Connect with us

ਕਰੋਨਾਵਾਇਰਸ

ਵੈਕਸੀਨ ਤੇ ਫਤਿਹ ਕਿੱਟ ਘੁਟਾਲੇ ਦੇ ਬਾਵਜੂਦ ਬਲਬੀਰ ਸਿੱਧੂ ਖਿਲਾਾਫ ਕਾਰਵਾਈ ਨਾ ਕਰਨ ’ਤੇ ਮੁੱਖ ਮੰਤਰੀ ਦੀ ਕੀਤੀ ਨਿਖੇਧੀ

Published

on

Criticizes CM for not taking action against Balbir Sidhu despite vaccine and Fateh Kit scam

ਖੰਨਾ : ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬੀ ਇਸ ਕਰਕੇ ਪੀੜਤ ਹਨ ਕਿਉਂਕਿ ਕਾਂਗਰਸ ਸਰਕਾਰ ਨੇ ਲੋਕਾਂ ਨੂੰ ਉਹਨਾਂ ਦੇ ਹਾਲ ’ਤੇ ਛੱਡ ਦਿੱਤਾ ਹੈ ਤੇ ਕਾਂਗਰਸ ਦੇ ਲੀਡਰ ਮੁੱਖ ਮੰਤਰੀ ਨੂੰ ਕੁਰਸੀ ਤੋਂ ਲਾਹੁਣ ਤੇ ਬਣਾਈ ਰੱਖਣ ਦੀ ਲੜਾਈ ਵਿਚ ਦਿੱਲੀ ਰੁੱਝੇ ਹਨ। ਉਹਨਾਂ ਕਿਹਾ ਕਿ ਜਿਹੜੇ ਮੁਸੀਬਤ ਵਿਚ ਫਸੇ ਹਨ, ਉਹਨਾਂ ਦੀ ਮਦਦ ਲਈ ਕੁਝ ਨਹੀਂ ਕੀਤਾ ਜਾ ਰਿਹਾ ਜਿਵੇਂ ਕਿ ਡੀ ਐਸ ਪੀ ਹਰਜਿੰਦਰ ਸਿੰਘ ਦੇ ਕੇਸ ਵਿਚ ਹੋਇਆ ਹੈ। ਉਸਦਾ ਪਰਿਵਾਰ ਕਦੇ ਇਕ ਤੇ ਕਦੇ ਦੂਜੇ ਪਾਸੇ ਟੱਕਰਾਂ ਮਾਰਦਾ ਰਿਹਾ। ਉਹਨਾਂ ਕਿਹਾ ਕਿ ਹਾਲਾਤ ਅਜਿਹੇ ਹਨ ਕਿ ਮੁੱਖ ਮੰਤਰੀ ਦੇ ਜੱਦੀ ਸ਼ਹਿਰ ਪਟਿਆਲਾ ਵਿਚ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਮੌਤ ਦਰ ਬਹੁਤ ਜ਼ਿਆਦਾ ਹੈ। ਉਹਨਾਂ ਕਿਹਾ ਕਿ ਇਸੇ ਤਰੀਕੇ ਮੁਹਾਲੀ ਦੇ ਸਰਕਾਰੀ ਹਸਪਤਾਲ ਵਿਚ ਇਕ ਵੀ ਵੈਂਟੀਲੇਟਰ ਨਹੀਂ ਹਨ ਜਦੋਂ ਕਿ ਇਹ ਸਿਹਤ ਮੰਤਰੀ ਦਾ ਹਲਕਾ ਹੈ ਤੇ ਮੰਤਰੀ ਨੇ ਇਹ ਪ੍ਰਾਈਵੇਟ ਹਸਪਤਾਲਾਂ ਨੂੰ ਸੌਂਪ ਦਿੱਤੇ ਹਨ। ਉਹਨਾਂ ਕਿਹਾਕਿ ਇਹਨਾਂ ਕਾਰਨਾਂ ਕਰ ਕੇ ਹੀ ਅਸੀਂ 15000 ਤੋਂ ਜ਼ਿਆਦਾ ਜਾਨਾਂ ਗੁਆ ਲਈਆਂ ਹਨ।

ਮਜੀਠੀਆ ਨੇ ਕਿਹਾ ਕਿ ਵੈਕਸੀਨ ਤੇ ਫਤਿਹ ਕਿੱਟ ਘੁਟਾਲੇ ਸਾਬਤ ਕਰਦੇ ਹਨ ਕਿ ਕਾਂਗਰਸ ਸਰਕਾਰ ਲੋਕਾਂ ਦੀਆਂ ਤਕਲੀਫਾਂ ਪ੍ਰਤੀ ਕਿੰਨੀ ਬੇਪਰਵਾਹ ਹੈ। ਉਹਨਾਂ ਕਿਹਾ ਕਿ ਕੁਝ ਵੀ ਪਵਿੱਤਰ ਨਹੀਂ ਰਿਹਾ। ਉਹਨਾਂ ਕਿਹਾ ਕਿ ਸਰਕਾਰ ਨੇ ਕੋਰੋਨਾ ਮਰੀਜ਼ਾਂ ਲਈਅ ਾਈਆਂ ਵੈਕਸੀਨ ਤੇ ਦਵਾਈਆਂ ਮੁਨਾਫਾ ਕਮਾ ਕੇ ਵੇਚ ਦਿੱਤੀਆਂ ਤੇ ਲੋਕਾਂ ਦੀਆਂ ਜਾਨਾਂ ਨਾਲ ਖੇਡਿਆ। ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਮੰਤਰੀ ਦੇ ਖਿਲਾਫ ਕੁਝ ਨਹੀਂ ਕੀਤਾ ਤੇ ਉਹ ਬਲਬੀਰ ਸਿੱਧੂ ਦਾ ਉਲਟਾਂ ਬਚਾਅ ਕਰ ਰਹੇ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਚੁੱਪ ਬੈਠਣ ਵਾਲਾ ਨਹੀਂ ਹੈ। 15 ਜੂਨ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਾਂਗੇ ਅਤੇ ਮੰਗ ਕਰਾਂਗੇ ਕਿ ਸਿੱਧੂ ਨੂੰ ਬਰਖ਼ਾਸਤ ਕੀਤਾ ਜਾਵੇ ਤੇ ਵੈਕਸੀਨ ਤੇ ਫਤਿਹ ਕਿੱਟ ਘੁਟਾਲਿਆਂ ਦੀ ਸੀ ਬੀ ਆਈ ਤੋਂ ਜਾਂਚ ਕਰਵਾਈ ਜਾਵੇ।

ਸਰਕਾਰੀ ਹਸਪਤਾਲਾਂ ਵਿਚ ਸਹੂਲਤਾਂ ਦੀ ਘਾਟ ਬਾਰੇ ਗੱਲ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਸਰਕਾਰ ਹਸਪਤਾਲਾਂ ਨੁੰ ਅਪਗ੍ਰੇਡ ਕਰਨ ਵਿ ਨਾਕਾਮ ਰਹੀ ਹੈ ਹਾਲਾਂਕਿ ਉਹ ਦਾਅਵੇ ਕਰਦੀ ਹੈ ਕਿ ਉਸਨੇ ਇਕ ਸਾਲ ਵਿਚ ਇਸ ਵਾਸਤੇ1100 ਕਰੋੜ ਰੁਪਏ ਖਰਚ ਕੀਤੇ ਹਨ। ਉਹਨਾਂ ਕਿਹਾ ਕਿ ਇਹ ਵੀ ਵੱਡਾ ਘੁਟਾਲਾ ਹੈ। ਉਹਨਾਂ ਕਿਹਾ ਕਿ ਲੋਕਾਂ ਨੇ ਪਹਿਲਾਂ ਹੀ ਵੇਖਿਆ ਹੈ ਕਿ ਸਰਕਾਰ ਨੇ 400 ਰੁਪਏ ਪ੍ਰਤੀ ਵੈਕਸੀਨ ਖਰੀਦ ਕੇ 1060 ਰੁਪਏ ਵਿਚ ਪ੍ਰਾਈਵੇਟ ਹਸਪਤਾਲਾਂ ਨੁੰ ਵੇਚ ਦਿੱਤੀ ਤੇ ਹਸਪਤਾਲਾਂ ਨੇ ਅੱਗੇ ਇਹ 1560 ਤੋਂ 2000 ਰੁਪਏ ਵਿਚ ਲੋਕਾਂ ਨੂੰ ਲਗਾ ਦਿੱਤੀ। ਉਹਨਾਂ ਕਿਹਾ ਕਿ ਇਸੇ ਤਰੀਕੇ ਫਤਿਹ ਕਿੱਟ ਲਈ ਪਹਿਲਾਂ 837 ਰੁਪਏ ’ਤੇ ਟੈਂਡਰ ਲਗਾਇਆ ਪਰ ਬਾਅਦ ਵਿਚ ਮੁੜ ਟੈਂਡਰ ਲਗਾ ਕੇ ਕਿੱਟ ਦਾ ਰੇਟ 1400 ਰੁਪਏ ਪ੍ਰਤੀ ਕਿੱਟ ਕਰ ਦਿੱਤਾ ਗਿਆ।

Facebook Comments

Advertisement

ਤਾਜ਼ਾ

Ludhiana's small elephant driver had to give a heavy lift in Amritsar late at night Ludhiana's small elephant driver had to give a heavy lift in Amritsar late at night
ਅਪਰਾਧ24 mins ago

ਲੁਧਿਆਣਾ ਦੇ ਛੋਟੇ ਹਾਥੀ ਡਰਾਈਵਰ ਨੂੰ ਅੰਮ੍ਰਿਤਸਰ ਵਿੱਚ ਦੇਰ ਰਾਤ ਭਾਰੀ ਲਿਫਟ ਦੇਣਾ ਪਿਆ ਭਾਰੀ

ਛੋਟਾ ਹਾਥੀ ਚਾਲਕ ਮਾਰਿਆ ਗਿਆ ਅਤੇ ਮੰਗਲਵਾਰ ਰਾਤ ਨੂੰ ਮਹਾਨਗਰ ਵਿੱਚ ਲਿਫਟ ਦੇ ਬਹਾਨੇ ਬਿਆਸ ਡਾਰੀਆ ਵਿੱਚ ਲਾਸ਼ ਸੁੱਟ ਦਿੱਤੀ...

Ludhiana entrepreneurs on strike for second day against Powercom Ludhiana entrepreneurs on strike for second day against Powercom
ਪੰਜਾਬ ਨਿਊਜ਼35 mins ago

ਲੁਧਿਆਣਾ ਦੇ ਉੱਦਮੀ ਦੂਜੇ ਦਿਨ ਵੀ Powercom ਦੇ ਖਿਲਾਫ ਬੈਠੇ ਹੜਤਾਲ ‘ਤੇ

ਉਦਯੋਗ ਵੱਲੋਂ ਓਵਰਲੋਡ ਹੋਣ ਦੀ ਸੂਰਤ ਵਿੱਚ ਪਾਵਰਕਾਮ ਵੱਲੋਂ ਇੱਕ ਸਾਲ ਦਾ ਜੁਰਮਾਨਾ ਲਗਾਏ ਜਾਣ ਦੇ ਵਿਰੋਧ ਵਿੱਚ ਉੱਦਮੀਆਂ ਨੇ...

Gurdaspur: A woman returning from hospital with her husband was abducted and raped in a car. Gurdaspur: A woman returning from hospital with her husband was abducted and raped in a car.
ਅਪਰਾਧ40 mins ago

ਗੁਰਦਾਸਪੁਰ ਵਿੱਚ ਪਤੀ ਨਾਲ ਹਸਪਤਾਲ ਤੋਂ ਵਾਪਸ ਆ ਰਹੀ ਔਰਤ ਨੂੰ ਅਗਵਾ ਕਰਕੇ ਮੋਟਰ ‘ਤੇ ਲਿਜਾ ਕੀਤਾ ਜ਼ਬਰ ਜਨਾਹ

ਥਾਣਾ ਕਲਾਨੂਰ ਦੀ ਪੁਲਿਸ ਨੇ ਔਰਤ ਨਾਲ ਬਲਾਤਕਾਰ ਕਰਨ ਅਤੇ ਉਸ ਦੇ ਪਤੀ ਨੂੰ ਕਿਰਪਾਨ ਨਾਲ ਜ਼ਖਮੀ ਕਰਨ ਦੇ ਦੋਸ਼...

Information Commission imposes Rs 5,000 fine on Kotwali police station in-charge Information Commission imposes Rs 5,000 fine on Kotwali police station in-charge
ਪੰਜਾਬ ਨਿਊਜ਼51 mins ago

ਲੁਧਿਆਣਾ ਦੇ ਥਾਣਾ ਕੋਤਵਾਲੀ ਦੇ ਇੰਚਾਰਜ ‘ਤੇ ਸੂਚਨਾ ਕਮਿਸ਼ਨ ਨੇ ਲਗਾਇਆ 5,000 ਜੁਰਮਾਨਾ

ਸੂਚਨਾ ਕਮਿਸ਼ਨ ਨੇ ਸਮੇਂ ਸਿਰ ਜਾਣਕਾਰੀ ਨਾ ਦੇਣ ਅਤੇ ਉਸ ਨੂੰ ਤਲਬ ਕਰਨ ਲਈ ਪੇਸ਼ ਨਾ ਹੋਣ ਕਾਰਨ ਥਾਨਾ ਕੋਤਵਾਲੀ...

Man arrested for killing shopkeeper in Ludhiana Man arrested for killing shopkeeper in Ludhiana
ਅਪਰਾਧ56 mins ago

ਲੁਧਿਆਣਾ ਵਿੱਚ ਅੰਡੇ ਦੇ ਪੈਸੇ ਦੀ ਮੰਗ ਕਰਨ ਵਾਲੇ ਦੁਕਾਨਦਾਰ ਨੂੰ ਮਾਰਨ ਵਾਲਾ ਵਿਅਕਤੀ ਗ੍ਰਿਫਤਾਰ

ਪੁਲਿਸ ਨੇ ਅੰਡੇ ਦੇ ਪੈਸੇ ਦੀ ਮੰਗ ਕਰਨ ਦੇ ਦੋਸ਼ ਵਿੱਚ ਨੌਜਵਾਨ ਦੇ ਸਿਰ ‘ਤੇ ਮਾਰ ਕੇ ਉਸ ਦੀ ਹੱਤਿਆ...

Members of Ludhiana Sutlej Club will get free gym facility for two months Members of Ludhiana Sutlej Club will get free gym facility for two months
ਕਰੋਨਾਵਾਇਰਸ1 hour ago

ਲੁਧਿਆਣਾ ਸਤਲੁਜ ਕਲੱਬ ਦੇ ਮੈਂਬਰਾਂ ਨੂੰ ਦੋ ਮਹੀਨੇ ਲਈ ਮੁਫ਼ਤ ਜਿਮ ਦੀ ਮਿਲੇਗੀ ਸਹੂਲਤ

ਬੁੱਧਵਾਰ ਤੋਂ ਸਰਕਾਰ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਹਿਰ ਦੇ ਵੱਕਾਰੀ ਸਤਲੁਜ ਕਲੱਬ ਵਿੱਚ ਜਿਮ ਦੀ ਸਹੂਲਤ ਸ਼ੁਰੂ ਕੀਤੀ ਗਈ...

Ludhiana entrepreneurs write letter to PM Modi, says steel industry verge closure rising steel prices Ludhiana entrepreneurs write letter to PM Modi, says steel industry verge closure rising steel prices
ਇੰਡੀਆ ਨਿਊਜ਼1 hour ago

ਲੁਧਿਆਣਾ ਦੇ ਉੱਦਮੀਆਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖਿਆ ਪੱਤਰ ਕਿਹਾ ਸਟੀਲ ਦੀਆਂ ਵਧਦੀਆਂ ਕੀਮਤਾਂ ਕਾਰਨ ਉਦਯੋਗ ਬੰਦ ਹੋਣ ਦੀ ਕਗਾਰ ‘ਤੇ

ਲੁਧਿਆਣਾ ਵਿੱਚ ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜੇਸ਼ਨਜ਼ (ਫਿਕੋ) ਦੇ ਚੇਅਰਮੈਨ ਕੇਕੇ। ਸੇਠ ਅਤੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਨੇ ਪ੍ਰਧਾਨ...

Fake Prashant Kishore is now inciting leaders against the Punjab Chief Minister Fake Prashant Kishore is now inciting leaders against the Punjab Chief Minister
ਅਪਰਾਧ2 hours ago

ਨਕਲੀ ਪ੍ਰਸ਼ਾਂਤ ਕਿਸ਼ੋਰੇ ਹੁਣ ਪੰਜਾਬ ਦੇ ਮੁੱਖ ਮੰਤਰੀ ਵਿਰੁੱਧ ਭੜਕਾ ਰਿਹਾ ਹੈ ਨੇਤਾਵਾਂ ਨੂੰ

ਪੰਜਾਬ ਵਿਚ ਨਕਲੀ ਪ੍ਰਸ਼ਾਂਤ ਕਿਸ਼ੋਰ ਨੇ ਹੁਣ ਕਾਂਗਰਸੀ ਆਗੂਆਂ ਦੇ ਨੱਕ ਵਿਚ ਨੱਕ ਪਾ ਦਿੱਤਾ ਹੈ। ਪ੍ਰਸ਼ਾਂਤ ਕਿਸ਼ੋਰ ਦੀ ਆਵਾਜ਼...

The chairman of Ludhiana Improvement Trust got involve protesting NGO officials The chairman of Ludhiana Improvement Trust got involve protesting NGO officials
ਅਪਰਾਧ3 hours ago

ਲੁਧਿਆਣਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਪ੍ਰਦਰਸ਼ਨ ਕਰ ਰਹੇ ਐਨਜੀਓ ਅਧਿਕਾਰੀਆਂ ਨਾਲ ਉਲਝੇ

ਸਵੈਸੇਵੀ ਸੰਗਠਨ ਜਾਗ ਦੇ ਲੁਧਿਆਣਾ, ਕੌਂਸਲ ਆਫ ਇੰਜੀਨੀਅਰਜ਼ ਅਤੇ ਨਰੋਆ ਮੰਚ ਨੇ ਮੰਗਲਵਾਰ ਨੂੰ ਇੰਪਰੂਵਮੈਂਟ ਟਰੱਸਟ ਦੇ ਮੁੱਖ ਦਫ਼ਤਰ ਦੇ...

Monsoon rains amid strong winds in Ludhiana Monsoon rains amid strong winds in Ludhiana
ਪੰਜਾਬ ਨਿਊਜ਼3 hours ago

ਲੁਧਿਆਣਾ ‘ਚ ਤੇਜ਼ ਗਰਮੀ ਤੋਂ ਮਿਲੀ ਰਾਹਤ ਤੇਜ਼ ਹਵਾਵਾਂ ਦਰਮਿਆਨ ਵਰਖਿਆ ਮਾਨਸੂਨ

ਬੁੱਧਵਾਰ ਤੜਕੇ ਮਾਨਸੂਨ ਨੇ ਮਹਾਨਗਰ ਵਿੱਚ ਵਰ੍ਹਾਇਆ। ਲੁਧਿਆਣਾ ਵਿੱਚ ਸਵੇਰੇ ਲਗਭਗ 3 ਵਜੇ ਤੇਜ਼ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਅਤੇ...

field body was buried by the aunt, the father swallowed the poison in shock field body was buried by the aunt, the father swallowed the poison in shock
ਅਪਰਾਧ3 hours ago

ਭੂਆ ਨੂੰ ਖਤਮ ਕਰਕੇ ਦੇਹ ਨੂੰ ਦੱਬ ਦਿੱਤਾ ਖੇਤ ‘ਚ,ਪਿਤਾ ਨੇ ਸਦਮੇ ਵਿੱਚ ਨਿਗਲਿਆ ਜ਼ਹਿਰ

ਪੁੱਤਰ ਨੇ ਭੂਆ ਨੂੰ ਮਾਰ ਦਿੱਤਾ ਅਤੇ ਲਾਸ਼ ਨੂੰ ਪਿੰਡ ਨਾਗਲ ਵਿੱਚ ਦਫਨਾਇਆ। ਜਦੋਂ ਇਸ ਬਾਰੇ ਕਾਤਲ ਦੇ ਪਿਤਾ ਨੂੰ...

10 rupee note falls from pocket Man pick up on road was run over by bus 10 rupee note falls from pocket Man pick up on road was run over by bus
ਦੁਰਘਟਨਾਵਾਂ3 hours ago

ਜੇਬ ਵਿੱਚੋਂ ਉੱਡਕੇ 10 ਰੁਪਏ ਦਾ ਨੋਟ ਡਿੱਗ ਪਿਆ ਸੜਕ ‘ਤੇ ਚੁੱਕਣ ਗਏ ਆਦਮੀ ਨੂੰ ਬੱਸ ਨੇ ਕੁਚਲਿਆ

ਕਿਸੇ ਨੂੰ ਨਹੀਂ ਪਤਾ ਕਿ ਕੋਈ ਵਿਅਕਤੀ ਕਦੋਂ ਅਤੇ ਕਿਵੇਂ ਮਰੇਗਾ, ਪਰ ਇੱਥੇ 48 ਸਾਲਾ ਸ਼ਿਵਰਾਜ ਨੇ ਸਿਰਫ 10 ਰੁਪਏ...

Trending