ਅਪਰਾਧ

ਕਸਟਮ ਕਮਿਸ਼ਨਰੇਟ ਨੇ 1.03 ਕਰੋੜ ਕੀ ਕੀਮਤ ਦੇ 18 ਸੋਨੇ ਦੇ ਬਿਸਕੁਟ ਕੀਤੇ ਜ਼ਬਤ

Published

on

ਲੁਧਿਆਣਾ  :  ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਮੋਹਾਲੀ ’ਤੇ ਤਾਇਨਾਤ ਅਧਿਕਾਰੀਆਂ ਨੇ ਸਮੱਗਲਿੰਗ ਦੇ ਯਤਨ ਨੂੰ ਅਸਫਲ ਕਰ ਦਿੱਤਾ ਹੈ। ਕਸਟਮ ਕਮਿਸ਼ਨਰੇਟ ਟੀਮ ਲੁਧਿਆਣਾ ਨੂੰ ਮਿਲੀ ਵੱਡੀ ਸਫਲਤਾ ‘ਚ 1.03 ਕਰੋੜ ਦੀ ਕੀਮਤ ਵਾਲੇ 18 ਸੋਨੇ ਦੇ ਬਿਸਕੁਟ ਜ਼ਬਤ ਕੀਤੇ ਗਏ । ਇਕ ਯਾਤਰੀ ਤੋਂ ਉਕਤ ਗੋਲਡ ਵਸੂਲਿਆ।

ਪੁਲਸ ਦੇ ਕਸਟਮ ਕਮਿਸ਼ਨਰ ਵਿਰੰਦਾਬਾ ਗੋਹਿਲ ਵੱਲੋਂ ਜਾਰੀ ਇਕ ਬਿਆਨ ਅਨੁਸਾਰ ਮੰਗਲਵਾਰ ਨੂੰ ਖੁਫੀਆ ਜਾਣਕਾਰੀ ਤਹਿਤ ਕਾਰਵਾਈ ਕਰਦੇ ਹੋਏ ਅਧਿਕਾਰੀਆਂ ਨੇ ਸ਼ਾਰਜਾਹ ਤੋਂ ਏਅਰ ਇੰਡੀਆ ਦੀ ਫਲਾਈਟ ‘ਚ ਆਉਣ ਵਾਲੇ ਇਕ ਪੁਰਸ਼ ਯਾਤਰੀ ਤੋਂ 18 ਸੋਨੇ ਦੇ ਬਿਸਕੁਟ ਬਰਾਮਦ ਹੋਏ। ਬਿਸਕੁਟਾਂ ਦਾ ਵਜ਼ਨ ਕਰਨ ’ਤੇ 2100 ਗ੍ਰਾਮ ਪਾਇਆ ਗਿਆ, ਜਿਸ ਦੀ ਕੀਮਤ 1.03 ਕਰੋੜ ਦੀ ਦੱਸੀ ਜਾ ਰਹੀ ਹੈ। ਯਾਤਰੀ ਨੂੰ ਕਸਟਮ ਐਕਟ-1962 ਤਹਿਤ ਗ੍ਰਿਫਤਾਰ ਕੀਤਾ ਗਿਆ।

ਗੋਹਿਲ ਅਨੁਸਾਰ ਇਸ ਤੋਂ ਇਲਾਵਾ 28 ਜਨਵਰੀ ਨੂੰ ਸ਼ਾਰਜਾਹ ਤੋਂ ਆਉਣ ਵਾਲੀ ਏਅਰ ਇੰਡੀਆ ਦੀ ਉਡਾਨ ਦੇ ਲਈ ਅਫਵਾਹ ਫੈਲਾਉਣ ਦੌਰਾਨ, ਕਸਟਮ ਮੁਲਾਜ਼ਮਾਂ ਨੂੰ ਜਹਾਜ਼ ਦੇ ਪਿਛਲੇ ਹਿੱਸੇ ’ਚੋਂ 220.840 ਗ੍ਰਾਮ ਸੋਨਾ ਮਿਲਿਆ, ਜਿਸ ਦੀ ਕੀਮਤ 10,83,268 ਦੱਸੀ ਜਾ ਰਹੀ ਹੈ ਅਤੇ ਬਾਅਦ ‘ਚ ਲਾਵਾਰਿਸ ਦੇ ਰੂਪ ‘ਚ ਜ਼ਬਤ ਕਰ ਲਿਆ ਗਿਆ।

ਇਸ ਤੋਂ ਇਲਾਵਾ 4 ਜਨਵਰੀ ਨੂੰ ਕਸਟਮ ਹਵਾਈ ਅੱਡੇ ਦੇ ਮੁਲਾਜ਼ਮਾਂ ਨੇ ਗ੍ਰੀਨ ਚੈਨ ਪਾਰ ਕਰਨ ਦੀ ਕੋਸ਼ਿਸ਼ ਕਰ ਰਹੀ ਇਕ ਮਹਿਲਾ ਯਾਤਰੀ ਨੂੰ ਰੋਕਿਆ, ਜੋ ਚੋਰੀ-ਛੁੱਪੇ 22 ਕੈਰੇਟ ਸੋਨੇ ਦੇ ਗਹਿਣੇ ਲਿਜਾ ਰਹੀ ਸੀ, ਜਿਨ੍ਹਾਂ ਦਾ ਵਜ਼ਨ 97.52 ਗ੍ਰਾਮ ਸੀ। ਗਹਿਣਿਆਂ ਦੀ ਕੀਮਤ 4,50,021 ਦੱਸੀ ਜਾ ਰਹੀ ਹੈ। ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਕਸਟਮ ਵਿਭਾਗ ਨੇ ਕਸਟਮ ਐਕਟ-1962 ਤਹਿਤ ਕੁੱਲ 1,83,258 ਜੁਰਮਾਨਾ ਰਿਕਵਰ ਕੀਤਾ।

Facebook Comments

Trending

Copyright © 2020 Ludhiana Live Media - All Rights Reserved.