ਪੰਜਾਬੀ

ਸਰੀਰ ਨੂੰ ਸਿਹਤਮੰਦ ਰੱਖਣ ਲਈ ਇਨ੍ਹਾਂ ਚੀਜ਼ਾਂ ਦਾ ਕਰੋ ਸੇਵਨ

Published

on

ਪੁੰਗਰੀ ਹੋਈ ਮੂੰਗ ਜਾਂ ਛੋਲਿਆਂ ਦਾ ਸੇਵਨ ਕਰਨ ਨਾਲ ਬਹੁਤ ਸਾਰੇ ਲਾਭ ਮਿਲਦੇ ਹਨ, ਪਰ ਇਸਦੇ ਬਾਵਜੂਦ ਬਹੁਤ ਸਾਰੇ ਲੋਕ ਆਪਣੇ ਸੁਆਦ ਦੇ ਕਾਰਨ ਇਨ੍ਹਾਂ ਦਾ ਸੇਵਨ ਕਰਨ ਤੋਂ ਪਰਹੇਜ਼ ਕਰਦੇ ਹਨ। ਜੇ ਤੁਸੀਂ ਥੋੜ੍ਹਾ ਜਿਹਾ ਮਨ ਬਣਾਉਂਦੇ ਹੋ ਅਤੇ ਹਰ ਰੋਜ਼ ਸਪਾਉਟਸ ਦਾ ਸੇਵਨ ਕਰਦੇ ਹੋ ਤਾਂ ਇਹ ਤੁਹਾਡੀ ਸਿਹਤ ਲਈ ਵਰਦਾਨ ਸਾਬਤ ਹੋ ਸਕਦਾ ਹੈ। ਜੇ ਤੁਸੀਂ ਦਵਾਈਆਂ ਦੇ ਸੇਵਨ ਤੋਂ ਦੂਰ ਰਹਿਣਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਚੀਜ਼ਾਂ ਬਾਰੇ ਦੱਸਾਂਗੇ ਜਿਨ੍ਹਾਂ ਨੂੰ ਭਿਓਂ ਕੇ ਖਾਣ ਨਾਲ ਪੂਰਾ ਪੋਸ਼ਣ ਮਿਲਦਾ ਹੈ।

ਪੁੰਗਰੀ ਹੋਈ ਮੂੰਗੀ ਦੀ ਦਾਲ : ਇਸ ਵਿਚ ਫਾਈਟਿਕ ਐਸਿਡ ਹੁੰਦਾ ਹੈ। ਇਸ ਨਾਲ ਕਿਡਨੀ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਅਤੇ ਪਾਚਣ ਠੀਕ ਹੁੰਦਾ ਹੈ। ਮੂੰਗੀ ਦੀ ਦਾਲ ਖਾਣ ਨਾਲ ਸਰੀਰ ਵਿਚ ਸੋਡੀਅਮ ਦੇ ਇੰਫੈਕਟਸ ਘੱਟ ਹੁੰਦੇ ਹਨ, ਜੋ ਬਲੱਡ ਪ੍ਰੈਸ਼ਰ ਅਤੇ ਕੋਲੈਸਟ੍ਰੋਲ ਨੂੰ ਘਟਾਉਣ ਵਿਚ ਮਦਦ ਕਰਦਾ ਹੈ। ਮੂੰਗੀ ਦੀ ਦਾਲ ਵਿਚ ਭਰਪੂਰ ਮਾਤਰਾ ‘ਚ ਸਾਲੂਬਲ ਫਾਈਬਰ ਪਾਇਆ ਜਾਂਦਾ ਹੈ। ਜੋ ਤੁਹਾਨੂੰ ਫਲੈਟ ਪੇਟ ਤੋਂ ਛੁਟਕਾਰਾ ਦਿਵਾ ਸਕਦਾ ਹੈ।

ਭਿੱਜਿਆ ਹੋਇਆ ਜੀਰਾ : ਇਸ ਵਿਚ ਪੋਟਾਸ਼ੀਅਮ ਹੁੰਦਾ ਹੈ। ਇਸ ਨਾਲ ਦਿਲ ਦੀਆਂ ਬਿਮਾਰੀਆਂ ਠੀਕ ਹੁੰਦੀਆਂ ਹਨ ਅਤੇ ਬੀਪੀ ਵੀ ਕੰਟਰੋਲ ਵਿਚ ਰਹਿੰਦਾ ਹੈ। ਸਿਰਫ ਇਹ ਹੀ ਨਹੀਂ, ਜੀਰੇ ਦਾ ਪਾਣੀ ਆਇਰਨ ਦਾ ਇੱਕ ਚੰਗਾ ਸਰੋਤ ਹੈ। ਆਇਰਨ ਦੀ ਜ਼ਿਆਦਾ ਮਾਤਰਾ ਹੋਣ ਕਾਰਨ ਇਮਿਊਨ ਸਿਸਟਮ ਸਹੀ ਤਰ੍ਹਾਂ ਕੰਮ ਕਰਦਾ ਹੈ ਅਤੇ ਬਹੁਤ ਸਾਰੀਆਂ ਬੀਮਾਰੀਆਂ ਦੂਰ ਰਹਿੰਦੀਆਂ ਹਨ।

ਭਿੱਜਿਆ ਹੋਇਆ ਮੇਥੀਦਾਣਾ ਇਸ ਵਿਚ ਫਾਸਫੋਰਸ ਹੁੰਦਾ ਹੈ। ਇਸ ਦੀ ਵਰਤੋਂ ਦੰਦਾਂ ਅਤੇ ਹੱਡੀਆਂ ਨੂੰ ਮਜ਼ਬੂਤ ​​ਬਣਾਉਂਦੀ ਹੈ। ਮੇਥੀ ਦੇ ਪਾਣੀ ਦਾ ਨਿਯਮਤ ਸੇਵਨ ਕਰਨ ਨਾਲ ਕਿਡਨੀ ਦੀ ਪੱਥਰੀ ਤੋਂ ਰਾਹਤ ਮਿਲਦੀ ਹੈ। ਦਰਅਸਲ ਮੇਥੀ ਵਿਚ ਮੌਜੂਦ ਤੱਤ ਪੱਥਰੀ ਨੂੰ ਗਲਾਉਂਣ ਵਿਚ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ।

ਭਿੱਜਿਆ ਹੋਇਆ ਮੁਨੱਕਾ : ਇਹ ਬਲੱਡ ਸਰਕੂਲੇਸ਼ਨ ਨੂੰ ਸੁਧਾਰਦਾ ਹੈ। ਇਸਦੇ ਸੇਵਨ ਨਾਲ ਰੰਗ ਗੋਰਾ ਅਤੇ ਬੀਪੀ ਕੰਟਰੋਲ ਵਿੱਚ ਰਹਿੰਦਾ ਹੈ। ਜੇ ਸਰਦੀ-ਜ਼ੁਕਾਮ ਹੋ ਜਾਵੇ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਵਿਚ 2-3 ਮੁਨੱਕੇ ਉਬਾਲ ਕੇ ਉਸਦਾ ਸੇਵਨ ਕਰੋ। ਇਸ ਵਿਚ ਬੀਟਾ ਕੈਰੋਟਿਨ ਹੁੰਦਾ ਹੈ। ਮੁਨੱਕੇ ਨੂੰ ਰਾਤ ਨੂੰ ਭਿਓਕੇ ਰੱਖ ਦਿਓ ਅਤੇ ਸਵੇਰੇ ਇਸਦਾ ਸੇਵਨ ਕਰੋ। ਇਸ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ।

ਭਿੱਜੀ ਹੋਈ ਖਸਖਸ : ਇਸ ਵਿਚ ਐਲਕਾਲਾਇਡ ਹੁੰਦੇ ਹਨ। ਇਸ ਨਾਲ ਜੋੜਾਂ ਦੇ ਦਰਦ ਤੋਂ ਛੁਟਕਾਰਾ ਮਿਲਦਾ ਹੈ ਅਤੇ ਕਿਡਨੀ ਦੀ ਸਮੱਸਿਆ ਤੋਂ ਬਚਾਉਂਦਾ ਹੈ। ਖ਼ਸਖ਼ਸ ਮਾਨਸਿਕ ਤਣਾਅ ਤੋਂ ਛੁਟਕਾਰਾ ਦਿਵਾਉਣ ਵਿਚ ਸਹਾਇਤਾ ਕਰਦੀ ਹੈ। ਸਿਰਫ ਇਹ ਹੀ ਨਹੀਂ ਸਾਰੀ ਰਾਤ ਪਾਣੀ ਵਿਚ ਭਿੱਜੀ ਹੋਈ ਖ਼ਸਖ਼ਸ ਨੂੰ ਚਿਹਰੇ ਜਾਂ ਵਾਲਾਂ ‘ਤੇ ਲਗਾਉਣ ਨਾਲ ਬਹੁਤ ਸਾਰੇ ਫਾਇਦੇ ਮਿਲਦੇ ਹਨ।

ਭਿੱਜੀ ਹੋਈ ਕਿਸ਼ਮਿਸ਼ : ਇਸ ਨਾਲ ਬਲੱਡ ਸਰਕੂਲੇਸ਼ਨ ਠੀਕ ਹੁੰਦਾ ਹੈ ਅਤੇ ਦਿਲ ਦੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ। ਇਹ ਹੀ ਨਹੀਂ ਇਹ ਸਕਿਨ ਲਈ ਵੀ ਬਹੁਤ ਫਾਇਦੇਮੰਦ ਹੈ। ਕਿਸ਼ਮਿਸ਼ ਦਾ ਪਾਣੀ ਲੀਵਰ ਵਿਚ ਖੂਨ ਨੂੰ ਬਹੁਤ ਤੇਜ਼ੀ ਨਾਲ ਸਾਫ਼ ਕਰਦਾ ਹੈ ਅਤੇ ਪੇਟ ਦੀਆਂ ਸਮੱਸਿਆਵਾਂ ਜਿਵੇਂ ਕਬਜ਼ ਤੋਂ ਛੁਟਕਾਰਾ ਦਿਵਾਉਂਦਾ ਹੈ।

ਭਿੱਜੇ ਹੋਏ ਅਲਸੀ ਦੇ ਬੀਜ : ਅਲਸੀ ਦੇ ਬੀਜ ਪ੍ਰੋਟੀਨ, ਆਇਰਨ ਨਾਲ ਭਰਪੂਰ ਹੁੰਦੇ ਹਨ। ਇਨ੍ਹਾਂ ਨੂੰ ਭਿਓਂ ਕੇ ਖਾਣ ਨਾਲ ਮਾਸਪੇਸ਼ੀਆਂ ਟੋਨਡ ਹੁੰਦੀਆਂ ਹਨ ਅਤੇ ਅਨੀਮੀਆ ਦੀ ਕਮੀ ਪੂਰੀ ਹੁੰਦੀ ਹੈ। ਸਿਰਫ ਇਹ ਹੀ ਨਹੀਂ ਇਹ ਦਿਲ ਦੀ ਸਮੱਸਿਆ ਨੂੰ ਵੀ ਦੂਰ ਰੱਖਦਾ ਹੈ ਅਤੇ ਮੀਨੋਪੌਜ਼ ਦੌਰਾਨ ਹੋਣ ਵਾਲੀਆਂ ਮੁਸ਼ਕਲਾਂ ਨੂੰ ਵੀ ਘੱਟ ਕਰਦਾ ਹੈ।

ਭਿੱਜੀ ਹੋਈ ਸੌਂਫ : ਸੌਂਫ ਨੂੰ ਭਿਓਂ ਕੇ ਖਾਣ ਨਾਲ ਜਾਂ ਇਸ ਦਾ ਪਾਣੀ ਪੀਣ ਨਾਲ ਯੂਰਿਨ ਦੀ ਸਮੱਸਿਆ ਤੋਂ ਬਚਾਅ ਹੁੰਦਾ ਹੈ ਕਿਉਂਕਿ ਇਸ ਵਿਚ ਯੂਰਿਨ ਨਾਲ ਸੰਬੰਧਿਤ ਗੁਣ ਹੁੰਦੇ ਹਨ ਜੋ ਯੂਰਿਨ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਰੱਖਦੇ ਹਨ। ਸਿਰਫ ਇਹ ਹੀ ਨਹੀਂ ਇਹ ਪਾਚਣ ਵਿਚ ਸਹਾਇਤਾ ਕਰਦਾ ਹੈ ਅਤੇ ਅੱਖਾਂ ਦੀ ਰੌਸ਼ਨੀ ਵਿਚ ਸੁਧਾਰ ਕਰਦਾ ਹੈ।

Facebook Comments

Trending

Copyright © 2020 Ludhiana Live Media - All Rights Reserved.