Connect with us

ਇੰਡੀਆ ਨਿਊਜ਼

ਜਾਨਲੇਵਾ ਕੋਰੋਨਾ – ਇਕ ਦਿਨ ਵਿੱਚ 434 ਮੌਤਾਂ, ਪੀੜਤਾਂ ਦੀ ਗਿਣਤੀ 6 ਲੱਖ ਤੋਂ ਪਾਰ

Published

on

ਕੋਰੋਨਾ ਵਾਇਰਸ ਮਹਾਮਾਰੀ ਭਾਰਤ ‘ਚ ਵੱਡੀ ਆਫ਼ਤ ਬਣੀ ਜਾ ਰਹੀ ਹੈ। ਦੇਸ਼ ‘ਚ ਮਰੀਜ਼ਾਂ ਦਾ ਅੰਕੜਾ 6 ਲੱਖ ਤੋਂ ਪਾਰ ਪੁੱਜ ਗਿਆ ਹੈ। ਵੀਰਵਾਰ ਯਾਨੀ ਕਿ ਅੱਜ ਸਿਹਤ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਮੁਤਾਬਕ ਭਾਰਤ ‘ਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 19,148 ਨਵੇਂ ਮਾਮਲੇ ਸਾਹਮਣੇ ਆਏ ਹਨ।

ਇਕ ਦਿਨ ਵਿਚ 434 ਮੌਤਾਂ ਦਰਜ ਕੀਤੀਆਂ ਗਈਆਂ ਹਨ, ਜਿਸ ਨਾਲ ਮੌਤਾਂ ਦਾ ਅੰਕੜਾ 17,834 ‘ਤੇ ਪੁੱਜ ਗਿਆ ਹੈ। ਕੋਰੋਨਾ ਵਾਇਰਸ ਦੇ ਦੇਸ਼ ਵਿਚ ਕੁੱਲ ਮਾਮਲੇ ਵੱਧ ਕੇ 6,04,641 ਹੋ ਗਏ ਹਨ। ਜੇਕਰ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ 3,59,860 ਲੋਕ ਇਸ ਬੀਮਾਰੀ ਤੋਂ ਨਿਜ਼ਾਤ ਪਾ ਚੁੱਕੇ ਹਨ। ਇਸ ਤਰ੍ਹਾਂ ਦੇਸ਼ ਅੰਦਰ ਕੋਰੋਨਾ ਦੇ ਸਰਗਰਮ ਮਾਮਲੇ 2,26,947 ਹਨ।

ਦੇਸ਼ ਅੰਦਰ ਕੋਰੋਨਾ ਵਾਇਰਸ ਦੀ ਟੈਸਟਿੰਗ ਦੀ ਗੱਲ ਕੀਤੀ ਜਾਵੇ ਤਾਂ 1 ਜੁਲਾਈ 2020 ਤੱਕ 90,56,173 ਲੋਕਾਂ ਦੇ ਕੋਰੋਨਾ ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। ਇਕੱਲੇ 1 ਜੁਲਾਈ ਨੂੰ 2,29,588 ਲੋਕਾਂ ਦੇ ਨਮੂਨੇ ਜਾਂਚ ਕੀਤੇ ਗਏ ਹਨ। ਇਸ ਸੰਬੰਧੀ ਜਾਣਕਾਰੀ ਭਾਰਤੀ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ. ਸੀ. ਐੱਮ. ਆਰ.) ਵਲੋਂ ਦਿੱਤੀ ਗਈ ਹੈ।

ਓਧਰ ਕੋਰੋਨਾ ਵਾਇਰਸ ਨਾਲ ਮਹਾਰਾਸ਼ਟਰ, ਦਿੱਲੀ, ਤਾਮਿਲਨਾਡੂ, ਗੁਜਾਰਤ ਆਦਿ ਸੂਬੇ ਵਧੇਰੇ ਪ੍ਰਭਾਵਿਤ ਹੋਏ ਹਨ। ਮਹਾਰਾਸ਼ਟਰ ਹੀ ਇਕੱਲਾ ਅਜਿਹਾ ਸੂਬਾ ਹੈ, ਜਿੱਥੇ ਪੀੜਤ ਮਰੀਜ਼ਾਂ ਦੀ ਗਿਣਤੀ 1,80,298 ਹੈ ਅਤੇ ਮ੍ਰਿਤਕਾਂ ਦਾ ਅੰਕੜਾ 8,053 ਪੁੱਜ ਗਿਆ ਹੈ। ਮਹਾਰਾਸ਼ਟਰ ਵਿਚ ਪਿਛਲੇ 24 ਘੰਟਿਆਂ ਦੌਰਾਨ 5,537 ਮਾਮਲੇ ਦਰਜ ਕੀਤੇ ਗਏ ਹਨ ਅਤੇ 198 ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ ਸੂਬੇ ਵਿਚ 93, 154 ਲੋਕ ਵਾਇਰਸ ਤੋਂ ਮੁਕਤ ਵੀ ਹੋਏ ਹਨ।

ਵਾਇਰਸ ਦੇ ਮਾਮਲਿਆਂ ਵਿਚ ਦੇਸ਼ ਭਰ ‘ਚ ਦੂਜੇ ਨੰਬਰ ‘ਤੇ ਤਾਮਿਲਨਾਡੂ ਪੁੱਜ ਗਿਆ ਹੈ। ਇੱਥੇ ਪਿਛਲੇ 24 ਘੰਟਿਆਂ ਵਿਚ ਪੀੜਤਾਂ ਦੀ ਗਿਣਤੀ 3,882 ਵੱਧ ਕੇ 94,049 ‘ਤੇ ਪਹੁੰਚ ਗਈ ਹੈ। ਮ੍ਰਿਤਕਾਂ ਦੀ ਗਿਣਤੀ 1,264 ਹੋ ਗਈ ਹੈ। ਸੂਬੇ ਵਿਚ 52,926 ਮਰੀਜ਼ਾਂ ਨੂੰ ਇਲਾਜ ਮਗਰੋਂ ਹਸਪਤਾਲਾਂ ‘ਚੋਂ ਛੁੱਟੀ ਦਿੱਤੀ ਜਾ ਚੁੱਕੀ ਹੈ। ਦੱਸ ਦੇਈਏ ਕਿ ਕੋਰੋਨਾ ਵਾਇਰਸ ਦਾ ਕਹਿਰ ਦੁਨੀਆ ਭਰ ਦੇ ਤਮਾਮ ਦੇਸ਼ਾਂ ‘ਚ ਫੈਲਿਆ ਹੋਇਆ ਹੈ। ਦੁਨੀਆ ਭਰ ‘ਚ ਪੀੜਤਾਂ ਦੀ ਗਿਣਤੀ 1 ਕਰੋੜ ਤੋਂ ਪਾਰ ਕਰ ਚੁੱਕੀ ਹੈ ਅਤੇ 5 ਲੱਖ ਤੋਂ ਵਧੇਰੇ ਲੋਕਾਂ ਦੀ ਜਾਨ ਚੱਲੀ ਗਈ ਹੈ।

Source : Jagbani

Facebook Comments

Advertisement

Advertisement

ਤਾਜ਼ਾ

ਸਿਹਤ9 hours ago

ਸੌਂਫ ਦਾ ਪਾਣੀ ਪੀਣ ਨਾਲ ਮਿਲਦਾ ਹੈ ਇਨ੍ਹਾਂ ਗੰਭੀਰ ਸਮੱਸਿਆ ਤੋਂ ਛੁਟਕਾਰਾ

ਸੌਂਫ ਦੀ ਵਰਤੋਂ ਵਿਸ਼ੇਸ਼ ਤੌਰ ਤੇ ਖਾਣੇ ਦਾ ਸਵਾਦ ਵਧਾਉਣ ਲਈ ਕੀਤੀ ਜਾਂਦੀ ਹੈ ਅਤੇ ਕੁੱਝ ਲੋਕ ਇਸ ਦੀ ਵਰਤੋਂ...

ਸਿਹਤ10 hours ago

ਗਰਭਵਤੀ ਔਰਤ ਨਹੀਂ ਕਰ ਸਕਦੀ ਪਲਾਜ਼ਮਾ ਡੋਨੇਟ, ਜਾਣੋਂ ਕਾਰਨ

ਦੇਸ਼ ‘ਚ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ ਅਤੇ ਕੋਰੋਨਾ ਸੰਕ੍ਰਮਿਤ ਮਰੀਜ਼ਾਂ ਨੂੰ ਠੀਕ ਕਰਨ ਲਈ ਕਈ ਦੇਸ਼ਾਂ ‘ਚ...

ਪੰਜਾਬ ਨਿਊਜ਼10 hours ago

ਜਿੰਮ ਜਾਣ ਦੇ ਸ਼ੌਕੀਨਾਂ ਲਈ ਇਹ ਨਵੇਂ ਦਿਸ਼ਾ-ਨਿਰਦੇਸ਼ ਜਾਰੀ, ਕਰਨੇ ਪੈਣਗੇ ਹੁਣ ਇਹ ਕੰਮ

ਕੋਰੋਨਾ ਕਾਲ ਦੌਰਾਨ ਖੁੱਲੇ ਜਿਮ ‘ਚ ਨਵੇਂ ਬਦਲਾ ਲਿਆਉਣ ਦੇ ਨਾਲ-ਨਾਲ ਫਿਟਨੈਸ ਦੇ ਸ਼ੌਕੀਨਾਂ ਦੀ ਐਂਟਰੀ ਹੋ ਰਹੀ ਹੈ। ਸਰਕਾਰ...

ਵਿਸ਼ਵ ਖ਼ਬਰਾਂ10 hours ago

ਰੂਸ ਨੇ ਕੋਰੋਨਾ ਵਾਇਰਸ ਦੀ ਪਹਿਲੀ ਦਵਾਈ ਵੇਚਣ ਦੀ ਦਿੱਤੀ ਮਨਜ਼ੂਰੀ

ਰੂਸ ਨੇ ਹਲਕੇ ਤੋਂ ਦਰਮਿਆਨੀ ਕੋਰੋਨਾ ਸੰਕ੍ਰਮਣਾਂ ਲਈ ਆਰ-ਫਾਰਮ ਕੰਪਨੀ ਦੇ ਕੋਰੋਨਾਵੀਰ ਇਲਾਜ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੰਪਨੀ ਨੇ...

ਵਿਸ਼ਵ ਖ਼ਬਰਾਂ10 hours ago

ਕੋਰੋਨਾ ਦੀ ਦੂਜੀ ਲਹਿਰ ਦੀ ਚਪੇਟ ‘ਚ ਕਈ ਦੇਸ਼, ਇਸ ਦੇਸ਼ ‘ਚ ਲੱਗਿਆ ਮੁੜ ਲਾਕਡਾਊਨ

ਦੇਸ਼ ‘ਚ ਕੋਰੋਨਾ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ ਅਤੇ ਰੋਜਾਨਾ ਨਵੇਂ ਕੇਸ ਸਾਹਮਣੇ ਆ ਰਹੇ ਹਨ।...

ਬਾਲੀਵੁੱਡ11 hours ago

ਫੇਸ ਸ਼ੀਲਡ ਪਾ ਕੇ ਅਮਿਤਾਭ ਬੱਚਨ ਨੇ ਕੀਤੀ ਸ਼ੂਟਿੰਗ, ਲੋਕਾਂ ਨੂੰ ਕੀਤੀ ਇਹ ਖਾਸ ਅਪੀਲ

ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਹਾਲ ਹੀ ‘ਚ ਕੋਰੋਨਾ ਨੂੰ ਮਾਤ ਦੇ ਕੇ ਠੀਕ ਹੋਏ ਹਨ ਅਤੇ ਵਾਪਸ ਕੰਮ ਤੇ ਪਰਤ...

ਲੁਧਿਆਣਾ ਨਿਊਜ਼11 hours ago

ਲੁਧਿਆਣਾ ‘ਚ ਰੇਲਵੇ ਦੀ ਜ਼ਮੀਨ ਤੋਂ ਕਬਜੇ ਨਾ ਹਟਾਏ ਗਏ ਤਾਂ ਰੇਲਾਂ ਹੋਣਗੀਆਂ ਠੱਪ

ਲੁਧਿਆਣਾ ‘ਚ ਰੇਲਵੇ ਜ਼ਮੀਨਾਂ ਤੇ ਹੋਏ ਕਬਜ਼ਿਆਂ ਨਾਲ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਜਿਸ ਨਾਲ ਆਉਣ ਵਾਲੇ ਦਿਨਾਂ ‘ਚ...

ਸਿਹਤ11 hours ago

ਮੋਟਾਪੇ ਦੇ ਨਾਲ-ਨਾਲ ਇਨ੍ਹਾਂ ਬਿਮਾਰੀਆਂ ਨੂੰ ਵੀ ਦੂਰ ਕਰਦਾ ਹੈ ਐਲੋਵੀਰਾ ਜੂਸ !

ਐਲੋਵੀਰਾ ਇੱਕ ਅਜਿਹੀ ਚੀਜ਼ ਹੈ ਜਿਸ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਲਾਭ ਹੁੰਦੇ ਹਨ। ਇਹ ਤੁਹਾਡੀ ਚਮੜੀ ਅਤੇ ਸਿਹਤ...

ਲੁਧਿਆਣਾ ਨਿਊਜ਼11 hours ago

ਲੁਧਿਆਣਾ ‘ਚ ਅੱਤ ਦੀ ਗਰਮੀ ਤੋਂ ਲੋਕ ਪਰੇਸ਼ਾਨ, 10 ਸਾਲਾਂ ‘ਚ ਪਹਿਲੀ ਵਾਰ ਤਾਪਮਾਨ 37 ਡਿਗਰੀ ਤੋਂ ਪਾਰ

ਪਿਛਲੇ ਕੁੱਝ ਦਿਨਾਂ ਤੋਂ ਗਰਮੀ ਦੀ ਤੇਜ਼ ਧੁੱਪ ਕਾਰਨ ਲੋਕ ਬਹੁਤ ਪਰੇਸ਼ਾਨ ਹਨ। ਸੂਬੇ ‘ਚ ਮਾਨਸੂਨ ਦੇ ਜਾਣ ਵਾਲੇ ਦਿਨ...

ਪੰਜਾਬ ਨਿਊਜ਼12 hours ago

ਪੰਜਾਬ ਸਰਕਾਰ ਵੱਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ, ਸੂਬੇ ‘ਚ ਨਹੀਂ ਖੁੱਲ੍ਹਣਗੇ ਸਕੂਲ

ਕੋਰੋਨਾ ਮਹਾਂਮਾਰੀ ਦੇ ਚਲਦੇ 21 ਸਤੰਬਰ ਤੋਂ ਲੈ ਕੇ 30 ਸਤੰਬਰ ਲੱਗਣ ਵਾਲੇ ਅਨਲਾਕ-4 ਲੈ ਕੇ ਅੱਜ ਪੰਜਾਬ ਸਰਕਾਰ ਵੱਲੋਂ...

ਪੰਜਾਬ ਨਿਊਜ਼12 hours ago

ਜਬਰ ਜਨਾਹ ਦੀ ਸ਼ਿਕਾਰ ਹੋਈ ਲੜਕੀ ਨੂੰ ਨਾ ਮਿਲਿਆ ਇਨਸਾਫ, ਚੁੱਕਿਆ ਖੌਫਨਾਕ ਕਦਮ

ਲਾਹੌਰ ਨੇੜੇ ਇੱਕ ਵਿਦੇਸ਼ੀ ਮੁਸਲਿਮ ਔਰਤ ਨਾਲ ਸਮੂਹਿਕ ਜਬਰ ਜ਼ਨਾਹ ਦਾ ਮਾਮਲਾ ਅਜੇ ਸ਼ਾਂਤ ਨਹੀਂ ਹੋਇਆ ਕਿ ਜਬਰ ਜਨਾਹ ਦੀ...

ਪੰਜਾਬ ਨਿਊਜ਼12 hours ago

ਲੋਕਾਂ ਨੂੰ ਬੁਖਾਰ ਜਾਂ ਫਲੂ ਦੇ ਲੱਛਣ ਹੋਣ ਤੇ ਤੁਰੰਤ ਕੋਰੋਨਾ ਟੈਸਟ ਕਰਵਾਉਣਾ ਚਾਹੀਦਾ: ਏ. ਡੀ. ਸੀ.

ਵਧੀਕ ਡਿਪਟੀ ਕਮਿਸ਼ਨਰ ਵਿਜੇਸ਼ ਸਾਰੰਗਲ ਜੋ ਕਿ 1 ਸਤੰਬਰ ਨੂੰ ਫਰੰਟ ਲਾਈਨ ਕੋਰੋਨਾ ਯੋਧਾ ਵਜੋਂ ਲਾਈਨ ਡਿਊਟੀ ਦੌਰਾਨ ਨਾਵਲ ਕੋਰੋਨਾਵਾਇਰਸ...

Trending