ਲੁਧਿਆਣਾ : ਵਾਰਡ 47 ਅਧੀਨ ਪੈਂਦੇ ਇਲਾਕਿਆਂ ਆਜਾਦ ਨਗਰ ਅਤੇ ਲਾਲ ਕੁਆਰਟਰ ਵਿਖੇ ਨਵੀਆਂ ਸੜਕਾਂ ਬਣਾਉਣ ਦੇ ਕੰਮ ਦੀ ਸ਼ੁਰੂਆਤ ਕਰਦੇ ਹੋਏ ਕੌਂਸਲਰ ਨਿਰਮਲ ਸਿੰਘ ਕੈੜਾ ਨੇ ਕਿਹਾ ਕਿ ਵਾਰਡ ਨੂੰ ਲੁਧਿਆਣਾ ਦਾ ਨੰਬਰ ਇੱਕ ਵਾਰਡ ਬਣਾਉਣ ਦੇ ਪ੍ਰਤੀ ਵਚਨਬੱਧ ਹਾਂ।
ਜੇਕਰ ਕਿਸੇ ਵੀ ਵਾਰਡ ਵਾਸੀ ਨੂੰ ਬੁਨਿਆਦੀ ਸੁਵਿਧਾਵਾਂ ਨੂੰ ਲੈ ਕੇ ਕੋਈ ਸਮੱਸਿਆ ਪੇਸ਼ ਆਉਂਦੀ ਹੈ, ਉਹ ਕਿਸੇ ਸਮੇਂ ਵੀ ਉਨਾਂ ਨਾਲ ਸੰਪਰਕ ਕਰ ਸਕਦਾ ਹੈ। ਕੈੜਾ ਨੇ ਕਿਹਾ ਕਿ ਵਾਰਡ ਦੇ ਸਰਵਪੱਖੀ ਵਿਕਾਸ ਤੇ ਕਰੋੜਾਂ ਰੁਪਏ ਖਰਚ ਕੀਤੇ ਜਾ ਚੁੱਕੇ ਹਨ ।ਪੰਜਾਬ ਸਰਕਾਰ ਦੇ ਕੋਲ ਫੰਡਾਂ ਦੀ ਕੋਈ ਘਾਟ ਨਹੀਂ ਹੈ। 
ਉਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਪੰਜਾਬ ਤੇ ਪੰਜਾਬ ਵਾਸੀਆਂ ਦੀ ਬਿਹਤਰੀ ਲਈ ਦਿਨ ਰਾਤ ਕੰਮ ਕਰ ਰਹੇ ਹਨ। ਇਸ ਮੌਕੇ ਅਜਮੇਰ ਸਿੰਘ, ਤਿਲਕ ਰਾਜ ਸੋਨੂ, ਗੁਰਪ੍ਰਤਾਪ ਸਿੰਘ ,ਗੋਰਾ ਮਾਣਕਵਾਲ, ਦੀਪ ਢਿੱਲੋਂ ਸਮੇਤ ਇਲਾਕਾ ਨਿਵਾਸੀ ਮੌਜੂਦ ਸਨ।