Connect with us

ਅਪਰਾਧ

ਕ੍ਰਾਈਮ ਬ੍ਰਾਂਚ ਵੱਲੋਂ ਭਾਰੀ ਮਾਤਰਾ ਵਿਚ ਨਾਜਾਇਜ਼ ਸ਼ਰਾਬ, ਐਕਟਿਵਾ ਸਣੇ 2 ਕਾਬੂ

Published

on

Crime branch arrested 2 people with illegal liquor, Activa in large quantity

ਲੁਧਿਆਣਾ : ਇੰਸਪੈਕਟਰ ਬੇਅੰਤ ਜੁਨੇਜਾ ਇੰਚਾਰਜ ਕ੍ਰਾਇਮ ਬ੍ਰਾਂਚ-2 ਲੁਧਿਆਣਾ ਦੀ ਪੁਲਿਸ ਪਾਰਟੀ ਵੱਲੋਂ ਦੋਸ਼ੀ ਇੰਦਰਜੀਤ ਸਿੰਘ ਉਰਫ ਸੋਨੂੰ ਪੁੱਤਰ ਜਸਵੰਤ ਸਿੰਘ ਵਾਸੀ ਗਲੀ ਨੰਬਰ 33, ਮੁਹੱਲਾ ਜਨਤਾ ਨਗਰ ਅਤੇ ਰਾਜੇਸ਼ ਕੁਮਾਰ ਵਾਸੀ ਟੋਨੀ ਜਨਤਾ ਨਗਰ ਵੱਲੋਂ ਇਕ ਕਿਰਾਏ ਦੇ ਕਮਰੇ ਵਿਚੋਂ 30 ਪੇਟੀਆਂ ਸ਼ਰਾਬ ਅੰਗਰੇਜ਼ੀ ਮਾਰਕਾ 111 ਏਸੀਸੀ ਵ੍ਹੀਸਕੀ ਤੇ 4 ਪੇਟੀਆਂ ਸ਼ਰਾਬ ਮਾਰਕਾ 999 ਵ੍ਹੀਸਕੀ ਸਣੇ ਇਕ ਐਕਟਿਵਾ ਜਿਸ ਵਿਚ ਦੋਸ਼ੀ ਆਪਣੇ ਗਾਹਕਾਂ ਨੂੰ ਸ਼ਰਾਬ ਸਪਲਾਈ ਕਰਦੇ ਹਨ, ਨੂੰ ਗ੍ਰਿਫਤਾਰ ਕੀਤਾ ਹੈ।

ਇੰਦਰਜੀਤ ਸਿੰਘ ਉਰਫ ਸੋਨੂੰ ਪੁੱਤਰ ਜਸਵੰਤ ਸਿੰਘ ਵਾਸੀ ਗਲੀ ਨੰਬਰ 33, ਮੁਹੱਲਾ ਜਨਤਾ ਨਗਰ ਲੁਧਿਆਣਾ, ਉਮਰ ਲਗਭਗ 40 ਸਾਲ, ਦੋਸ਼ੀ ਖਿਲਾਫ ਪਹਿਲਾਂ ਵੀ ਸਾਲ 2021 ਵਿਚ ਸ਼ਿਮਲਾਪੁਰੀ ਲੁਧਿਆਣਾ ਵਿਖੇ ਐਕਸਾਈਜ਼ ਐਕਟ ਦਾ ਮੁਕੱਦਮਾ ਦਰਜ ਹੋਇਆ ਸੀ, ਜੋ ਬੇਲ ‘ਤੇ ਹੈ ਤੇ ਹੁਣ ਵਿਹਲਾ ਹੀ ਰਹਿੰਦਾ ਹੈ।

Facebook Comments

Trending