ਕਈ ਵਿਸ਼ਿਆਂ ਵਿੱਚ ਸੌ ਵਿੱਚੋਂ ਸੌ ਨੰਬਰ ਲਏ ਗਏ ਜੋ ਕਿ ਸਕੂਲ ਲਈ ਮਾਣ ਵਾਲੀ ਗੱਲ ਹੈ। ਸਕੂਲ ਦਾ ਕਾਬਿਲੇਤਾਰੀਫ਼ ਨਤੀਜਾ ਸਕੂਲ ਦੇ ਮੋਢੀ ਪ੍ਰਿੰਸੀਪਲ ਰਜਨੀ ਐਂਗਰੀਸ਼ ਦੀ ਆਸ਼ਾਵਾਦੀ ਸੋਚ ਦੀ ਦੇਣ ਰਿਹਾ। ਸਕੂਲ ਦੇ ਡਾਇਰੈਕਟਰ ਦਾਨਿਸ਼ ਗਰੇਵਾਲ,ਪ੍ਰੈਜੀਡੈਂਟ ਗੁਰਪਾਲ ਕੌਰ ਗਰੇਵਾਲ ਅਤੇ ਮੈਨੇਜਰ ਹਰਜੀਤ ਕੌਰ ਵੱਲੋਂ ਸਕੂਲ ਦੇ ਪ੍ਰਿੰਸੀਪਲ ਅਤੇ ਸਮੂਹ ਅਧਿਆਪਕਾਂ ਨੂੰ ਸਖ਼ਤ ਮਿਹਨਤ ਦਾ ਬੇਮਿਸਾਲ ਫਲ ਮਿਲਣ ਤੇ ਵਧਾਈ ਦਿੱਤੀ।

Facebook Comments

Trending

Copyright © 2020 Ludhiana Live Media - All Rights Reserved.