Connect with us

ਵਿਸ਼ਵ ਖ਼ਬਰਾਂ

ਵੱਡੀ ਰਾਹਤ: ਚੀਨ ‘ਚ ਠੀਕ ਹੋਏ ਕੋਰੋਨਾ ਵਾਇਰਸ ਦੇ ਕਰੀਬ 90% ਸੰਕਰਮਿਤ ਮਰੀਜ਼

Published

on

ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਇਸ ਨਾਲ ਲੜਨ ਲਈ ਦੁਨੀਆਂ ਭਰ ਚ ਲੋਕ ਬਹੁਤ ਸਾਵਧਾਨੀਆਂ ਵਰਤ ਰਹੇ ਹਨ। ਦਸ ਦਈਏ ਕਿ ਚੀਨ ਵਲੋਂ ਫੈਲੇ ਕੋਰੋਨਾ ਵਾਇਰਸ ਨੇ ਹਜ਼ਾਰਾਂ ਲੋਕਾਂ ਦੀ ਜਾਨ ਲੈ ਲਈ ਹੈ ਅਤੇ ਹੁਣ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਮੀਡੀਆ ਰਿਪੋਰਟ ਅਨੁਸਾਰ ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਦੀ ਰਿਪੋਰਟ ਅਨੁਸਾਰ ਚੀਨ ਚ ਕਰੀਬ 89% ਕੋਰੋਨਾ ਵਾਇਰਸ ਦੇ ਲੋਕ ਠੀਕ ਹੋਕੇ ਹਸਪਤਾਲ ਚੋਂ ਛੁੱਟੀ ਲੈ ਕੇ ਘਰ ਜਾ ਚੁੱਕੇ ਹਨ।

ਦਸ ਦਈਏ ਕਿ ਦਸੰਬਰ ਚ ਸ਼ੁਰੂਆਤ ਤੋਂ ਬਾਅਦ ਦਰਜ ਕੀਤੇ 81,093 ਮਾਮਲਿਆਂ ਚੋਂ 72,703 ਮਰੀਜ਼ ਠੀਕ ਹੋ ਚੁੱਕੇ ਹਨ ਅਤੇ ਹੁਣ ਸਿਰਫ 5,120 ਲੋਕ ਹਸਪਤਾਲ ਚ ਆਪਣਾ ਇਲਾਜ ਕਰਵਾ ਰਹੇ ਹਨ। ਚੀਨ ਦੇ ਸਿਹਤ ਅਧਿਕਾਰੀ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਨਵੇਂ ਘਰੇਲੂ ਮਾਮਲਿਆਂ ਦੀ ਸੂਚਨਾ ਨਹੀਂ ਹੈ ਪਰ 39 ਵਿਦੇਸ਼ੀ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ ਜਿਸ ਨਾਲ ਚੀਨ ਚ ਮਰਨ ਵਾਲਿਆਂ ਦੀ ਗਿਣਤੀ 3,270 ਹੋ ਗਈ ਹੈ।

Facebook Comments

Trending