ਪੰਜਾਬੀ

ਗੁਰੂ ਹਰਗੋਬਿੰਦ ਖਾਲਸਾ ਕਾਲਜ ਵਿਖੇ ਕਰਵਾਇਆ ਸੱਭਿਆਚਾਰਕ ਪ੍ਰੋਗਰਾਮ

Published

on

ਲੁਧਿਆਣਾ : ਗੁਰੂ ਹਰਗੋਬਿੰਦ ਖਾਲਸਾ ਕਾਲਜ, ਗੁਰੂਸਰ ਸਧਾਰ (ਲੁਧਿਆਣਾ) ਵਿਖੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਡਾ. ਦੇਬਾਸ਼ੀਸ਼ ਭੱਟਾਚਾਰਜੀ, ਵਾਈਸ-ਚਾਂਸਲਰ, ਅਸਾਮ ਯੂਨੀਵਰਸਿਟੀ, ਡਾ. ਜੀ.ਐਸ. ਸੋਲੰਕੀ, ਡੀਨ, ਮਿਜ਼ੋਰਮ ਯੂਨੀਵਰਸਿਟੀ ਅਤੇ ਡਾ ਯਸ਼ ਪਾਲ ਸ਼ਰਮਾ, ਪ੍ਰਿੰਸੀਪਲ ਡੀਏਵੀ ਕਾਲਜ, ਕਰਨਾਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਸਮਾਗਮ ਦੀ ਸ਼ੁਰੂਆਤ ਗੁਰਬਾਣੀ ਸ਼ਬਦ, ‘ਦੇਹ ਸ਼ਿਵਾ ਵਰ ਮੋਹੇ ਹੈ’ ਨਾਲ ਹੋਈ। ਕਾਲਜ ਦੇ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਨੇ ਮਹਿਮਾਨਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ। ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਸੱਭਿਆਚਾਰਕ ਗੀਤਾਂ ਤੇ ਗ਼ਜ਼ਲਾਂ ਨਾਲ ਸੰਗੀਤ ਦੇ ਰੰਗ ਭਰੇ । ‘ਮੇਰਾ ਕਾਲਜ ਮੇਰੀ ਸ਼ਾਨ’ ਦੇ ਵਿਸ਼ੇ ‘ਤੇ ਕੋਰੀਓਗ੍ਰਾਫੀ ਪੇਸ਼ ਕੀਤੀ ਗਈ।

ਇਸ ਉਪਰੰਤ ਵਿਦਿਆਰਥੀਆਂ ਨੇ ਲੁੱਡੀ ਤੇ ਭੰਗੜੇ ਦੀ ਪੇਸ਼ਕਾਰੀ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਡਾ. ਦੇਬਾਸ਼ੀਸ਼ ਭੱਟਾਚਾਰਜੀ ਨੇ ਆਪਣੇ ਸੰਬੋਧਨ ਵਿੱਚ ਕਾਲਜ ਦੀ ਫੈਕਲਟੀ ਅਤੇ ਇਸ ਦੀ ਪ੍ਰਾਹੁਣਚਾਰੀ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦਾ ਪੰਜਾਬ ਦਾ ਪਹਿਲਾ ਦੌਰਾ ਹੈ ਅਤੇ ਉਨ੍ਹਾਂ ਨੇ ਪੰਜਾਬੀ ਲੋਕ ਅਤੇ ਸੱਭਿਆਚਾਰ ਦੇ ਅਸਲ ਉਤਸ਼ਾਹ ਨੂੰ ਮਹਿਸੂਸ ਕੀਤਾ।

ਇਸ ਮੌਕੇ ਸ੍ਰੀ ਮਨਜੀਤ ਸਿੰਘ ਗਿੱਲ ਚੇਅਰਮੈਨ ਕਾਲਜ ਸਟੀਅਰਿੰਗ ਕੌਂਸਲ, ਡਾ. ਐਸ.ਐਸ. ਥਿੰਦ, ਸਾਬਕਾ ਪ੍ਰਿੰਸੀਪਲ ਡਾ ਸਵਰਨਜੀਤ ਸਿੰਘ ਦਿਓਲ ਤੇ ਹੋਰ ਮੈਂਬਰਾਂ ਨੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਡਾ ਐਸ ਐਸ ਥਿੰਦ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ ਹਰਜਿੰਦਰ ਸਿੰਘ ਬਰਾੜ, ਡਾ ਸਤਵਿੰਦਰ ਕੌਰ, ਡਾ ਪਰਗਟ ਸਿੰਘ ਗਰਚਾ, ਡਾ ਸਰਬਜੀਤ ਕੌਰ, ਸਾਰੇ ਸਟਾਫ ਮੈਂਬਰ ਅਤੇ ਵਿਦਿਆਰਥੀ ਵੀ ਹਾਜ਼ਰ ਸਨ।

Facebook Comments

Trending

Copyright © 2020 Ludhiana Live Media - All Rights Reserved.