ਪੰਜਾਬੀ

ਓਮੀਕ੍ਰੋਨ ਤੋਂ ਬਚਾਅ ਲਈ ਕੋਰੋਨਾ ਵੈਕਸੀਨ ਲਗਵਾਉਣੀ ਜ਼ਰੂਰੀ – ਸਿਵਲ ਸਰਜਨ

Published

on

ਲੁਧਿਆਣਾ : ਡਾ. ਐੱਸ. ਪੀ. ਸਿੰਘ ਸਿਵਲ ਸਰਜਨ ਲੁਧਿਆਣਾ ਨੇ ਲੋਕਾਂ ਨੂੰ ਗੰਭੀਰ ਬਿਮਾਰੀਆਂ/ਵਾਇਰਸ ਦੇ ਹਮਲੇ ਤੋਂ ਬਚਾਅ ਕੇ ਸਿਹਤਮੰਦ ਰੱਖਣ ਦੇ ਉਦੇਸ਼ ਨਾਲ ਚਿੰਤਤ ਹੁੰਦਿਆਂ ਕਿਹਾ ਕਿ ਕੋਵਿਡ-19 ਕੋਰੋਨਾ ਵਾਇਰਸ ਦਾ ਨਵਾਂ ਅਤੇ ਹੁਣ ਤੱਕ ਦਾ ਸਭ ਤੋਂ ਵੱਧ ਮੁਟੇਸ਼ਨ ਵਾਲਾ ਵੈਰੀਐਂਟ ਓਮੀਕ੍ਰੋਨ ਵਾਇਰਸ ਬਿ੍ਟੇਨ ਅਤੇ ਹੋਰਨਾਂ ਦੇਸ਼ਾਂ ਤੋਂ ਬਾਅਦ ਹੁਣ ਭਾਰਤ ‘ਚ ਤੇਜ਼ੀ ਨਾਲ ਫੈਲ ਰਿਹਾ ਹੈ ਜੋ ਕਿ ਦੇਸ਼ ਅੰਦਰ ਕੋਰੋਨਾ ਦੀ ਤੀਜੀ ਲਹਿਰ ਆਉਣ ਵੱਲ ਇਸ਼ਾਰਾ ਕਰਦਾ ਹੈ।

ਉਨ੍ਹਾਂ ਦੱਸਿਆ ਕਿ ਰੋਜ਼ਾਨਾਂ ਹੀ ਜ਼ਿਲ੍ਹੇ ਦੇ ਸਿਵਲ ਹਸਪਤਾਲਾਂ, ਪ੍ਰਾਇਮਰੀ ਸਿਹਤ ਕੇਂਦਰਾਂ, ਡਿਸਪੈਂਸਰੀਆਂ ਅੰਦਰ ਕੋਵੀਸ਼ੀਲਡ ਅਤੇ ਕੋਵੈਕਸੀਨ ਕੋਰੋਨਾ ਟੀਕਾਕਰਨ ਹੋ ਰਿਹਾ ਹੈ ਹਰ ਨਾਗਰਿਕ ਨੂੰ ਕੋਰੋਨਾ ਵੈਕਸੀਨ ਦੇ ਦੋਵੇਂ ਡੋਜ਼ ਲਗਾਉਣਾ ਲਾਜ਼ਮੀ ਹੈ। ਦੂਜੇ ਪਾਸੇ ਸਿਵਲ ਸਰਜਨ ਨੇ ਕਿਹਾ ਕਿ ਗੰਭੀਰ ਬਿਮਾਰੀਆਂ ਨਾਲ ਗ੍ਰਸਤ, ਸ਼ੂਗਰ, ਬਲੱਡ ਪ੍ਰੈਸਰ ਜਾਂ ਘੱਟ ਸਰੀਰਿਕ ਸ਼ਕਤੀ ਵਾਲੇ ਵਿਅਕਤੀਆਂ ਨੂੰ ਕੋਰੋਨਾ ਵੈਕਸੀਨ ਡਾਕਟਰ ਦੀ ਸਲਾਹ ਨਾਲ ਲਗਾਉਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਕੋਰੋਨਾ ਦੀ ਤੀਜੀ ਲਹਿਰ ਤੋਂ ਬਚਣ ਲਈ ਹਰ ਨਾਗਰਿਕ ਆਪਣੀ ਤੇ ਚੌਗਿਰਦੇ ਦੀ ਸਫ਼ਾਈ ਵੱਲ ਖਾਸ ਧਿਆਨ ਰੱਖਣ ਦੀ ਲੋੜ ਹੈ। ਵਿਵੇਕ ਕਟਾਰੀਆ ਸਹਾਇਕ ਸਿਵਲ ਸਰਜਨ ਨੇ ਕਿਹਾ ਕਿ ਕੋਰੋਨਾ ਜਾਂ ਕੋਰੋਨਾ ਟੀਕੇ ਸਬੰਧੀ ਲੋਕਾਂ ਦੇ ਮਨ ‘ਚ ਡਰ ਬਣਾਉਣ ਜਾਂ ਅਫਵਾਹਾਂ ਫੈਲਾਉਣ ਵਾਲਿਆਂ ਦੇ ਬਹਿਕਾਵੇ ‘ਚ ਨਾ ਆਇਆ ਜਾਵੇ।

ਮਾਮੂਲੀ ਬੁਖ਼ਾਰ, ਜੁਕਾਮ, ਸਿਰਦਰਦ ਹੋਣ ਤੋਂ ਤੁਰੰਤ ਡਾਕਟਰੀ ਸਲਾਹ ਲਈ ਜਾਵੇ ਕਿਉਂਕਿ ਅਣਗਹਿਲੀ ਵਰਤਣ ਕਾਰਨ ਬਿਮਾਰੀ ਗੰਭੀਰ ਰੂਪ ਧਾਰਨ ਕਰ ਜਾਂਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਪੈ ਰਹੀ ਕੜਾਕੇ ਦੀ ਠੰਢ ‘ਚ ਖੁਦ ਨੂੰ ਆਪਣੇ ਛੋਟੇ ਬੱਚਿਆਂ ਦੀ ਸਿਹਤ ਦਾ ਖਾਸ ਧਿਆਨ ਰੱਖਣ ਦੀ ਅਪੀਲ ਕੀਤੀ ਹੈ।

Facebook Comments

Trending

Copyright © 2020 Ludhiana Live Media - All Rights Reserved.