Connect with us

ਪੰਜਾਬੀ

ਕਬਜ਼ ਦਾ ਰਾਮਬਾਣ ਇਲਾਜ਼ ਇਸਬਗੋਲ, ਸ਼ਾਇਦ ਤੁਹਾਨੂੰ ਨਹੀਂ ਪਤਾ ਹੋਣਗੇ ਇਹ ਫ਼ਾਇਦੇ

Published

on

Constipation panacea isabgol, you may not know these benefits

ਇਸਬਗੋਲ ਜਿਸ ਨੂੰ ਸਾਈਲੀਅਮ ਹਸਕ ਜਾਂ ਪਲਾਂਟਾਗੋ ਓਵਟਾ ਵੀ ਕਿਹਾ ਜਾਂਦਾ ਹੈ। ਖਾਣਾ ਪਕਾਉਣ ਲਈ ਵੀ ਵਰਤਿਆ ਜਾਂਦਾ ਹੈ। ਹਾਲਾਂਕਿ ਇਸਬਗੋਲ ਸਿਹਤ ਲਈ ਕਿਸੀ ਆਯੁਰਵੈਦਿਕ ਦਵਾਈ ਤੋਂ ਘੱਟ ਨਹੀਂ ਹੈ। ਫਾਈਬਰ ਨਾਲ ਭਰਪੂਰ ਭਾਰ ਘਟਾਉਣ ਤੋਂ ਲੈ ਕੇ ਕਬਜ਼ ਤੋਂ ਰਾਹਤ ਦਿਵਾਉਣ ‘ਚ ਲਾਭਕਾਰੀ ਹੈ। ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਸਬਗੋਲ ਨਾਲ ਤੁਹਾਨੂੰ ਕੀ-ਕੀ ਫਾਇਦੇ ਹੋ ਸਕਦੇ ਹਨ।

ਸਭ ਤੋਂ ਪਹਿਲਾਂ ਜਾਣੋ ਇਸ ਨੂੰ ਲੈਣ ਦਾ ਤਰੀਕਾ
ਦੁੱਧ, ਸਮੂਦੀ ਅਤੇ ਜੂਸ ‘ਚ 2 ਚੱਮਚ ਇਸਬਗੋਲ ਮਿਲਾ ਕੇ ਸੇਵਨ ਕੀਤਾ ਜਾ ਸਕਦਾ ਹੈ।
ਇਕ ਕੌਲੀ ਦਹੀਂ ‘ਚ 2 ਚਮਚ ਇਸਬਗੋਲ ਮਿਲਾਕੇ ਖਾਣ ਨਾਲ ਭਾਰ ਕੰਟਰੋਲ ਕਰਨ ‘ਚ ਮਦਦ ਮਿਲਦੀ ਹੈ।
ਤੁਸੀਂ ਗਰਮ ਪਾਣੀ ਨਾਲ ਵੀ ਇਸਬਗੋਲ ਪਾਊਡਰ ਲੈ ਸਕਦੇ ਹੋ।

ਆਓ ਤੁਹਾਨੂੰ ਦੱਸਦੇ ਹਾਂ ਇਸ ਦੇ ਫਾਇਦੇ…
ਕਬਜ਼ ਤੋਂ ਛੁਟਕਾਰਾ : ਹਾਈਬ੍ਰੋਸਕੋਪਿਕ ਗੁਣਾਂ ਨਾਲ ਭਰਪੂਰ ਇਸਬਗੋਲ ਕਬਜ਼ ਨੂੰ ਦੂਰ ਕਰਨ ਲਈ ਇੱਕ ਉੱਤਮ ਉਪਾਅ ਹੈ। ਇਸ ਦੇ ਲਈ ਦੁੱਧ ਦੇ ਨਾਲ 2 ਚਮਚ ਇਸਬਗੋਲ ਨੂੰ ਦੁੱਧ ‘ਚ ਮਿਲਾ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਪੀਓ। ਇਸਬਗੋਲ ਖੂਨ ‘ਚ ਗਲੂਕੋਜ਼ ਦੀ ਮਾਤਰਾ ਨੂੰ ਵੀ ਕੰਟਰੋਲ ਕਰਦਾ ਹੈ ਜਿਸ ਨਾਲ ਬਲੱਡ ਸ਼ੂਗਰ ਲੈਵਲ ਨਹੀਂ ਵਧਦਾ। ਇਹ ਸ਼ੂਗਰ ਦੇ ਮਰੀਜ਼ਾਂ ਲਈ ਲਾਭਕਾਰੀ ਹੈ।

ਇਹ ਐਸਿਡ ਨੂੰ ਰੋਕ ਕੇ ਖ਼ਰਾਬ ਕੋਲੇਸਟ੍ਰੋਲ ਦੇ ਲੈਵਲ ਨੂੰ ਘਟਾਉਂਦਾ ਹੈ। ਜੇ ਕੋਲੈਸਟ੍ਰੋਲ ਕੰਟਰੋਲ ‘ਚ ਰਹੇਗਾ ਤਾਂ ਤੁਸੀਂ ਦਿਲ ਦੀਆਂ ਬਿਮਾਰੀਆਂ ਤੋਂ ਵੀ ਸੁਰੱਖਿਅਤ ਹੋਵੋਗੇ। ਇਹ ਦਿਲ ਦੀਆਂ ਮਾਸਪੇਸ਼ੀਆਂ ਨੂੰ ਵੀ ਮਜ਼ਬੂਤ ​​ਬਣਾਉਂਦਾ ਹੈ। ਇਰੀਟੇਬਲ ਬਾਊਲ ਸਿੰਡਰੋਮ ਦੇ ਕਾਰਨ ਪੇਟ ਫੁੱਲਣਾ, ਮੋਟਾਪਾ, ਅਲਸਰ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹੇ ‘ਚ ਇਸਬਗੋਲ ਦਾ ਸੇਵਨ ਤੁਹਾਡੇ ਲਈ ਲਾਭਕਾਰੀ ਹੈ ਕਿਉਂਕਿ ਇਸ ਨਾਲ ਇਹ ਸਮੱਸਿਆ ਨਹੀਂ ਹੁੰਦੀ।

ਬਵਾਸੀਰ : ਬਵਾਸੀਰ ਕਾਰਨ ਮਿਲ ਤਿਆਗਣ ‘ਚ ਮੁਸ਼ਕਲ ਆਉਂਦੀ ਹੈ ਤਾਂ ਤੁਸੀਂ ਇਸਬਗੋਲ ਲੈ ਸਕਦੇ ਹੋ। ਡਾਕਟਰ ਵੀ ਬਵਾਸੀਰ ‘ਚ ਇਸ ਦਾ ਸੇਵਨ ਕਰਨ ਦੀ ਸਲਾਹ ਦਿੰਦੇ ਹਨ। ਇਸ ਦੇ ਨਾਲ ਹੀ ਹਰ ਚੀਜ਼ ਟ੍ਰਾਈ ਕਰਨ ਤੋਂ ਬਾਅਦ ਵੀ ਭਾਰ ਘਟਾਉਣ ‘ਚ ਸਫਲਤਾ ਨਹੀਂ ਮਿਲੀ ਤਾਂ ਇਹ ਨੁਸਖ਼ਾ ਤੁਹਾਡੇ ਲਈ ਫ਼ਾਇਦੇਮੰਦ ਹੋ ਸਕਦਾ ਹੈ। 2 ਚਮਚ ਇਸਬਗੋਲ ਪਾਊਡਰ, ਨਿੰਬੂ ਦਾ ਰਸ ਨੂੰ 1 ਗਲਾਸ ਪਾਣੀ ਜਾਂ ਜੂਸ ‘ਚ ਮਿਲਾ ਕੇ ਪੀਣ ਨਾਲ ਭਾਰ ਘਟਾਉਣ ‘ਚ ਮਦਦ ਮਿਲੇਗੀ। ਇਹ ਸਰੀਰ ‘ਚ ਟ੍ਰਾਈਗਲਾਈਸਰਾਈਡ ਨੂੰ ਘਟਾਉਣ ਦੇ ਨਾਲ ਲਿਪਿਡ ਲੈਵਲ ਨੂੰ ਵਧਾਉਂਦਾ ਹੈ। ਇਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿੰਦਾ ਹੈ।

ਹੁੰਦੇ ਹਨ ਕੁਝ ਨੁਕਸਾਨ ਵੀ…
ਜਦੋਂ ਹਰ ਚੀਜ਼ ਦਾ ਇੱਕ ਫਾਇਦਾ ਹੁੰਦਾ ਹੈ ਉੱਥੇ ਉਸ ਦੇ ਕੁਝ ਨੁਕਸਾਨ ਵੀ ਹੁੰਦੇ ਹਨ। ਵੈਸੇ ਹੀ ਇਕ ਦਿਨ ‘ਚ 30ਗ੍ਰਾਮ ਇਸਬਗੋਲ ਤੋਂ ਵੱਧ ਸੇਵਨ ਕਰਨ ਨਾਲ ਐਸਿਡਿਟੀ, ਸੋਜ, ਪਾਚਨ ਪ੍ਰਣਾਲੀ ‘ਚ ਰੁਕਾਵਟ ਜਿਹੀਆਂ ਦਿੱਕਤਾਂ ਹੋ ਸਕਦੀਆਂ ਹਨ। ਉੱਥੇ ਹੀ ਲੰਬੇ ਸਮੇਂ ਤੱਕ ਇਸ ਦਾ ਸੇਵਨ ਕਰਨ ਨਾਲ ਕਬਜ਼ ਵੀ ਹੋ ਸਕਦੀ ਹੈ। ਇਹ ਫਾਈਬਰ ਨਾਲ ਭਰਪੂਰ ਹੁੰਦਾ ਹੈ ਜਿਸ ਨਾਲ ਭੁੱਖ ਘੱਟ ਲੱਗਦੀ ਹੈ।

Facebook Comments

Trending