Connect with us

ਕਰੋਨਾਵਾਇਰਸ

ਅੰਮ੍ਰਿਤਸਰ ਅਤੇ ਮੋਗਾ ਵਿੱਚ ਕੋਰੋਨਾ ਦਾ ਕਹਿਰ ,ਦੋਵੇ ਜਿਲ੍ਹਿਆਂ ਵਿੱਚ ਆਏ 431 ਨਵੇਂ ਮਾਮਲੇ

Published

on

Corona outbreak in Amritsar and Moga, 431 new cases in both the districts

ਕੋਰੋਨਾ ਨੇ ਪੰਜਾਬ ਵਿੱਚ ਮੁੜ ਤੋਂ ਰਫਤਾਰ ਫੜ ਲਈ ਹੈ ਮਿਲੀ ਜਾਣਕਾਰੀ ਅਨੁਸਰ ਜ਼ਿਲ੍ਹਾ ਅੰਮ੍ਰਿਤਸਰ ‘ਚ ਅੱਜ ਕੋਰੋਨਾ ਦੇ 365 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹੇ ‘ਚ ਕੋਰੋਨਾ ਦੇ ਕੁੱਲ ਮਾਮਲੇ ਵਧ ਕੇ 25512 ਹੋ ਗਏ ਹਨ, ਜਿਨ੍ਹਾਂ ‘ਚੋਂ 3448 ਸਰਗਰਮ ਮਾਮਲੇ ਹਨ। ਉੱਥੇ ਹੀ ਜ਼ਿਲ੍ਹੇ ‘ਚ ਅੱਜ 10 ਹੋਰ ਕੋਰੋਨਾ ਮਰੀਜ਼ਾਂ ਨੇ ਦਮ ਤੋੜ ਦਿੱਤਾ, ਜਿਸ ਤੋਂ ਬਾਅਦ ਹੁਣ ਇੱਥੇ ਕੋਰੋਨਾ ਕਾਰਨ ਹੋਈਆਂ ਮੌਤਾਂ ਦਾ ਅੰਕੜਾ ਵਧ ਕੇ 795 ਹੋ ਗਿਆ ਹੈ।

ਉੱਥੇ ਹੀ ਦੂਜੇ ਪਾਸੇ ਮੋਗਾ ਵਿਚ ਕੋਰੋਨਾ ਦਾ ਧਮਾਕਾ ਹੋਇਆ ਹੈ ਅਤੇ ਇਕੋ ਦਿਨ 66 ਨਵੇਂ ਮਾਮਲੇ ਆਏ ਹਨ । ਮਰੀਜ਼ਾਂ ਦੀ ਕੁੱਲ ਗਿਣਤੀ 3589 ਹੋਣ ਦੇ ਨਾਲ ਸਰਗਰਮ ਮਾਮਲੇ 497 ਹੋ ਗਏ ਹਨ । ਭਾਵੇਂ ਕਿ 3589 ਲੋਕ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ । ਹੁਣ ਤੱਕ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਵਿਚ 106282 ਸੈਂਪਲ ਲਏ ਗਏ ਹਨ ,ਜਿਨ੍ਹਾਂ ਵਿਚੋਂ 85264 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ । ਅੱਜ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿੱਚੋਂ 334 ਸੈਂਪਲ ਲੈ ਕੇ ਸਬੰਧਤ ਲੈਬਾਰਟਰੀ ਭੇਜੇ ਗਏ ਹਨ ਅਤੇ ਜ਼ਿਲ੍ਹੇ ਵਿਚ ਮੌਤਾਂ ਦਾ ਅੰਕੜਾ 112 ਹੈ ।

Facebook Comments

Trending