ਪੰਜਾਬੀ

ਦਿਆਨੰਦ ਹਸਪਤਾਲ ‘ਚ ਕੋਰੋਨਾ ਯੋਧਿਆਂ ਦਾ ਕੀਤਾ ਸਨਮਾਨ

Published

on

ਲੁਧਿਆਣਾ : ਸਵਾਮੀ ਦਯਾਨੰਦ ਸਰਸਵਤੀ ਦੀ 198ਵੀਂ ਜਯੰਤੀ ਮੌਕੇ ਦਿਆਨੰਦ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਆਰੀਆ ਸਮਾਜ ਦੇ ਸਹਿਯੋਗ ਨਾਲ ਹਸਪਤਾਲ ‘ਚ ਸਮਾਗਮ ਕਰਵਾਇਆ ਗਿਆ। ਸਮਾਗਮ ਦਾ ਉਦਘਾਟਨ ਪ੍ਰੇਮ ਕੁਮਾਰ ਗੁਪਤਾ ਸਕੱਤਰ ਡੀ.ਐਮ.ਸੀ.ਐਚ. ਮੈਨੇਜਿੰਗ ਸੁਸਾਇਟੀ ਤੇ ਸੁਲੀਨਾ ਗੁਪਤਾ, ਮੈਂਬਰ ਡੀ. ਐਮ. ਸੀ. ਐਚ. ਮੈਨੇਜਿੰਗ ਸੁਸਾਇਟੀ ਸਮੇਤ ਪਤਵੰਤਿਆਂ ਵਲੋਂ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ ਗਿਆ।

ਇਸ ਮੌਕੇ ਸ਼੍ਰੀਮਤੀ ਰਜਨੀ ਬੈਕਟਰ, ਪਦਮਸ਼੍ਰੀ ਅਵਾਰਡੀ (ਕ੍ਰੀਮਿਕਾ ਫੂਡ ਪ੍ਰਾਈਵੇਟ ਲਿਮਟਿਡ), ਸੁਦਰਸ਼ਨ ਸ਼ਰਮਾ, ਪ੍ਰਧਾਨ ਆਰੀਆ ਪ੍ਰਤੀਨਿਧੀ ਸਭਾ, ਪੰਜਾਬ, ਸੁਰੇਸ਼ ਮੁੰਝਾਲ, ਪ੍ਰਧਾਨ ਆਰੀਆ ਸਮਾਜ, ਮਾਡਲ ਟਾਊਨ, ਲੁਧਿਆਣਾ ਤੇ ਆਰੀਆ ਸਮਾਜ ਦੇ ਅਹੁਦੇਦਾਰਾਂ ਸਮੇਤ ਕਾਲਜ/ਹਸਪਤਾਲ ਦੇ ਫੈਕਲਟੀ ਮੈਂਬਰਾਂ ਨੇ ਸ਼ਮੂਲੀਅਤ ਕੀਤੀ।

ਇਸ ਮੌਕੇ ਯੋਗ ਸੰਸਥਾਨ ਵਿਦਿਆਪੀਠ ਕਰਨਾਲ ਦੇ ਸਵਾਮੀ ਸੰਪੂਰਨੰਦ ਮਹਾਰਾਜ, ਜੋ ਇਸ ਮੌਕੇ ਬੁਲਾਰੇ ਦੇ ਤੌਰ ‘ਤੇ ਹਾਜ਼ਰ ਹੋਏ, ਨੇ ਕਿਹਾ ਕਿ ਸਵਾਮੀ ਦਯਾਨੰਦ ਦੀਆਂ ਸਿੱਖਿਆਵਾਂ ਅੱਜ ਵੀ ਪ੍ਰਸੰਗਿਕ ਹਨ ਤੇ ਸਾਡੇ ਜੀਵਨ ਨੂੰ ਧਾਰਮਿਕਤਾ ਤੇ ਸ਼ਾਂਤੀ ਵੱਲ ਲੈ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਸਿੱਖਿਆ, ਸਿਹਤ ਸਹੂਲਤਾਂ, ਧਰਮ ਤੇ ਅਹਿੰਸਾ ਮਨੁੱਖ ਦੇ ਚਾਰ ਬੁਨਿਆਦੀ ਅਧਿਕਾਰ ਹਨ।

ਇਸ ਮੌਕੇ ਦਿਲ ਦੇ ਰੋਗਾਂ ਦੇ ਮਾਹਿਰ ਤੇ ਹੀਰੋ ਡੀ.ਐਮ.ਸੀ. ਹਾਰਟ ਇੰਸਟੀਚਿਊਟ ਲੁਧਿਆਣਾ ਦੇ ਮੈਡੀਕਲ ਸੁਪਰਡੈਂਟ ਡਾ. ਬਿਸ਼ਵ ਮੋਹਨ ਨੇ ਕੋਰੋਨਾ ਦੇ ਔਖੇ ਦੌਰ ਦੌਰਾਨ ਡਾਕਟਰਾਂ ਸਮੇਤ ਨਰਸਿੰਗ ਤੇ ਪੈਰਾਮੈਡੀਕਲ ਸਟਾਫ ਸਮੇਤ ਚੌਥਾ ਦਰਜਾ ਮੁਲਾਜ਼ਮਾਂ ਵਲੋਂ ਨਿਭਾਈਆਂ ਸੇਵਾਵਾਂ ਦਾ ਵਿਸਥਾਰਪੂਰਵਕ ਚਾਨਣਾ ਪਾਇਆ। ਇਸ ਮੌਕੇ ਕੋਰੋਨਾ ਯੋਧਿਆਂ ਨੂੰ ਯਾਦਗਾਰੀ ਚਿੰਨ੍ਹ, ਪ੍ਰਸ਼ੰਸਾ ਪੱਤਰ ਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ।

Facebook Comments

Trending

Copyright © 2020 Ludhiana Live Media - All Rights Reserved.