Connect with us

ਅਪਰਾਧ

ਜਲੰਧਰ ’ਚੋਂ ਨਕਲੀ ਆਯੁਸ਼ਮਾਨ ਕਾਰਡ ਬਣਾਉਣ ਵਾਲਾ ਗਿਰੋਹ ਕਾਬੂ

Published

on

Counterfeit Lifetime Card Making Gang Arrested In Jalandhar

ਜਲੰਧਰ : ਨਕਲੀ ਆਯੁਸ਼ਮਾਨ ਕਾਰਡ ਬਣਾ ਕੇ ਲੋਕਾਂ ਨਾਲ ਧੋਖਾ ਕਰਨ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਸੀਆਈਏ ਸਟਾਫ ਨੇ ਗਿ੍ਰਫ਼ਤਾਰ ਕੀਤਾ ਹੈ। ਜਾਂਚ ’ਚ ਸਾਹਮਣੇ ਆਇਆ ਕਿ ਦੋਵਾਂ ਨੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ’ਚ ਹਜ਼ਾਰਾਂ ਨਕਲੀ ਆਯੁਸ਼ਮਾਨ ਕਾਰਡ ਬਣਾਏ, ਜੋ ਸਹੀ ਨਹੀਂ ਹਨ। ਦੋਵੇਂ ਲੋਕਾਂ ਦੇ ਘਰ-ਘਰ ਜਾ ਕੇ ਆਯੁਸ਼ਮਾਨ ਕਾਰਡ ਬਣਾਉਂਦੇ ਸੀ। ਜਲਦ ਹੀ ਪੁਲਿਸ ਇਸ ਮਾਮਲੇ ’ਚ ਪ੍ਰੈੱਸ ਨਾਲ ਗੱਲਬਾਤ ਕਰ ਕੇ ਖ਼ੁਲਾਸਾ ਕਰੇਗੀ।

ਦੱਸ ਦਈਏ ਕਿ ਦੋ ਸਾਲ ਪਹਿਲਾਂ ਫਤਹਿਗੜ੍ਹ ’ਚ ਵੀ ਅਜਿਹੇ ਹੀ ਫਰਜ਼ੀ ਕਾਰਡ ਬਣਾਉਣ ਵਾਲੇ ਗਿਰੋਹ ਦਾ ਪਤਾ ਚੱਲਿਆ ਸੀ, ਉਦੋਂ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਕਾਰਡਾਂ ਦੀ ਜਾਂਚ ਵੀ ਕਰਵਾਈ ਸੀ। ਆਯੁਸ਼ਮਾਨ ਯੋਜਨਾ ਦੇ ਨਾਂ ’ਤੇ ਫਰਜ਼ੀ ਇਲਾਜ ਕਰਵਾ ਕੇ ਪੈਸੇ ਵਸੂਲਣ ਦੇ ਨਾਂ ’ਤੇ ਪਹਿਲਾਂ ਹੀ ਵਿਜੀਲੈਂਸ ਜਲੰਧਰ ਦੇ ਕਈ ਹਸਪਤਾਲਾਂ ’ਚ ਜਾਂਚ ਕਰ ਰਹੀ ਹੈ।

 

Facebook Comments

Trending