Connect with us

ਖੇਡਾਂ

ਜਾਣੋਂ ਰੋਨਾਲਡੋ ਨੂੰ ਕਿਸਨੇ ਗਿਫਟ ‘ਚ ਦਿੱਤੀ ਕਰੋੜਾਂ ਦੀ ਗੱਡੀ

Published

on

ਫੁੱਟਬਾਲ ਸਟਾਰ ਕ੍ਰਿਸਟੀਆਨੋ ਰੋਨਾਲਡੋ ਦਾ ਹਰ ਕੋਈ ਫੈਨ ਹੈ ਤੇ ਹਰ ਕੋਈ ਰੋਨਾਲਡੋ ਨੂੰ ਫੋਲੋ ਕਰਦਾ ਹੈ। ਦਸ ਦਈਏ ਕਿ ਰੋਨਾਲਡੋ ਦੀ ਗਰਲਫ੍ਰੈਂਡ ਨੇ 35ਵੇਂ ਜਨਮਦਿਨ ਤੇ 6.50 ਕਰੋੜ ਰੁਪਏ ਦੀ ਕਾਰ ਗਿਫਟ ਕੀਤੀ ਹੈ।

ਰੋਨਾਲਡੋ ਨੂੰ ਕਾਰਾਂ ਦਾ ਬਹੁਤ ਸ਼ੌਂਕ ਹੈ ਤੇ ਗਰਲਫ੍ਰੈਂਡ ਨੇ ਇਸ ਸ਼ੌਂਕ ਨੂੰ ਧਿਆਨ ਚ ਰੱਖਕੇ ਇਹ ਕਾਰ ਗਿਫਟ ਕੀਤੀ ਹੈ। ਰੋਨਾਲਡੋ ਆਪਣੇ ਜਨਮ ਦਿਨ ਵਾਲੇ ਆਪਣੇ ਪੁੱਤਰ ਨਾਲ ਡਿਨਰ ਲਈ ਗਏ ਸੀ ਤਾਂ ਅਚਾਨਕ ਆਪਣੇ ਸਾਹਮਣੇ ਆਈ ਮਰਸਡੀਜ਼ ਦੇਖਕੇ ਹੈਰਾਨ ਹੋ ਗਏ।

ਮਰਸਡੀਜ਼ ਦੁਆਰਾ ਬਣਾਈ ਗਈ ਇਹ ਜੀਪ ਦੀ ਕੀਮਤ ਤਕਰੀਬਨ 9 ਲੱਖ ਡਾਲਰ ਦੱਸੀ ਜਾ ਰਹੀ ਹੈ ਅਤੇ ਇਹ ਜੀਪ 2.9 ਸੈਕੰਡ ਚ 60 ਮੀਲ ਪ੍ਰਤੀ ਘੰਟਾ ਰਫਤਾਰ ਫੜਦੀ ਹੈ। ਦਸ ਦਈਏ ਕਿ ਰੋਨਾਲਡੋ ਨੇ ਹਾਲਹਿ ਚ ਆਪਣਾ 50ਵਾਂ ਗੋਲ ਕੀਤਾ ਹੈ। ਉਹ ਫੁੱਟਬਾਲ ਦੇ ਇਤਿਹਾਸ ਚ ਸਭ ਤੋਂ ਤੇਜ਼ 50 ਗੋਲ ਲਗਾਉਣ ਵਾਲੇ ਦੂਜੇ ਖਿਡਾਰੀ ਹਨ।

Facebook Comments

Trending