ਪੰਜਾਬੀ

ਨਿਗਮ ਵੱਲੋਂ ਸ਼ਹੀਦ ਸੁਖਦੇਵ ਦੇ ਘਰ ਨੇੜਿਓਂ ਨਾਜਾਇਜ਼ ਕਬਜ਼ੇ ਤੋੜਨੇ ਸ਼ੁਰੂ

Published

on

ਲੁਧਿਆਣਾ : ਸ਼ਹੀਦ ਸੁਖਦੇਵ ਥਾਪਰ ਦੇ ਜਨਮ ਸਥਾਨ ਦੇ ਸੁੰਦਰੀਕਰਨ ਦੇ ਕੰਮ ’ਚ ਹੋ ਰਹੀ ਦੇਰੀ ਕਾਰਨ ਪਿਛਲੇ ਛੇ ਦਿਨਾਂ ਤੋਂ ਸ਼ਹੀਦ ਦੇ ਜੱਦੀ ਘਰ ਨੌਘਰਾਂ ਮੁਹੱਲੇ ਵਿੱਚ ਲੜੀਵਾਰ ਭੁੱਖ ਹੜਤਾਲ ਜਾਰੀ ਹੈ। ਅੱਜ ਭੁੱਖ ਹੜਤਾਲ ਦੇ ਛੇਵੇਂ ਦਿਨ ਨਗਰ ਨਿਗਮ ਦੇ ਮੁਲਾਜ਼ਮ ਇੱਥੇ ਨਾਜਾਇਜ਼ ਕਬਜ਼ੇ ਤੁੜਵਾਉਣ ਲਈ ਪੁੱਜੇ।

ਨਗਰ ਨਿਗਮ ਦੇ ਏਟੀਪੀ ਮੋਹਨ ਸਿੰਘ ਦੀ ਅਗਵਾਈ ’ਚ ਨਗਰ ਨਿਗਮ ਦੇ ਐਸਸੀ ਤੀਰਥ ਬਾਂਸਲ, ਐਕਸੀਅਨ ਹਰਕਮਲ ਸਿੰਘ, ਜੇਈ ਤਜਿੰਦਰ ਸਿੰਘ ਮਿੰਟੂ, ਸਬੰਧਤ ਕਾਨੂੰਗੋ, ਪਟਵਾਰੀ ਸਣੇ ਬੀਐਂਡਆਰ ਵਿਭਾਗ ਦੇ ਅਧਿਕਾਰੀ ਭਾਰੀ ਪੁਲੀਸ ਦੀ ਮੌਜੂਦਗੀ ’ਚ ਜਨਮ ਸਥਾਨ ਦੇ ਆਲੇ-ਦੁਆਲੇ ਦੇ ਖੇਤਰ ’ਚ ਸਾਲਾਂ ਪੁਰਾਣੇ ਨਾਜਾਇਜ਼ ਕਬਜ਼ੇ ਤੋੜਨੇ ਸ਼ੁਰੂ ਕਰ ਦਿੱਤੇ। ਉਧਰ, ਪੁਰਾਤੱਤਵ ਵਿਭਾਗ ਦੇ ਪ੍ਰਤੀਨਿਧੀਆਂ ਨੇ ਵੀ ਸ਼ਹੀਦ ਦੇ ਜਨਮ ਸਥਾਨ ਦੇ ਅੰਦਰੂਨੀ ਭਾਗ ਦੀ ਮੁਰੰਮਤ ਸ਼ੁਰੂ ਕਰ ਦਿੱਤੀ ਹੈ।

ਇਸ ਨਾਲ ਸ਼ਹੀਦ ਦੇ ਵਾਰਸ ਅਸ਼ੋਕ ਥਾਪਰ, ਵਿਪਨ ਥਾਪਰ, ਅਨਿਲ ਗਰੋਵਰ, ਰੋਸ਼ਨ ਸ਼ਰਮਾ, ਅਜੈ ਜਿੰਦਲ ਨੇ ਸ਼ਹੀਦ ਸੁਖਦੇਵ ਥਾਪਰ ਦੇ ਚਰਨਾਂ ਦੀ ਧੂੜ ਨੂੰ ਮੱਥੇ ਨਾਲ ਲਾ ਕੇ ਛੇਵੇਂ ਦਿਨ ਦੀ ਭੁੱਖ ਹੜਤਾਲ ਸ਼ੁਰੂ ਕੀਤੀ। ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਬੁਲਾਰੇ ਚੰਦਰਕਾਂਤ ਚੱਢਾ ਨੇ ਕਿਹਾ ਕਿ ਸ਼ਹੀਦ ਸੁਖਦੇਵ ਦੀ ਕੁਰਬਾਨੀ ਦੇ 75 ਸਾਲਾਂ ਬਾਅਦ ਉਨ੍ਹਾਂ ਦੇ ਜਨਮ ਸਥਾਨ ਦੀ ਹਾਲਤ ਦੇਖ ਕੇ ਸ਼ਹੀਦ ਦੀ ਆਤਮਾ ਨੂੰ ਸ਼ਾਂਤੀ ਨਹੀਂ ਮਿਲੇਗੀ।

 

Facebook Comments

Trending

Copyright © 2020 Ludhiana Live Media - All Rights Reserved.