Connect with us

ਅਪਰਾਧ

ਬੁੱਚੜਖਾਨੇ ਲਿਜਾਈਆਂ ਜਾ ਰਹੀਆਂ ਗਊਆਂ ਬਰਾਮਦ , 4 ਮੁਲਜ਼ਮ ਗ੍ਰਿਫ਼ਤਾਰ

Published

on

Cows being taken to abattoir recovered, 4 accused arrested

ਲੁਧਿਆਣਾ : ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਬੁੱਚੜਖਾਨੇ ਲਈ ਲਿਜਾਈਆਂ ਜਾ ਰਹੀਆਂ 2 ਗਊਆਂ ਬਰਾਮਦ ਕੀਤੀਆਂ ਹਨ। ਮੁਲਜ਼ਮ ਗਊਆਂ ਨੂੰ ਟੈਂਪੂ ਵਿੱਚ ਲੋਡ ਕਰ ਕੇ ਦੂਸਰੇ ਸੂਬੇ ਵਿਚ ਲਿਜਾ ਰਹੇ ਸਨ। ਇਸ ਮਾਮਲੇ ਵਿਚ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਸ੍ਰੀ ਸ਼ਨੀਦੇਵ ਵੈੱਲਫੇਅਰ ਟਰੱਸਟ ਦੇ ਪ੍ਰਧਾਨ ਮੁਕੇਸ਼ ਕੁਮਾਰ ਦੇ ਬਿਆਨ ਉੱਪਰ ਪਿੰਡ ਭਾਮੀਆਂ ਕਲਾਂ ਦੇ ਰਹਿਣ ਵਾਲੇ ਬਲਜੀਤ ਸਿੰਘ, ਮਿਠਾਈ ਲਾਲ ਅਤੇ ਅਰਜੁਨ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ।

Cows being taken to abattoir recovered, 4 accused arrested

ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਤਾਜਪੁਰ ਰੋਡ ਕਿਸ਼ੋਰ ਨਗਰ ਦੇ ਵਾਸੀ ਮੁਕੇਸ਼ ਕੁਮਾਰ ਨੇ ਦੱਸਿਆ ਕਿ ਉਹ ਸ੍ਰੀ ਸ਼ਨੀਦੇਵ ਵੈੱਲਫੇਅਰ ਟਰੱਸਟ ਦੇ ਪ੍ਰਧਾਨ ਹੋਣ ਦੇ ਨਾਲ ਨਾਲ ਗਊਆਂ ਦੀ ਰੱਖਿਆ ਕਰਨ ਦੀ ਸੇਵਾ ਵੀ ਕਰਦੇ ਹਨ। ਮੁਕੇਸ਼ ਦੇ ਮੁਤਾਬਕ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਕੁਝ ਵਿਅਕਤੀ ਦੋ ਗਊਆਂ ਨੂੰ ਮਹਿੰਦਰਾ ਮੈਕਸੀ ਟੈਂਪੂ ਵਿਚ ਲੋਡ ਕਰਕੇ ਬੁੱਚੜਖਾਨੇ ਲਈ ਦੂਸਰੇ ਸੂਬੇ ਵਿੱਚ ਲਿਜਾ ਰਹੇ ਹਨ ।

ਮੁਕੇਸ਼ ਕੁਮਾਰ ਨੇ ਇਸ ਦੀ ਜਾਣਕਾਰੀ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੂੰ ਦਿੱਤੀ। ਸੂਚਨਾ ਤੋਂ ਬਾਅਦ ਪੁਲਿਸ ਨੇ ਪ੍ਰੀਤ ਨਗਰ ਤਾਜਪੁਰ ਰੋਡ ਚੌਕ ਵਿਚ ਨਾਕਾਬੰਦੀ ਕਰ ਕੇ ਗਊਆਂ ਬਰਾਮਦ ਕੀਤੀਆਂ । ਇਸ ਮਾਮਲੇ ਵਿਚ ਪੁਲਿਸ ਨੇ ਚਾਰਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਮਹਿੰਦਰਾ ਮੈਕਸੀ ਟੈਂਪੂ ਕਬਜ਼ੇ ਵਿੱਚ ਲੈ ਲਿਆ ਹੈ। ਜਾਂਚ ਅਧਿਕਾਰੀ ਏਐਸਆਈ ਦਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਮੁਲਜ਼ਮਾਂ ਕੋਲੋਂ ਵਧੇਰੇ ਪੁੱਛਗਿੱਛ ਕਰਨ ਵਿਚ ਜੁੱਟ ਗਈ ਹੈ।

Facebook Comments

Trending