ਇੰਡੀਆ ਨਿਊਜ਼
ਪੰਜਾਬ ਤੇ ਹਰਿਆਣਾ ਕੋਰਟ ‘ਚ ਕੋਰੋਨਾ ਧਮਾਕਾ, 64 ਜੱਜਾਂ ਸਣੇ 450 ਅਧਿਕਾਰੀ ਪਾਜ਼ੇਟਿਵ
Published
3 years agoon

ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਦੀਆਂ ਅਦਾਲਤਾਂ ਵਿਚ ਕੋਰੋਨਾ ਦਾ ਧਮਾਕਾ ਹੋਇਆ ਹੈ। 64 ਜੱਜਾਂ ਸਣੇ 450 ਤੋਂ ਵੱਧ ਅਧਿਕਾਰੀਆਂ ਤੇ ਕਰਮਚਾਰੀਆਂ ਵਿਚ ਕੋਰੋਨਾ ਪੌਜ਼ਟਿਵ ਦੀ ਪੁਸ਼ਟੀ ਹੋਈ ਹੈ। ਪਤਾ ਲੱਗਾ ਹੈ ਕਿ ਪੰਜਾਬ ਵਿਚ 200 ਤੋਂ ਵੱਧ ਅਦਾਲਤੀ ਕਰਮਚਾਰੀ ਤੇ 50 ਨਿਆਂਇਕ ਅਧਿਕਾਰੀ ਕੋਰੋਨਾ ਪਾਜ਼ੇਟਿਵ ਹੋ ਗਏ ਹਨ।
ਹਰਿਆਣਾ ਵਿਚ ਲਗਭਗ 70 ਕਰਮਚਾਰੀਆਂ ਤੇ 14 ਨਿਆਂਇਕ ਅਧਿਕਾਰੀਆਂ ਵਿਚ ਕੋਰੋਨਾ ਦੀ ਲਾਗ ਦੀ ਪੁਸ਼ਟੀ ਹੋਈ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਘੱਟੋ-ਘੱਟ 115 ਅਧਿਕਾਰੀ ਹੁਣ ਤਕ ਕੋਰੋਨਾ ਦੀ ਲਪੇਟ ਵਿਚ ਆ ਚੁੱਕੇ ਹਨ।
ਹਾਈ ਕੋਰਟ ਦੇ ਚੀਫ਼ ਜਸਟਿਸ ਰਵੀ ਸ਼ੰਕਰ ਝਾਅ ਨੇ ਕੋਰੋਨਾ ਮਹਾਮਾਰੀ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਹਾਈ ਕੋਰਟ ਤੇ ਹੇਠਲੀਆਂ ਅਦਾਲਤਾਂ ਲਈ ਨਿਰਦੇਸ਼ ਜਾਰੀ ਕੀਤੇ ਹਨ। ਕੋਰੋਨਾ ਸਬੰਧੀ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖਣ ਲਈ ਜਸਟਿਸ ਅਜੇ ਤਿਵਾੜੀ ਦੀ ਅਗਵਾਈ ਵਾਲੀ ਵਿਸ਼ੇਸ਼ ਕਮੇਟੀ ਬਣਾਈ ਗਈ ਹੈ।
ਦਰਅਸਲ ਇਕ ਪੰਦਰਵਾੜਾ ਪਹਿਲਾਂ ਹਾਈ ਕੋਰਟ ਨੇ ਤੀਜੀ ਲਹਿਰ ਦੇ ਡਰ ਦੇ ਵਿਚਕਾਰ ਵਰਚੁਅਲ ਸੁਣਵਾਈ ਦਾ ਆਦੇਸ਼ ਦਿੱਤਾ ਸੀ। ਹਾਈ ਕੋਰਟ ਵੱਲੋਂ 3 ਜਨਵਰੀ ਨੂੰ ਜਾਰੀ ਕੀਤੇ ਹੁਕਮਾਂ ਵਿਚ ਇਹ ਸਪੱਸ਼ਟ ਕੀਤਾ ਗਿਆ ਸੀ ਕਿ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਕੋਵਿਡ-19 ਦੇ ਕੇਸਾਂ ਵਿਚ ਅਚਾਨਕ ਵਾਧੇ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਹੁਕਮਾਂ ਵਿਚ ਕਿਹਾ ਗਿਆ ਹੈ ਕਿ ਹਾਈ ਕੋਰਟ ਵਿਚ ਕੇਸਾਂ ਦੀ ਸੁਣਵਾਈ 5 ਜਨਵਰੀ ਤੋਂ ਵਰਚੁਅਲ ਮੋਡ ਵਿਚ ਹੋਵੇਗੀ।
You may like
-
ਗੁਜਰਾਂਵਾਲਾ ਗੁਰੂ ਨਾਨਕ ਪਬਲਿਕ ਸਕੂਲ ਨੇ ਲਗਾਇਆ ਕੋਵਿਡ-19 ਟੀਕਾਕਰਨ ਕੈਂਪ
-
ਸ਼ਹਿਰ ‘ਚ ਕੋਰੋਨਾ ਦਾ ਖ਼ਤਰਾ ਵਧਿਆ, ਪੰਜ ਮਹੀਨਿਆਂ ਬਾਅਦ ਮਰੀਜ਼ਾਂ ਦੀ ਗਿਣਤੀ 50 ਤੋਂ ਪਾਰ; ਸਿਹਤ ਵਿਭਾਗ ਨੇ ਦਿੱਤੀ ਚੇਤਾਵਨੀ
-
15 ਜੁਲਾਈ ਤੋਂ 18-59 ਉਮਰ ਵਾਲਿਆਂ ਨੂੰ ਸਰਕਾਰੀ ਕੇਂਦਰਾਂ ‘ਤੇ ਫ੍ਰੀ ਲੱਗੇਗੀ ਬੂਸਟਰ ਡੋਜ਼
-
ਸ਼ਹਿਰ ‘ਚ ਕੋਰੋਨਾ ਦੇ 36 ਨਵੇਂ ਮਾਮਲੇ, ਟੀਕੇ ਦੀਆਂ ਦੋਵੇਂ ਖੁਰਾਕਾਂਲੈਣ ਦੇ ਬਾਵਜੂਦ ਮਰੀਜ਼ ਨੇ ਤੋੜਿਆ ਦਮ
-
ਸ਼ਹਿਰ ‘ਚ ਮੰਡਰਾ ਰਿਹੈ ਕੋਰੋਨਾ ਦਾ ਖ਼ਤਰਾ, 40 ਨਵੇਂ ਮਰੀਜ਼ ਆਏ ਸਾਹਮਣੇ
-
ਲੁਧਿਆਣਾ ‘ਚ ਕੋਵਿਡ ਦੇ 25 ਨਵੇਂ ਮਰੀਜਾਂ ਦੀ ਪੁਸ਼ਟੀ, ਇਨਫੈਕਸ਼ਨ ਦੀ ਦਰ 0.64 ਫੀਸਦੀ