ਪੰਜਾਬੀ

ਡਾਟਾ ਐਂਟਰੀ ਆਪ੍ਰੇਟਰ ਲਾਉਣ ਦੇ ਟੈਂਡਰ ਨਾਲ ਕਾਂਗਰਸ ਨੇਤਾਵਾਂ ਦੇ ਕਰੀਬੀ ਠੇਕੇਦਾਰ ਦੀ ਹੋਈ ਛੁੱਟੀ

Published

on

ਲੁਧਿਆਣਾ : ਨਗਰ ਨਿਗਮ ‘ਚ ਡਾਟਾ ਐਂਟਰੀ ਆਪ੍ਰੇਟਰ ਲਾਉਣ ਦੇ ਟੈਂਡਰ ਨਾਲ ਕਾਂਗਰਸੀ ਨੇਤਾਵਾਂ ਦੇ ਕਰੀਬੀ ਠੇਕੇਦਾਰ ਦੀ ਛੁੱਟੀ ਹੋ ਗਈ ਹੈ, ਜਿਸ ਤਹਿਤ ਅਗਲੇ ਮਹੀਨੇ ਤੋਂ ਨਵੀਂ ਕੰਪਨੀ ਕੰਮ ਸੰਭਾਲੇਗੀ। ਨਗਰ ਨਿਗਮ ‘ਚ ਲੰਬੇ ਸਮੇਂ ਤੋਂ ਡਾਟਾ ਐਂਟਰੀ ਆਪ੍ਰੇਟਰ ਲਾਉਣ ਦਾ ਕੰਮ ਕਰ ਰਹੀ ਕੰਪਨੀ ਨੂੰ ਕੁਝ ਸਾਲ ਪਹਿਲਾਂ ਹੀ ਸ਼ਰਤਾਂ ਦੇ ਚੱਕਰ ਵਿੱਚ ਬਾਹਰ ਕਰ ਦਿੱਤਾ ਗਿਆ ਸੀ, ਜਿਸ ਦੀ ਜਗ੍ਹਾ ਕਾਂਗਰਸੀ ਨੇਤਾਵਾਂ ਦੇ ਕਰੀਬੀ ਠੇਕੇਦਾਰ ਵੱਲੋਂ ਟੈਂਡਰ ਹਾਸਲ ਕਰ ਲਿਆ ਗਿਆ।

ਉਕਤ ਠੇਕੇਦਾਰ ਨੂੰ ਨਵੇਂ ਟੈਂਡਰ ਦੀਆਂ ਸ਼ਰਤਾਂ ’ਤੇ ਖਰਾ ਨਾ ਉਤਰਨ ਦੇ ਬਾਵਜੂਦ ਕਾਬਜ਼ ਰੱਖਣ ਲਈ ਇਕ ਤੋਂ ਬਾਅਦ ਇਕ ਕਰਕੇ ਕਈ ਵਾਰ ਐਕਸਟੈਂਸ਼ਨ ਦਿੱਤੀ ਗਈ। ਇਥੋਂ ਤੱਕ ਕਿ ਪੀ.ਐੱਫ. ਡਿਪਾਰਟਮੈਂਟ ਦੇ ਫਰਜ਼ੀ ਸਰਟੀਫਿਕੇਟ ਪੇਸ਼ ਕਰਨ ਦਾ ਖੁਲਾਸਾ ਹੋਣ ਦੇ ਬਾਵਜੂਦ ਉਕਤ ਠੇਕੇਦਾਰ ਨੂੰ ਬਲੈਕ ਲਿਸਟ ਨਹੀਂ ਕੀਤਾ ਗਿਆ, ਜਿਸ ਦੇ ਮੁਕਾਬਲੇ ਕੁਝ ਨਵੇਂ ਠੇਕੇਦਾਰਾਂ ਵੱਲੋਂ ਪਾਏ ਟੈਂਡਰਾਂ ਨੂੰ ਬਿਨਾਂ ਕਾਰਨ ਇਤਰਾਜ਼ ਲਾ ਕੇ ਰੱਦ ਕਰ ਦਿੱਤਾ ਗਿਆ।

ਪਰ ਇਸ ਵਾਰ ਕਾਂਗਰਸੀ ਨੇਤਾਵਾਂ ਦੇ ਕਰੀਬੀ ਠੇਕੇਦਾਰ ਦੀ ਨਹੀਂ ਚੱਲੀ ਅਤੇ ਦਸਤਾਵੇਜ਼ ਪੂਰੇ ਨਾ ਹੋਣ ਕਾਰਨ ਉਸ ਦਾ ਟੈਂਡਰ ਰੱਦ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਫਾਈਲ ਕਾਫੀ ਦੇਰ ਤੱਕ ਪੈਂਡਿੰਗ ਰੱਖ ਕੇ ਆਖਿਰ ਨਵੀਂ ਕੰਪਨੀ ਨੂੰ ਜੁਲਾਈ ਤੋਂ ਕੰਮ ਸ਼ੁਰੂ ਕਰਨ ਲਈ ਵਰਕ ਆਰਡਰ ਜਾਰੀ ਕਰ ਦਿੱਤਾ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਪਹਿਲੇ ਠੇਕੇਦਾਰ ਵੱਲੋਂ ਮੁਫ਼ਤ ‘ਚ ਸਰਵਿਸ ਦਿੱਤੀ ਜਾ ਰਹੀ ਸੀ ਪਰ ਮੁਲਾਜ਼ਮਾਂ ਤੋਂ ਫਾਈਲ ਅਤੇ ਸਰਵਿਸ ਚਾਰਜ ਵਜੋਂ ਚੋਰ ਦਰਵਾਜ਼ਿਓਂ ਕੁਲੈਕਸ਼ਨ ਕੀਤੀ ਜਾ ਰਹੀ ਸੀ ਅਤੇ ਉਨ੍ਹਾਂ ਦਾ ਪੀ.ਐੱਫ. ਅਤੇ ਈ.ਐੱਸ.ਆਈ. ਫੰਡ ਜਮ੍ਹਾ ਨਾ ਕਰਵਾਉਣ ਦੀ ਸ਼ਿਕਾਇਤ ਮਿਲ ਰਹੀ ਸੀ। ਹੁਣ ਠੇਕੇਦਾਰ ਵੱਲੋਂ ਪ੍ਰਤੀ ਡਾਟਾ ਐਂਟਰੀ ਆਪ੍ਰੇਟਰ ਲਾਉਣ ਲਈ 270 ਦੀ ਵਸੂਲੀ ਕੀਤੀ ਜਾਵੇਗੀ, ਜਿਸ ਨਾਲ ਮੁਲਾਜ਼ਮਾਂ ਨੂੰ ਫਾਈਨ ਅਤੇ ਸਰਵਿਸ ਚਾਰਜ ਤੋਂ ਛੋਟ ਮਿਲ ਸਕਦੀ ਹੈ।

Facebook Comments

Trending

Copyright © 2020 Ludhiana Live Media - All Rights Reserved.