Connect with us

ਲੁਧਿਆਣਾ ਨਿਊਜ਼

ਲੁਧਿਆਣਾ ‘ਚ ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ, ਜਾਣੋਂ ਹੁਣ ਤੱਕ ਦੀ ਸਥਿਤੀ

Published

on

ਦੇਸ਼ ਭਰ ਖਤਰਨਾਕ ਕੋਰੋਨਾ ਮਹਾਂਮਾਰੀ ਨਾਲ ਜੂਝ ਰਿਹਾ ਹੈ ਪਰ ਇਸ ਦੌਰਾਨ ਸਭ ਤੋਂ ਜਿਆਦਾ ਖਤਰਨਾਕ ਸਥਿਤੀ ਲੁਧਿਆਣਾ ‘ਚ ਦੇਖਣ ਨੂੰ ਮਿਲ ਰਹੀ ਹੈ। ਇਸ ਦਾ ਪਤਾ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਤੋਂ ਲੱਗਿਆ ਹੈ। ਦੱਸਣਯੋਗ ਹੈ ਕਿ ਦੇਸ਼ ਦੇ 8 ਅਜਿਹੇ ਸੂਬੇ ਨੇ ਜਿੱਥੇ ਕੋਰੋਨਾ ਦੇ ਮਾਮਲੇ ਬੇਸ਼ੱਕ ਪੰਜਾਬ ਸੂਬੇ ਦੇ ਲੁਧਿਆਣਾ ਜ਼ਿਲ੍ਹੇ ਤੋਂ ਵੱਧ ਨੇ ਪਰ ਮੌਤਾਂ ਦੇ ਮਾਮਲੇ ‘ਚ ਲੁਧਿਆਣਾ ਜਿਲ੍ਹਿਆਂ ਇਨ੍ਹਾਂ ਸੂਬਿਆਂ ‘ਚੋਂ ਅੱਗੇ ਹੈ। ਇਸ ਸਬੰਧੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਇਨ੍ਹਾਂ ਸੂਬਿਆਂ ‘ਚ ਪਾਜ਼ੀਟਿਵ ਮਾਮਲਿਆਂ ‘ਚ ਲੁਧਿਆਣਾ ਦੇ ਮੁਕਾਬਲੇ 3-4 ਗੁਣਾ ਜਿਆਦਾ ਹੈ।

ਦੱਸਣਯੋਗ ਹੈ ਕਿ ਲੁਧਿਆਣਾ ‘ਚ ਜਿੱਥੇ ਪਾਜ਼ੀਟਿਵ ਮਾਮਲਿਆਂ ਦਾ ਅੰਕੜਾ 14,908 ਤੇ 623 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਸੂਬਿਆਂ ‘ਚ ਮੌਤਾਂ ਲੁਧਿਆਣਾ ਜ਼ਿਲ੍ਹੇ ਦੇ ਮੁਕਾਬਲੇ 2-3 ਗੁਣਾ ਘੱਟ ਹਨ। ਇਸ ਤੋਂ ਇਲਾਵਾ ਬੁੱਧਵਾਰ ਨੂੰ ਜ਼ਿਲ੍ਹੇ ‘ਚ ਕੋਰੋਨਾ ਦੇ 324 ਮਾਮਲਿਆਂ ਦੀ ਪੁਸ਼ਟੀ ਹੋਈ ਜਿਨ੍ਹਾਂ ‘ਚੋਂ 286 ਲੁਧਿਆਣਾ ਦੇ ਅਤੇ ਬਾਕੀ 38 ਹੋਰ ਜ਼ਿਲ੍ਹਿਆਂ ਦੇ ਹਨ ਤੇ 26 ਲੋਕਾਂ ਦੀ ਮੌਤ ਹੋਈ ਹੈ ਜਿਨ੍ਹਾਂ ‘ਚੋਂ 15 ਲੁਧਿਆਣਾ ਨਾਲ ਸਬੰਧਿਤ ਤੇ ਬਾਕੀ 11 ਹੋਰ ਜ਼ਿਲ੍ਹਿਆਂ ਨਾਲ ਸਬੰਧਿਤ ਹਨ। ਜ਼ਿਲ੍ਹੇ ਭਰ ‘ਚ ਹੁਣ 1631 ਸਰਗਰਮ ਮਾਮਲੇ ਹਨ। ਰਾਹਤ ਭਰੀ ਇਹ ਖਬਰ ਸਾਹਮਣੇ ਆਈ ਹੈ ਕਿ ਜ਼ਿਲ੍ਹੇ ਭਰ ‘ਚ ਹੁਣ ਤੱਕ 84.8 ਫੀਸਦੀ ਯਾਨੀ 12,651 ਮਰੀਜ਼ ਠੀਕ ਹੋ ਚੁੱਕੇ ਹਨ ਅਤੇ ਜ਼ਿਲ੍ਹੇ ਭਰ ‘ਚ ਹੁਣ ਤੱਕ 2,07,382 ਸੈਂਪਲ ਲਏ ਜਾ ਚੁੱਕੇ ਹਨ।

Source: dailypost

Facebook Comments

Advertisement

ਤਾਜ਼ਾ

ਬਾਲੀਵੁੱਡ3 mins ago

ਸੁਸ਼ਾਂਤ ਸਿੰਘ ਰਾਜਪੂਤ ਮੌਤ ਕੇਸ ਤੇ ਬਣੇਗੀ ਫਿਲਮ, ਇਹ ਅਦਾਕਾਰ ਨਿਭਾਵੇਗਾ ਸੁਸ਼ਾਂਤ ਦਾ ਕਿਰਦਾਰ

ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਦੇਹਾਂਤ ਨੂੰ 3 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ। ਅਜੇ ਵੀ ਇਹ ਰਾਜ਼...

ਪੰਜਾਬ ਨਿਊਜ਼17 mins ago

ਪਾਕਿਸਤਾਨ ’ਚ ਗ੍ਰੰਥੀ ਦੀ 17 ਸਾਲਾਂ ਧੀ ਅਗਵਾ, ਸਿਰਸਾ ਨੇ ਵਿਦੇਸ਼ ਮੰਤਰੀ ਨੂੰ ਕੀਤੀ ਇਹ ਅਪੀਲ

ਪਾਕਿਸਤਾਨ ‘ਚ ਇੱਕ ਗ੍ਰੰਥੀ ਦੀ ਨਾਬਾਲਗ ਧੀ ਨੂੰ ਅਗਵਾ ਕਰਨ ਦੀ ਖਬਰ ਮਿਲੀ ਹੈ ਜਿਸ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ...

ਪੰਜਾਬ ਨਿਊਜ਼27 mins ago

ਚੰਡੀਗੜ੍ਹ ‘ਚ ਬੈਂਕਾਂ ਹਫਤੇ ਦੇ 5 ਦਿਨ ਖੁੱਲਣ ਦੀ ਤਿਆਰੀ ‘ਚ, ਇਹ ਹੋਵੇਗਾ ਨਵਾਂ ਸਮਾਂ

ਬੈਂਕਾਂ ਦੀਆਂ ਬ੍ਰਾਂਚ ‘ਚ ਕੋਰੋਨਾ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ ਇਨ੍ਹਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਣ ਬੈਂਕਾਂ...

ਪੰਜਾਬ ਨਿਊਜ਼39 mins ago

ਹਸਪਤਾਲ ਪ੍ਰਸ਼ਾਸ਼ਨ ਦੀ ਵੱਡੀ ਲਾਪਰਵਾਹੀ: ਮ੍ਰਿਤਕ ਨੌਜਵਾਨ ਦੀ ਲਾਸ਼ ’ਚ ਪਏ ਕੀੜੇ

ਅੰਮ੍ਰਿਤਸਰ ‘ਚ ਬੀਤੇ ਦਿਨੀਂ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਸਦੀ ਲਾਸ਼ ਨੂੰ...

ਇੰਡੀਆ ਨਿਊਜ਼48 mins ago

ਕੋਰੋਨਾ ਮਾਮਲਿਆਂ ‘ਚ ਲਗਾਤਾਰ ਵਾਧਾ ਜਾਰੀ, ਦੇਸ਼ ‘ਚ ਮਾਮਲੇ ਹੋਏ 53 ਲੱਖ ਤੋਂ ਪਾਰ

ਦੇਸ਼ ‘ਚ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ ਅਤੇ ਰੋਜਾਨਾ ਹਜ਼ਾਰਾਂ ਕੇਸ ਸਾਹਮਣੇ ਆ ਰਹੇ ਹਨ। ਦੇਸ਼ ‘ਚ ਕੋਰੋਨਾ...

ਇੰਡੀਆ ਨਿਊਜ਼1 hour ago

ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ‘ਚ ਆਇਆ ਭੂਚਾਲ

ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਦੇ 70 ਕਿੱਲੋਮੀਟਰ ਉੱਤਰ ‘ਚ ਅੱਜ ਸਵੇਰੇ 8.15 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦੱਸਣਯੋਗ...

ਲੁਧਿਆਣਾ ਨਿਊਜ਼1 hour ago

ਲੁਧਿਆਣਾ ਦੇ ਮਸ਼ਹੂਰ ਜਿਊਲਰ ਦੇ ਮਾਲਕ ਨੇ ਗੋਲੀ ਮਾਰਕੇ ਕੀਤੀ ਖੁਦਕੁਸ਼ੀ, ਫੈਲੀ ਸਨਸਨੀ

ਲੁਧਿਆਣਾ ‘ਚ ਉਸ ਸਮੇਂ ਸਨਸਨੀ ਵਾਲਾ ਮਾਹੌਲ ਬਣ ਗਿਆ ਜਦੋਂ ਇੱਥੇ ਮਸ਼ਹੂਰ ਜਿਵੈਲਰ ਦੇ ਪੁੱਤਰ ਨੇ ਖੁਦ ਨੂੰ ਗੋਲੀ ਮਾਰਕੇ...

ਲੁਧਿਆਣਾ ਨਿਊਜ਼17 hours ago

ਲੁਧਿਆਣਾ ‘ਚ ਕੋਰੋਨਾ ਕਾਰਨ ਹਾਲਾਤ ਬਣੇ ਚਿੰਤਾਜਨਕ, 388 ਨਵੇਂ ਮਾਮਲਿਆਂ ਸਣੇ 18 ਮਰੀਜ਼ਾਂ ਦੀ ਹੋਈ ਮੌਤ

ਜ਼ਿਲ੍ਹਾ ਲੁਧਿਆਣਾ ‘ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਸਿਹਤ ਵਿਭਾਗ ਤੇ ਪ੍ਰਸ਼ਾਸ਼ਨ...

ਇੰਡੀਆ ਨਿਊਜ਼18 hours ago

ਕੇਜਰੀਵਾਲ ਸਰਕਾਰ ਦਾ ਅਹਿਮ ਫੈਸਲਾ, ਹੁਣ ਇਸ ਤਰੀਕ ਤੱਕ ਨਹੀਂ ਖੁੱਲ੍ਹਣਗੇ ਸਕੂਲ

ਦਿੱਲੀ ‘ਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਕੇਜਰੀਵਾਲ ਸਰਕਾਰ ਨੇ ਦਿੱਲੀ ‘ਚ 5 ਅਕਤੂਬਰ...

ਬਾਲੀਵੁੱਡ18 hours ago

ਫੈਨ ਨੇ ਇਸ ਤਰ੍ਹਾਂ ਬਣਾਇਆ ਸੁਸ਼ਾਂਤ ਸਿੰਘ ਰਾਜਪੂਤ ਨੂੰ ਅਮਰ, ਸੋਸ਼ਲ ਮੀਡੀਆ ਤੇ ਹੋ ਰਹੀ ਤਾਰੀਫ

ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਦੇਹਾਂਤ ਨੂੰ 3 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਪਰ ਦੇਸ਼ ‘ਚ ਉਨ੍ਹਾਂ...

ਪੰਜਾਬ ਨਿਊਜ਼19 hours ago

ਹੋ ਜਾਓ ਸਾਵਧਾਨ, ਹੁਣ ਫੇਸਬੁੱਕ ਜਰੀਏ ਇਸ ਤਰ੍ਹਾਂ ਵੀ ਹੋ ਰਹੀ ਹਜ਼ਾਰਾਂ ਰੁਪਏ ਦੀ ਠੱਗੀ

ਜਲੰਧਰ ‘ਚ ਸੋਸ਼ਲ ਮੀਡੀਆ ਜਰੀਏ ਫਰਜ਼ੀਵਾੜੇ ਦਾ ਮਾਮਲਾ ਸਾਹਮਣੇ ਆਇਆ ਹੈ। ਫੇਸਬੁੱਕ ਤੇ ਸਰਗਰਮ ਠੱਗ ਨੇ ਬੈਂਕ ਆਫ ਬੜੌਦਾ ਦੇ...

ਲੁਧਿਆਣਾ ਨਿਊਜ਼19 hours ago

ਲੁਧਿਆਣਾ ਦੇ ਹੈਬੋਵਾਲ ਨੇੜੇ ਪਤਨੀ ਤੋਂ ਦੁਖੀ ਹੋਏ ਪਤੀ ਨੇ ਚੁੱਕਿਆ ਖੌਫਨਾਕ ਕਦਮ, ਉਜੜਿਆ ਪਰਿਵਾਰ

ਲੁਧਿਆਣਾ ਦੇ ਹੈਬੋਵਾਲ ਕਲਾਂ ਦੇ ਚੰਦਰ ਨਗਰ ਇਲਾਕੇ ‘ਚ ਪਤਨੀ ਤੋਂ ਕਥਿਤ ਤੌਰ ਤੇ ਦੁਖੀ ਹੋ ਕੇ ਨੌਜਵਾਨ ਨੇ ਫਾਹ...

Trending