Connect with us

ਬਾਲੀਵੁੱਡ

ਚੀਨ ‘ਚ ਕਈ ਮਹੀਨਿਆਂ ਬਾਅਦ ਖੁੱਲ੍ਹੇ ਸਿਨੇਮਾ ਘਰ, ਜਾਣੋਂ ਕਿੰਨੀ ਹੋਈ ਕਮਾਈ

Published

on

ਕੋਰੋਨਾ ਵਾਇਰਸ ਨੂੰ ਲੈ ਕੇ ਪੂਰੀ ਦੁਨੀਆਂ ਦੇ ਲੋਕਾਂ ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਚੀਨ ਤੋਂ ਬਾਅਦ ਇਟਲੀ ਚ ਕੋਰੋਨਾ ਵਾਇਰਸ ਦਾ ਜ਼ਿਆਦਾ ਅਸਰ ਦਿਖਾਈ ਦਿਤਾ ਹੈ ਪਰ ਹੁਣ ਇਟਲੀ ਚ ਵੀ ਕੰਟਰੋਲ ਕੀਤਾ ਜਾ ਰਿਹਾ ਹੈ ਤੇ ਕਰੀਬ 408 ਲੋਕ ਠੀਕ ਹੋ ਕੇ ਆਪਣੇ ਘਰ ਜਾ ਚੁੱਕੇ ਹਨ। ਦਸ ਦਈਏ ਕਿ ਚੀਨ ਨੇ ਵੀ ਕੋਰੋਨਾ ਵਾਇਰਸ ਤੇ ਕੰਟਰੋਲ ਕਰ ਲਿਆ ਹੈ ਤੇ ਚੀਨ ਚ ਹੁਣ ਜਨ-ਜੀਵਨ ਨੌਰਮਲ ਹੋ ਰਿਹਾ ਹੈ ਪਰ ਲੋਕਾਂ ਚ ਹੁਣ ਵੀ ਕੋਰੋਨਾ ਦਾ ਡਰ ਬਰਕਰਾਰ ਹੈ। ਹਾਲਹਿ ਚ ਕਈ ਦਿਨ ਬਾਅਦ ਸਿਨੇਮਾ ਘਰਾਂ ਨੂੰ ਖੋਲਿਆ ਗਿਆ ਹੈ ਪਰ ਲੋਕਾਂ ਚ ਡਰ ਕਾਰਨ ਇਕ ਵੀ ਇਨਸਾਨ ਸਿਨੇਮਾ ਚ ਫਿਲਮ ਦੇਖਣ ਨਹੀਂ ਆਇਆ ਹੈ।

ਮੀਡੀਆ ਰਿਪੋਰਟ ਅਨੁਸਾਰ ਚੀਨ ਚ ਕੋਰੋਨਾ ਵਾਇਰਸ ਕਾਰਨ ਬੰਦ ਪਾਏ ਕਰੀਬ 500 ਤੋਂ ਜ਼ਿਆਦਾ ਸਿਨੇਮਾ ਘਰਾਂ ਨੂੰ ਖੋਲਿਆ ਗਿਆ ਹੈ ਪਰ ਲੋਕਾਂ ਚ ਹੁਣ ਵੀ ਕੋਰੋਨਾ ਦਾ ਡਰ ਦੇਖਣ ਨੂੰ ਮਿਲਿਆ ਹੈ ਤੇ ਇਕ ਵੀ ਵਿਅਕਤੀ ਟਿਕਟ ਨਹੀਂ ਖਰੀਦਿਆ। ਲੋਕ ਹੁਣ ਤਕ ਕੋਰੋਨਾ ਦੇ ਜਾਲ ਤੋਂ ਬਾਹਰ ਨਹੀਂ ਆਏ ਹਨ ਅਤੇ ਚੀਨ ਚ ਕਰੀਬ 70,000 ਸਿਨੇਮਾ ਘਰ ਹਨ। ਦਸ ਦਈਏ ਕਿ ਚੀਨ ਦੇ ਬੁਹਾਨ ਸ਼ਹਿਰ ਚੋਂ ਪਿਛਲੇ ਕਈ ਦਿਨਾਂ ਤੋਂ ਇਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ ਤੇ ਲੋਕਾਂ ਦਾ ਜੀਵਨ ਹੁਣ ਨੌਰਮਲ ਹੋ ਰਿਹਾ ਹੈ। ਕੋਰੋਨਾ ਵਾਇਰਸ ਕਾਰਨ ਭਾਰਤੀ ਫਿਲਮ ਇੰਡਸਟਰੀ ਤੇ ਵੀ ਅਸਰ ਪਿਆ ਹੈ ਅਤੇ ਸ਼ੂਟਿੰਗ ਬੰਦ ਹੋਣ ਨਾਲ ਰੋਜ ਕਰੋੜਾਂ ਦਾ ਨੁਕਸਾਨ ਹੋ ਰਿਹਾ ਹੈ।

Facebook Comments

Trending