Connect with us

ਵਿਸ਼ਵ ਖ਼ਬਰਾਂ

ਕੈਨੇਡਾ ਤੋਂ ਕੋਰੋਨਾ ਵਾਇਰਸ ਦੇ 7,400 ਮਾਮਲੇ ਆਏ ਸਾਹਮਣੇ, 89 ਲੋਕਾਂ ਦੀ ਹੋਈ ਮੌਤ

Published

on

ਅਮਰੀਕਾ ਤੋਂ ਬਾਅਦ ਕੈਨੇਡਾ ਚ ਵੀ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਰਹੇ ਹਨ ਅਤੇ ਕੈਨੇਡਾ ਚ ਸੰਕਰਮਿਤ ਲੋਕਾਂ ਦੀ ਗਿਣਤੀ ਵਧਕੇ 7,000 ਤੋਂ ਪਾਰ ਪਹੁੰਚ ਗਈ ਹੈ। ਦਸ ਦਈਏ ਕਿ ਇਸ ਵਾਇਰਸ ਨਾਲ ਦੇਸ਼ ਚ ਕੁਲ 89 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੈਨੇਡਾ ਦੇ ਸਿਹਤ ਮੰਤਰਾਲਾ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਕੈਨੇਡਾ ਚ ਕੋਰੋਨਾ ਵਾਇਰਸ ਦੇ ਕਰੀਬ 2,000 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਗਿਣਤੀ ਵਧਕੇ 7,424 ਹੋ ਗਈ ਹੈ ਅਤੇ ਇਸ ਦੌਰਾਨ 28 ਲੋਕਾਂ ਦੀ ਮੌਤ ਹੋ ਗਈ ਹੈ।

ਇਸ ਤੋਂ ਇਲਾਵਾ ਦੁਨੀਆ ਦੇ ਕੁਲ 783,120 ਲੋਕ ਇਸ ਮਹਾਮਾਰੀ ਦੀ ਚਪੇਟ ਚ ਹਨ ਅਤੇ 37,696 ਲੋਕਾਂ ਦੀ ਮੌਤ ਹੋ ਗਈ ਹੈ। ਜੇਕਰ ਭਾਰਤ ਦੀ ਗੱਲ ਕਰੀਏ ਤਾਂ ਮਹਾਰਾਸ਼ਟਰ ਚ ਸਭ ਤੋਂ ਜ਼ਿਆਦਾ ਮੌਤਾਂ ਹੋਈਆਂ ਹਨ ਜਿਥੇ ਗਿਣਤੀ 8 ਪਹੁੰਚ ਗਈ ਹੈ। ਇਸ ਤੋਂ ਬਾਅਦ ਗੁਜਰਾਤ ਚ 6 ਮੌਤਾਂ, ਕਰਨਾਟਕ ਤੇ ਮੱਧ ਪ੍ਰਦੇਸ਼ ਚ 3 ਮੌਤਾਂ, ਦਿੱਲੀ ਚ 2 ਮੌਤਾਂ, ਤਾਮਿਲ ਨਾਡੂ, ਤੇਲੰਗਾਨਾ ਚ 1 ਮੌਤ ਅਤੇ ਪੰਜਾਬ ਚ ਗਿਣਤੀ ਵੱਧ ਕੇ 3 ਹੋ ਗਈ ਹੈ।

Facebook Comments

Trending