ਲੁਧਿਆਣਾ : ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀ ਅਗਵਾਈ ਹੇਠ ਅੱਜ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀ ਅਗਵਾਈ ਹੇਠ ਫੋਕਲ ਪੁਆਇੰਟ ‘ਚ ਤਨਖ਼ਾਹਾਂ ਤੇ ਐਡਵਾਂਸ ‘ਚ ਦਿਨੋਂ ਦਿਨ ਵੱਧ ਰਹੀਆਂ ਲੁੱਟ-ਖੋਹ ਦੀਆਂ ਘਟਨਾਵਾਂ, ਸੁਰੱਖਿਆ ਸਬੰਧੀ ਪੁਲਿਸ ਅਤੇ ਉੱਦਮੀਆਂ ਦੇ ਤਾਲਮੇਲ ਨਾਲ ਕੀਤੇ ਜਾ ਰਹੇ ਕੰਮਾਂ ਦਾ ਜਾਇਜ਼ਾ ਲੈਣ ਲਈ ਉੱਦਮੀਆਂ ਦੀ ਮੀਟਿੰਗ ਹੋਵੇਗੀ।
ਪੁਲਿਸ ਪਬਲਿਕ ਫਾਊਂਡੇਸ਼ਨ ਵੱਲੋਂ ਆਯੋਜਿਤ ਇਹ ਮੀਟਿੰਗ ਪੱਖੋਵਾਲ ਰੋਡ ਸਥਿਤ ਹੋਟਲ ਆਗਾਜ਼ ਵਿਖੇ ਸ਼ਾਮ 4 ਵਜੇ ਹੋਵੇਗੀ। ਫਾਊਂਡੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਨੀਰਜ ਸਤੀਜਾ ਨੇ ਦੱਸਿਆ ਕਿ ਇਸ ਦੌਰਾਨ ਕੋਵਿਡ ਵਿੱਚ ਕੀਤੇ ਗਏ ਕੰਮਾਂ ਲਈ 50 ਡਾਕਟਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ।