Connect with us

ਵਿਸ਼ਵ ਖ਼ਬਰਾਂ

ਅਮਰੀਕਾ ਵਿੱਚ ਕੋਰੋਨਾਵਾਇਰਸ ਨਾਲ ਪਿਛਲੇ 24 ਘੰਟਿਆਂ ਚ ਰਿਕਾਰਡ ਤੋੜ ਮੌਤਾਂ, ਹੁਣ ਤੱਕ 7400 ਨੇ ਤੋੜਿਆ ਦਮ

Published

on

ਕੋਰੋਨਾਵਾਇਰਸ (ਕੋਵਿਡ-19) ਕਾਰਨ ਵੀਰਵਾਰ ਅਤੇ ਸ਼ੁੱਕਰਵਾਰ ਦਰਮਿਆਨ ਅਮਰੀਕਾ ‘ਚ ਤਕਰੀਬਨ 1500 ਲੋਕਾਂ ਦੀ ਮੌਤ ਹੋ ਚੁਕੀ ਹੈ। 24 ਘੰਟਿਆਂ ‘ਚ ਦੁਨੀਆ ਦੇ ਕਿਸੇ ਵੀ ਦੇਸ਼ ‘ਚ ਸਭ ਤੋਂ ਵੱਧ ਮੌਤਾਂ ਹੋਈਆਂ। ਜਾਨਸ ਹਾਪਕਿਨਜ਼ ਯੂਨੀਵਰਸਿਟੀ ਦੇ ਟਰੈਕਰ ਨੇ ਇਹ ਅੰਕੜੇ ਦਿੱਤੇ। ਯੂਨੀਵਰਸਿਟੀ ਮੁਤਾਬਕ , ਵੀਰਵਾਰ ਰਾਤ 8:30 ਵਜੇ ਅਤੇ ਸ਼ੁੱਕਰਵਾਰ ਵਿਚਕਾਰ 1,480 ਲੋਕਾਂ ਦੀ ਮੌਤ ਹੋਈ। ਅਮਰੀਕਾ ਵਿਚ ਇਸ ਘਾਤਕ ਬਿਮਾਰੀ ਕਾਰਨ ਹੁਣ ਤਕ 7,406 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਮਰੀਕਾ ਮੌਤ ਦੇ ਮਾਮਲੇ ਵਿਚ ਤੀਜੇ ਨੰਬਰ ਤੇ –
ਅੰਕੜਿਆਂ ਅਨੁਸਾਰ ਵਿਸ਼ਵ ‘ਚ 1 ਲੱਖ 98 ਹਜ਼ਾਰ 390 ਲੋਕ ਸੰਕਰਮਿਤ ਹਨ,59 ਹਜ਼ਾਰ 159ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ 2 ਲੱਖ 28 ਹਜ਼ਾਰ 923 ਵਿਅਕਤੀ ਠੀਕ ਹੋਏ ਹਨ। ਸਭ ਤੋਂ ਵੱਧ ਮੌਤਾਂ ਇਟਲੀ ‘ਚ ਹੋਈਆਂ ਜਿਥੇ 14,681 ਲੋਕਾਂ ਦੀ ਮੌਤ ਹੋਈ ਅਤੇ 119,827 ਲੋਕ ਸੰਕਰਮਿਤ ਹੋਏ। ਸਪੇਨ 11,198 ਮੌਤਾਂ ਅਤੇ 119,199 ਲੋਕਾਂ ਦੇ ਸੰਕਰਮਣ ਨਾਲ ਦੂਜੇ ਨੰਬਰ ਤੇ ਹੈ। ਅਮਰੀਕਾ ਤੀਜੇ ਨੰਬਰ ਤੇ ਹੈ ਜਿਥੇ ਮੌਤਾਂ ਅਤੇ ਲਾਗਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਹੁਣ ਤੱਕ 7392 ਮੌਤਾਂ ਅਤੇ 277,161 ਲੋਕ ਸੰਕਰਮਿਤ ਹੋਏ ਹਨ।

ਟਰੰਪ ਅਤੇ ਮੈਕਰੌਨ ਨੇ ਪੀ 5 ਦੇਸ਼ਾਂ ਦੀ ਮੀਟਿੰਗ ਬੁਲਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ-
ਇਸ ਦੇ ਨਾਲ ਹੀ, US ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਸਦੇ ਫ੍ਰੈਂਚ ਹਮਰੁਤਬਾ ਇਮੈਨੁਅਲ ਮੈਕਰੋਨ ਨੇ ਸ਼ੁੱਕਰਵਾਰ ਨੂੰ ਕੋਰੋਨਾਵਾਇਰਸ ਵਿਰੁੱਧ ਸਮੂਹਿਕ ਲੜਾਈ ਲਈ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ ਦੇ 5 ਸਥਾਈ ਮੈਂਬਰਾਂ ਦੀ ਬੈਠਕ ਤੇ ਵਿਚਾਰ ਵਟਾਂਦਰੇ ਕੀਤੇ। ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ ਦੇ ਪੀ-5 ਜਾਂ ਪੰਜ ਸਥਾਈ ਮੈਂਬਰ ਸੰਯੁਕਤ ਰਾਜ, ਬ੍ਰਿਟੇਨ, ਚੀਨ, ਫਰਾਂਸ ਅਤੇ ਰੂਸ ਹਨ।

ਵ੍ਹਾਈਟ ਹਾਊਸ ਨੇ ਦੋਵਾਂ ਨੇਤਾਵਾਂ ਦਰਮਿਆਨ ਹੋਈ ਗੱਲਬਾਤ ਦੇ ਵੇਰਵਿਆਂ ਦਾ ਜ਼ਿਕਰ ਕਰਦਿਆਂ ਕਿਹਾ,ਰਾਸ਼ਟਰਪਤੀ ਟਰੰਪ ਅਤੇ ਰਾਸ਼ਟਰਪਤੀ ਮੈਕਰੌਨ ਜਲਦੀ ਹੀ ਮਹਾਂਮਾਰੀ ਨੂੰ ਹਰਾਉਣ ਅਤੇ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸੰਯੁਕਤ ਰਾਸ਼ਟਰ ਦੇ ਸਹਿਯੋਗ ਨੂੰ ਵਧਾਉਣ ਲਈ ਪੀ 5 ਦੇਸ਼ਾਂ ਦੀ ਮੀਟਿੰਗ ਕਰਨਗੇ।

Facebook Comments

Trending