Connect with us

ਖੇਡਾਂ

ਕੋਰੋਨਾ ਪਾਜ਼ੀਟਿਵ ਹਾਕੀ ਖਿਡਾਰੀ ਮਨਦੀਪ ਸਿੰਘ ਦੀ ਵਿਗੜੀ ਸਿਹਤ, ਹਸਪਤਾਲ ‘ਚ ਭਰਤੀ

Published

on

ਦੇਸ਼ ‘ਚ ਕੋਰੋਨਾ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ ਅਤੇ ਹੁਣ ਕੋਰੋਨਾ ਪਾਜ਼ੀਟਿਵ ਪਾਏ ਗਏ ਭਾਰਤੀ ਹਾਕੀ ਟੀਮ ਦੇ ਖਿਡਾਰੀ ਮਨਦੀਪ ਸਿੰਘ ਨੂੰ ਖੂਨ ’ਚ ਆਕਸੀਜਨ ਦਾ ਪੱਧਰ ਡਿੱਗਣ ਤੋਂ ਬਾਅਦ ਬੈਂਗਲੁਰੂ ਦੇ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਇਸ ਬਾਰੇ ਸਪੋਰਟਸ ਅਥਾਰਿਟੀ ਆਫ ਇੰਡੀਆ ਨੇ ਮੰਗਲਵਾਰ ਨੂੰ ਜਾਣਕਾਰੀ ਦਿੱਤੀ ਹੈ। ਇਸ ਮੌਕੇ ਸਪੋਰਟਸ ਅਥਾਰਿਟੀ ਆਫ ਇੰਡੀਆ ਨੇ ਬਿਆਨ ’ਚ ਕਿਹਾ ਕਿ 10 ਅਗਸਤ ਦੀ ਰਾਤ ਨੂੰ ਜਾਂਚ ਦੌਰਾਨ ਪਤਾ ਲੱਗਿਆ ਕਿ ਮਨਦੀਮ ਸਿੰਘ ਦੇ ਖੂਨ ’ਚ ਆਕਸੀਜਨ ਦਾ ਪੱਧਰ ਆਮ ਤੋਂ ਘੱਟ ਹੈ ਜੋ ਇਸ ਗੱਲ ਦਾ ਸੰਕੇਤ ਹੈ ਕਿ ਉਹ ਕੋਰੋਨਾ ਦੇ ਪੱਧਰ ਵਲ ਵੱਧ ਰਹੇ ਹਨ।

ਦੱਸਣਯੋਗ ਹੈ ਕਿ ਕੈਂਪਸ ’ਚ ਮੌਜੂਦ ਸਾਈ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਮਨਦੀਪ ਸਿੰਘ ਨੂੰ ਐੱਸ.ਐੱਸ. ਸਪਾਰਸ਼ ਮਲਟੀਸਪੈਸ਼ਲਿਟੀ ਹਸਪਤਾਲ ’ਚ ਭਰਤੀ ਕਰਵਾਇਆ ਤੇ ਫਿਲਹਾਲ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ 20 ਅਗਸਤ ਤੋਂ ਸ਼ੁਰੂ ਹੋ ਰਹੇ ਨੈਸ਼ਨਲ ਕੈਂਪ ਬੈਂਗਲੁਰੂ ਪਹੁੰਚਣ ਤੇ ਮਨਦੀਪ ਸਿੰਘ ਸਣੇ 5 ਹੋਰ ਭਾਰਤੀ ਹਾਕੀ ਖਿਡਾਰੀਆਂ ਨੂੰ ਪਿਛਲੇ ਹਫਤੇ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਸੀ। ਇਨ੍ਹਾਂ 5 ਖਿਡਾਰੀਆਂ ’ਚ ਕਪਤਾਨ ਮਨਪ੍ਰੀਤ ਸਿੰਘ, ਡਿਫੈਂਡਰ ਸੁਰਿੰਦਰ ਕੁਮਾਰ, ਜਸਕਰਨ ਸਿੰਘ, ਡਰੈਗ ਫਲਿੱਕਰ ਵਰੁਣ ਕੁਮਾਰ ਅਤੇ ਗੋਲਕੀਪਰ ਕ੍ਰਿਸ਼ਣ ਬਹਾਦੁਰ ਪਾਠਕ ਸ਼ਾਮਲ ਹਨ। ਮਿਲੀ ਜਾਣਕਾਰੀ ਅਨੁਸਾਰ 25 ਸਾਲਾਂ ਮਨਦੀਪ ਨੇ ਭਾਰਤ ਲਈ ਹੁਣ ਤੱਕ 129 ਮੈਚਾਂ ’ਚ 60 ਗੋਲ ਕੀਤੇ ਹਨ। ਉਹ 2018 ’ਚ ਏਸ਼ੀਆਈ ਚੈਂਪੀਅਨਜ਼ ਟਰਾਫੀ ਜਿੱਤਣ ਵਾਲੀ ਭਾਰਤੀ ਟੀਮ ਦਾ ਵੀ ਹਿੱਸਾ ਸਨ।

Source: punjabkesari

Facebook Comments

Advertisement

Advertisement

ਤਾਜ਼ਾ

ਇੰਡੀਆ ਨਿਊਜ਼6 hours ago

ਦੇਸ਼ ‘ਚ ਜਲਦੀ ਆਉਣ ਵਾਲੇ ਨੇ 4 ਹੋਰ ਦੇਸੀ ਟੀਕੇ : ਰੱਖਿਆ ਮੰਤਰੀ ਰਾਜਨਾਥ ਸਿੰਘ

ਕੋਰੋਨਾ ਮਹਾਂਮਾਰੀ ਵਿਰੁੱਧ ਦੁਨੀਆਂ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਦੇਸ਼ ਵਿੱਚ 16 ਜਨਵਰੀ ਤੋਂ ਸ਼ੁਰੂ ਹੋ ਗਈ ਹੈ। ਟੀਕਾਕਰਨ...

ਵਿਸ਼ਵ ਖ਼ਬਰਾਂ7 hours ago

ਮਾਂ ਨੇ ਪਲਾਸਟਿਕ ਸਰਜਰੀ ਕਰਵਾ ਆਪਣੇ 21 ਸਾਲਾਂ ਪੁੱਤਰ ਨਾਲ ਕੀਤਾ ਵਿਆਹ, ਹੁਣ ਬੱਚੀ ਨੂੰ ਦਿੱਤਾ ਜਨਮ

ਰੂਸ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਇੱਕ 35 ਸਾਲ ਦੀ ਔਰਤ ਨੇ ਆਪਣੇ ਪਤੀ...

ਲੁਧਿਆਣਾ ਨਿਊਜ਼9 hours ago

ਮੌਸਮ ਵਿਭਾਗ ਦੀ ਭਵਿੱਖਬਾਣੀ, ਇਸ ਦਿਨ ਤੋਂ ਨਿਕਲੇਗੀ ਧੁੱਪ

ਮੌਸਮ ਦੀ ਗੱਲ ਕਰੀਏ ਤਾਂ ਐਤਵਾਰ ਨੂੰ ਸਵੇਰਸਾਰ ਹੀ ਸੰਘਣੀ ਧੁੰਦ ਛਾਈ ਰਹੀ ਪਰ ਦੁਪਿਹਰ ਬਾਅਦ ਥੋੜੀ ਧੁੱਪ ਨਿਕਲਣ ਨਾਲ...

ਇੰਡੀਆ ਨਿਊਜ਼9 hours ago

ਹੁਣ ਚਲਦੀ ਟ੍ਰੇਨ ‘ਚ ਯਾਤਰੀਆਂ ਨੂੰ ਮਿਲ ਸਕੇਗਾ ਮਨਪਸੰਦ ਭੋਜਨ, ਰੇਲਵੇ ਨੇ ਸ਼ੁਰੂ ਕੀਤੀ ਸਹੂਲਤ

ਕੋਰੋਨਾ ਲਾਗ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਭਰ ’ਚ ਤਾਲਾਬੰਦੀ ਲਾਗੂ ਕਰ ਦਿੱਤੀ ਗਈ ਸੀ ਜਿਸ ਕਾਰਨ ਟ੍ਰੇਨਾਂ ਦਾ...

ਪੰਜਾਬ ਨਿਊਜ਼10 hours ago

ਇੱਕੋ ਦਿਨ ਲੁਟੇਰਿਆਂ ਨੇ 7 ਪੈਟਰੋਲ ਪੰਪਾਂ ਨੂੰ ਬਣਾਇਆ ਨਿਸ਼ਾਨਾ, ਲੁੱਟੀ ਕਾਰ ਤੇ ਲੱਖਾਂ ਦੀ ਨਕਦੀ

ਤਰਨਤਾਰਨ ਜ਼ਿਲ੍ਹੇ ‘ਚ ਕਾਰ ਸਵਾਰ ਲੁਟੇਰਿਆਂ ਵੱਲੋਂ ਵੱਖ-ਵੱਖ ਇਲਾਕਿਆਂ ‘ਚ ਸਥਿਤ 7 ਪੈਟਰੋਲ ਪੰਪਾਂ ’ਤੇ ਦਸਤਕ ਦਿੰਦਿਆਂ ਹਥਿਆਰਾਂ ਦੀ ਨੋਕ...

ਪੰਜਾਬ ਨਿਊਜ਼10 hours ago

ਠੰਡ ਤੋਂ ਬਚਣ ਲਈ ਬਾਲੀ ਅੰਗੀਠੀ ਕਾਰਨ ਵਾਪਰਿਆ ਵੱਡਾ ਹਾਦਸਾ, ਮਾਂ ਸਣੇ ਦੋਨਾਂ ਬੱਚਿਆਂ ਦੀ ਮੌਤ

ਫਿਰੋਜ਼ਪੁਰ ਦੇ ਪਿੰਡ ਹਾਮਦ ਵਾਲਾ ਉਤਾੜ ‘ਚ ਰਾਤ ਦੇ ਸਮੇਂ ਇੱਕ ਘਰ ਦੇ ਕਮਰੇ ’ਚ ਕੋਲਿਆਂ ਦੀ ਅੰਗੀਠੀ ਬਾਲ਼ ਕੇ...

ਲੁਧਿਆਣਾ ਨਿਊਜ਼10 hours ago

ਜ਼ਿਲ੍ਹਾ ਲੁਧਿਆਣਾ ‘ਚ ਪਹਿਲੇ ਦਿਨ 214 ਲੋਕਾਂ ਨੂੰ ਲੱਗੀ ਕੋਰੋਨਾ ਵੈਕਸੀਨ

ਕੋਰੋਨਾ ਵੈਕਸੀਨ ਸ਼ੁਰੂ ਹੋਣ ਦੌਰਾਨ ਅਤੇ ਹੋਰ ਅਧਿਕਾਰੀਆਂ ਨਾਲ ਸ਼ਾਮਲ ਸਿਵਲ ਹਸਪਤਾਲ ਦੀ ਐੱਸ. ਐੱਮ. ਓ. ਅਮਰਜੀਤ ਕੌਰ ਕੋਰੋਨਾ ਪਾਜ਼ੀਟਿਵ...

ਪੰਜਾਬ ਨਿਊਜ਼10 hours ago

ਗੁਰਦੁਆਰੇ ਦੇ ਸੇਵਾਦਾਰਾਂ ਨੇ ਕੁੱਤੇ ਨੂੰ ਕੁੱਟ-ਕੁੱਟ ਕੇ ਮਾਰਿਆ, ਵੀਡੀਓ ਵਾਇਰਲ ਹੋਣ ਮਗਰੋਂ ਦੋਨੋਂ ਗ੍ਰਿਫਤਾਰ

ਪੰਜਾਬ ਦੇ ਮੋਗਾ ਵਿੱਚ ਅਵਾਰਾ ਕੁੱਤੇ ਨੂੰ ਮਾਰਨ ਕਰਕੇ ਗੁਰਦੁਆਰੇ ਦੇ ਦੋ ਸੇਵਾਦਾਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਘਟਨਾ ਸੀਸੀਟੀਵੀ...

ਇੰਡੀਆ ਨਿਊਜ਼10 hours ago

ਕੋਰੋਨਾ ਵੈਕਸੀਨ ਲੱਗਣ ਤੋਂ ਬਾਅਦ ਵਾਰਡ ਬੁਆਏ ਦੀ ਹੋਈ ਮੌਤ, ਪਰਿਵਾਰ ਨੇ ਲਗਾਏ ਗੰਭੀਰ ਦੋਸ਼

ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ‘ਚ ਇੱਕ ਸਿਹਤ ਕਰਮਚਾਰੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਪਰਿਵਾਰ ਨੇ ਦੋਸ਼ ਲਗਾਇਆ...

ਇੰਡੀਆ ਨਿਊਜ਼10 hours ago

ਹਾਈਕੋਰਟ ਦਾ ਹੁਕਮ: ਸਾਧੂ-ਸੰਤਾਂ ਤੇ ਬੇਸਹਾਰਿਆਂ ਨੂੰ ਠੰਡ ਤੋਂ ਬਚਾਉਣ ਦਾ ਇੰਤਜ਼ਾਮ ਕਰੇ ਸਰਕਾਰ

ਹਰਿਆਣਾ ‘ਚ ਪੈ ਰਹੀ ਕੜਾਕੇ ਦੀ ਠੰਡ ਦੌਰਾਨ ਬੇਸਹਾਰਾ ਲੋਕਾਂ ਨੂੰ ਠੰਡ ਤੋਂ ਬਚਾਉਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ...

ਇੰਡੀਆ ਨਿਊਜ਼11 hours ago

ਭਾਰਤ ਨੇ ਤੋੜਿਆ ਰਿਕਾਰਡ, 2,24,301 ਲੋਕਾਂ ਨੂੰ ਲਗਾਈ ਗਈ ਕੋਵਿਡ-19 ਵੈਕਸੀਨ

ਸਿਹਤ ਮੰਤਰਾਲੇ ਨੇ ਦੱਸਿਆ ਕਿ ਐਤਵਾਰ ਨੂੰ ਸਿਰਫ 6 ਸੂਬਿਆਂ ‘ਚ ਟੀਕਾਕਰਨ ਕੀਤਾ ਗਿਆ। ਸਿਹਤ ਮੰਤਰਾਲੇ ਨੇ ਕੋਵਿਡ-19 ਟੀਕਾਕਰਨ ਲਈ...

ਵਿਸ਼ਵ ਖ਼ਬਰਾਂ2 days ago

ਕੋਰੋਨਾ ਵੈਕਸੀਨ ਲਗਾਉਣ ਤੋਂ ਬਾਅਦ ਨਾਰਵੇ ‘ਚ 23 ਲੋਕਾਂ ਦੀ ਮੌਤ, ਸਵਾਲਾਂ ਦੇ ਘੇਰੇ ‘ਚ ਫਾਈਜ਼ਰ ਦਾ ਟੀਕਾ

ਭਾਰਤ ਸਮੇਤ ਦੁਨੀਆਂ ਭਰ ‘ਚ ਕੋਰੋਨਾ ਵਾਇਰਸ ਨੂੰ ਰੋਕਣ ਲਈ ਵੈਕਸੀਨ ਲਗਾਈ ਜਾ ਰਹੀ ਹੈ ਪਰ ਇਸੇ ਵਿਚਾਲੇ ਨਾਰਵੇ ‘ਚ...

Trending