ਕਰੋਨਾਵਾਇਰਸ

ਕੋਰੋਨਾ ਪ੍ਰਭਾਵਿਤ 1 ਮਰੀਜ਼ ਨੇ ਦਮ ਤੋੜਿਆ, 7 ਨਵੇਂ ਮਾਮਲੇ

Published

on

ਲੁਧਿਆਣਾ : ਲੁਧਿਆਣਾ ‘ਚ ਕੋਰੋਨਾ ਸਬੰਧੀ ਸਿਵਲ ਸਰਜਨ ਡਾ. ਐਸ. ਪੀ. ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਵਿਚੋਂ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਿਤ 1 ਮਰੀਜ਼ ਦੀ ਮੌਤ ਹੋ ਗਈ ਹੈ ਜਦਕਿ ਕੋਰੋਨਾ ਜਾਂਚ ਦੌਰਾਨ ਲੁਧਿਆਣਾ ਵਿਚ 7 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ‘ਚੋਂ 4 ਜਣਿਆਂ ਦਾ ਸਬੰਧ ਜ਼ਿਲ੍ਹਾ ਲੁਧਿਆਣਾ ਨਾਲ ਜਦਕਿ 3 ਮਰੀਜ਼ ਜ਼ਿਲ੍ਹਾ ਲੁਧਿਆਣਾ ਤੋਂ ਬਾਹਰਲੇ ਜ਼ਿਲਿ੍ਆਂ ਅਤੇ ਸੂਬਿਆਂ ਨਾਲ ਸਬੰਧਿਤ ਹਨ।

ਲੁਧਿਆਣਾ ‘ਚ ਕੋਰੋਨਾ ਵਾਇਰਸ ਤੋਂ ਪੀੜ੍ਹਤ ਮਰੀਜ਼ਾਂ ‘ਚੋਂ 107394 ਮਰੀਜ਼ ਸਿਹਤਯਾਬੀ ਹਾਸਲ ਕਰ ਚੁੱਕੇ ਹਨ। ਅੱਜ ਲੁਧਿਆਣਾ ‘ਚ ਸਿਹਤਯਾਬੀ ਦੀ ਦਰ ਪਿਛਲੇ ਦਿਨ ਵਾਲੀ 97.89 ਫੀਸਦੀ ਹੀ ਹੈ। ਅੱਜ ਇਕ ਮਰੀਜ਼ ਦੀ ਮੌਤ ਹੋ ਜਾਣ ਪਿੱਛੋਂ, ਜ਼ਿਲ੍ਹੇ ‘ਚ ਮਿ੍ਤਕਾਂ ਦੀ ਗਿਣਤੀ ਦਾ ਅੰਕੜਾ ਵੱਧ ਕੇ 2277 ਹੋ ਗਿਆ ਹੈ, ਜਦਕਿ ਜ਼ਿਲ੍ਹਾ ਲੁਧਿਆਣਾ ਤੋਂ ਬਾਹਰਲੇ ਜ਼ਿਲਿ੍ਆਂ ਤੇ ਸੂਬਿਆਂ ਨਾਲ ਸਬੰਧਿਤ ਮਿ੍ਤਕਾਂ ਦੀ ਗਿਣਤੀ ਦਾ ਅੰਕੜਾ ਬੀਤੇ ਦਿਨਾਂ ਵਾਲਾ 1125 ਹੀ ਹੈ।

ਲੁਧਿਆਣਾ ‘ਚ 4210 ਸ਼ੱਕੀ ਮਰੀਜ਼ਾਂ ਦੇ ਨਮੂਨੇ ਲੈ ਕੇ ਜਾਂਚ ਲਈ ਪ੍ਰਯੋਗਸ਼ਾਲਾ ਵਿਚ ਭੇਜੇ ਗਏ ਹਨ। ਇਸ ਵੇਲੇ ਲੁਧਿਆਣਾ ਨਾਲ ਸਬੰਧਿਤ 37 ਮਰੀਜ਼ ਐਕਟਿਵ ਹਾਲਤ ਵਿਚ ਹਨ, ਜਦਕਿ ਜ਼ਿਲ੍ਹਾ ਲੁਧਿਆਣਾ ਤੋਂ ਬਾਹਰਲਾ 2 ਮਰੀਜ਼ ਹਨ ਜੋ ਐਕਟਿਵ ਹਾਲਤ ‘ਚ ਹਨ।

ਜ਼ਿਲ੍ਹਾ ਲੁਧਿਆਣਾ ‘ਚ ਹੁਣ ਤੱਕ ਜਿੰਨੇ ਸ਼ੱਕੀ ਮਰੀਜ਼ਾਂ ਦੇ ਨਮੂਨੇ ਲੈ ਕੇ ਜਾਂਚ ਲਈ ਪ੍ਰਯੋਗਸ਼ਾਲਾ ਵਿਚ ਭੇਜੇ ਜਾ ਚੁੱਕੇ ਹਨ, ਉਨ੍ਹਾਂ ‘ਚੋਂ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਿਤ 109708 ਜਦਕਿ ਲੁਧਿਆਣਾ ਤੋਂ ਬਾਹਰਲੇ ਜ਼ਿਲਿਆਂ ਤੇ ਸੂਬਿਆਂ ਨਾਲ ਸਬੰਧਿਤ 14722 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਜਾ ਚੁੱਕੀ ਹੈ।

Facebook Comments

Trending

Copyright © 2020 Ludhiana Live Media - All Rights Reserved.