Connect with us

ਪੰਜਾਬੀ

ਪੰਜਾਬ ਭਰ ਦੀਆਂ ਅਦਾਲਤਾਂ ਅੱਜ ਯਾਨੀ 1 ਤੋਂ 30 ਜੂਨ ਤਕ ਰਹਿਣਗੀਆਂ ਬੰਦ

Published

on

Courts across Punjab will remain closed today i.e. from 1st to 30th June

ਲੁਧਿਆਣਾ : ਗਰਮੀਆਂ ਦੀਆਂ ਛੁੱਟੀਆਂ ਕਾਰਨ ਸੂਬੇ ਭਰ ਦੀਆਂ ਸੈਸ਼ਨ ਅਤੇ ਹੇਠਲੀਆਂ ਅਦਾਲਤਾਂ ਬੰਦ ਰਹਿਣਗੀਆਂ। ਅੱਜ 1 ਜੂਨ ਤੋਂ 30 ਜੂਨ ਤੱਕ ਅਦਾਲਤਾਂ ’ਚ ਸਿਵਲ ਮਾਮਲਿਆਂ ਦੀ ਰੈਗੂਲਰ ਸੁਣਵਾਈ ਨਹੀਂ ਹੋਵੇਗੀ, ਜਦੋਂਕਿ 15 ਜੂਨ ਤੱਕ ਅਦਾਲਤਾਂ ’ਚ ਫੌਜਦਾਰੀ ਕੰਮ ਜਾਰੀ ਰਹੇਗਾ। 16 ਜੂਨ ਤੋਂ 30 ਜੂਨ ਤੱਕ ਫੌਜਦਾਰੀ ਮਾਮਲਿਆਂ ਨੂੰ ਲੈ ਕੇ ਵੀ ਅਦਾਲਤਾਂ ਛੁੱਟੀਆਂ ਕਾਰਨ ਪੂਰੀ ਤਰ੍ਹਾਂ ਬੰਦ ਰਹਿਣਗੀਆਂ।

ਦੂਜੇ ਪਾਸੇ ਜ਼ਿਲ੍ਹਾ ਤੇ ਸੈਸ਼ਨ ਜੱਜ ਮੁਨੀਸ਼ ਸਿੰਗਲ ਨੇ ਛੁੱਟੀਆਂ ਦੌਰਾਨ ਆਉਣ ਵਾਲੇ ਜ਼ਰੂਰੀ ਕੇਸਾਂ, ਜ਼ਮਾਨਤਾਂ ਅਤੇ ਸਟੇਅ ਆਦਿ ਦੀ ਸੁਣਵਾਈ ਲਈ ਹੇਠਲੀਆਂ ਅਦਾਲਤਾਂ ਅਤੇ ਸੈਸ਼ਨਾਂ ਦੇ ਜੱਜਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ। ਇਸ ਸਬੰਧੀ ਇੱਕ ਸੂਚੀ ਵੀ ਜਾਰੀ ਕੀਤੀ ਗਈ ਹੈ, ਜਿਸ ਅਨੁਸਾਰ ਜੱਜ ਅਦਾਲਤਾਂ ਵਿੱਚ ਬੈਠ ਕੇ ਜ਼ਰੂਰੀ ਕੇਸਾਂ ਦੀ ਸੁਣਵਾਈ ਕਰਨਗੇ, ਤਾਂ ਜੋ ਛੁੱਟੀਆਂ ਹੋਣ ਕਾਰਨ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

Facebook Comments

Trending