ਕਰੋਨਾਵਾਇਰਸ

ਪੰਜਾਬ ‘ਚ ਵਧੀ ਕੋਰੋਨਾ ਦੀ ਰਫਤਾਰ, ਬੀਤੇ 24 ਘੰਟਿਆਂ ‘ਚ ਮਿਲੇ 195 ਮਾਮਲੇ, ਐਕਟਿਵ ਕੇਸਾਂ ਦੀ ਗਿਣਤੀ ਵੀ ਵਧੀ

Published

on

ਲੁਧਿਆਣਾ : ਬੀਤੇ 24 ਘੰਟਿਆਂ ਵਿਚ ਕੋਵਿਡ-19 ਦੇ 195 ਨਵੇਂ ਮਾਮਲੇ ਸਾਹਮਣੇ ਆਏ ਹਨ। ਬੀਤੇ 3 ਮਹੀਨੇ ਵਿਚ ਕੋਰੋਨਾ ਨਾਲ 30 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸ਼ੁੱਕਰਵਾਰ ਤੱਕ 44 ਮਰੀਜ਼ ਲਾਈਫ ਸੇਵਿੰਗ ਸਪੋਰਟ ‘ਤੇ ਪਹੁੰਚ ਚੁੱਕੇ ਹਨ ਜਿਨ੍ਹਾਂ ‘ਚ 31 ਆਕਸੀਜਨ, 10 ਆਈਸੀਯੂ ਤੇ 3 ਵੈਂਟੀਲੇਟਰ ‘ਤੇ ਹਨ।

ਪਿਛਲੇ 3 ਮਹੀਨਿਆਂ ਵਿਚ 4105 ਪਾਜੀਟਿਵ ਮਰੀਜ਼ ਮਿਲੇ ਹਨ ਜਿਨ੍ਹਾਂ ਵਿਚੋਂ 2930 ਠੀਕ ਹੋ ਚੁੱਕੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਹੈਲਥ ਮਨਿਸਟਰ ਵਿਜੈ ਸਿੰਗਲਾ ਨੂੰ ਬਰਖਾਸਤ ਕਰ ਦਿੱਤਾ ਸੀ ਜਿਸ ਦੇ ਬਾਅਦ ਕੁਰਸੀ ਖਾਲੀ ਪਈ ਹੈ ਜਿਸ ਕਾਰਨ ਮਾਨ ਸਰਕਾਰ ਕੋਰੋਨਾ ਦੀ ਸਥਿਤੀ ਰਿਵਿਊ ਕਰਦੀ ਨਜ਼ਰ ਨਹੀਂ ਆ ਰਹੀ।

ਪੰਜਾਬ ਵਿਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 195 ਕੇਸ ਮਿਲੇ। ਸਭ ਤੋਂ ਵੱਧ 40 ਕੇਸ ਲੁਧਿਆਣਾ ਵਿਚ ਮਿਲੇ। ਬਠਿੰਡਾ ਵਿਚ ਤੇਜ਼ੀ ਨਾਲ ਹਾਲਾਤ ਵਿਗੜ ਰਹੇ ਹਨ। ਸ਼ੁੱਕਰਵਾਰ ਨੂੰ ਇਥੇ 13.03 ਫੀਸਦੀ ਪਾਜੀਟਿਵਿਟੀ ਰੇਟ ਨਾਲ 37 ਮਰੀਜ਼ ਮਿਲੇ। ਮੋਹਾਲੀ ਵਿਚ ਵੀ 28 ਅਤੇ ਜਲੰਧਰ ‘ਚ 19 ਕੇਸ ਮਿਲੇ। ਪੰਜਾਬ ਦਾ ਕੱਲ੍ਹ ਪਾਜੀਟਿਵਿਟੀ ਰੇਟ 1.54 ਫੀਸਦੀ ਰਿਹਾ।


ਹੁਣ ਤੱਕ ਮੋਹਾਲੀ ਤੇ ਲੁਧਿਆਣਾ ਵਿਚ ਕੋਰੋਨਾ ਦੇ ਸਭ ਤੋਂ ਕੇਸ ਮਿਲ ਰਹੇ ਹਨ। ਹਾਲਾਂਕਿ ਹੁਣ ਬਠਿੰਡਾ ਵੀ ਹਾਟਸਪੌਟ ਬਣਨ ਦੇ ਰਾਹ ‘ਤੇ ਹੈ। ਮੋਹਾਲੀ ਵਿਚ ਇਸ ਸਮੇਂ 338 ਐਕਟਿਵ ਕੇਸ ਹਨ। ਲੁਧਿਆਣਾ ਵਿਚ 220 ਤੇ ਬਠਿੰਡਾ ਵਿਚ ਐਕਟਿਵ ਕੇਸ ਵਧ ਕੇ 122 ਹੋ ਚੁੱਕੇ ਹਨ। ਬਾਕੀ ਸਾਰੇ ਜ਼ਿਲ੍ਹਿਆਂ ਵਿਚ ਐਕਟਿਵ ਕੇਸ 100 ਤੋਂ ਘੱਟ ਹਨ।

Facebook Comments

Trending

Copyright © 2020 Ludhiana Live Media - All Rights Reserved.