ਚੰਡੀਗੜ੍ਹ : ਪੰਜਾਬ ‘ਚ ਕੋਰੋਨਾ ਦੇ ਕਹਿਰ ਕਾਰਨ 9 ਲੋਕਾਂ ਦੀ ਜਾਨ ਚਲੀ ਗਈ। ਪਿਛਲੇ 24 ਘੰਟਿਆਂ ਦੌਰਾਨ ਸੂਬੇ ’ਚ 3922 ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਮਿਲੀ ਜਾਣਕਾਰੀ ਅਨੁਸਾਰ ਪਿਛਲੇ 24 ਘੰਟਿਆਂ ’ਚ ਪਟਿਆਲਾ ’ਚ 768, ਲੁਧਿਆਣਾ ’ਚ 509, ਜਲੰਧਰ ’ਚ 292, ਐੱਸ. ਏ. ਐੱਸ. ਨਗਰ ’ਚ 750, ਪਠਾਨਕੋਟ ’ਚ 256, ਅੰਮ੍ਰਿਤਸਰ ’ਚ 305, ਫਤਿਹਗੜ੍ਹ ਸਾਹਿਬ ’ਚ 108, ਗੁਰਦਾਸਪੁਰ ’ਚ 118, ਹੁਸ਼ਿਆਰਪੁਰ ’ਚ 132, ਬਠਿੰਡਾ ’ਚ 204, ਰੋਪੜ ’ਚ 106, ਤਰਨਤਾਰਨ ’ਚ 22, ਫਿਰੋਜ਼ਪੁਰ ’ਚ 76, ਸੰਗਰੂਰ ’ਚ 33, ਮੋਗਾ ’ਚ 37, ਕਪੂਰਥਲਾ ’ਚ 43, ਬਰਨਾਲਾ ’ਚ 14, ਫਾਜ਼ਿਲਕਾ ’ਚ 35, ਸ਼ਹੀਦ ਭਗਤ ਸਿੰਘ ਨਗਰ 21, ਫਰੀਦਕੋਟ 45, ਮਾਨਸਾ 28, ਮੁਕਤਸਰ ’ਚ 20 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।
ਪੰਜਾਬ ’ਚ 16343 ਲੋਕ ਅਜਿਹੇ ਹਨ, ਜੋ ਅਜੇ ਵੀ ਕੋਰੋਨਾ ਪਾਜ਼ੇਟਿਵ ਹਨ। ਕੋਰੋਨਾ ਤੋਂ ਬਚਣ ਲਈ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਗਾਉਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਸਕੂਲ, ਕਾਲਜ ਯੂਨੀਵਰਸਿਟੀਆਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਨਾਈਟ ਕਰਫਿਊ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਰਹੇਗਾ।
ਸਰਕਾਰ ਵੱਲੋਂ ਕੋਰੋਨਾ ਹਦਾਇਤਾਂ ਤਹਿਤ ਮਾਸਕ ਪਹਿਨਣਾ ਇਕ ਵਾਰ ਫਿਰ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਰੈਸਟੋਰੈਂਟ, ਹੋਟਲ, ਬਾਰ ਆਦਿ ਥਾਵਾਂ ਨੂੰ 50 ਫ਼ੀਸਦੀ ਸਮਰੱਥਾ ਨਾਲ ਖੋਲ੍ਹਣ ਦੇ ਹੁਕਮ ਕੀਤੇ ਗਏ ਹਨ। ਇਸ ਦੇ ਨਾਲ ਹੀ ਬੱਸਾਂ ਨੂੰ ਵੀ 50 ਫੀਸਦੀ ਸਮਰੱਥਾ ਨਾਲ ਚਲਾਉਣ ਦੀ ਹਦਾਇਤ ਦਿੱਤੀ ਗਈ ਹੈ। ਸਕੂਲਾਂ-ਕਾਲਜਾਂ ਨੂੰ ਆਨਲਾਈਨ ਚਲਾਉੁਣ ਲਈ ਵੀ ਆਖਿਆ ਗਿਆ ਹੈ।