Connect with us

ਪੰਜਾਬ ਨਿਊਜ਼

ਕੈਪਟਨ ਭਾਜਪਾ ਨਾਲ ਮਿਲ ਕੇ ਪੰਜਾਬ ਖਿਲਾਫ਼ ਘੜ ਰਿਹੈ ਸਾਜਿਸ਼ਾਂ – ਪ੍ਰਗਟ ਸਿੰਘ

Published

on

Conspiracies are being hatched against Punjab with Captain BJP - Pargat Singh

ਚੰਡੀਗੜ੍ਹ : ਕੇਂਦਰ ਸਰਕਾਰ ਦੇ ਇਸ ਇਕਪਾਸੜ ਫੈਸਲੇ ਨੂੰ ਸੰਘੀ ਢਾਂਚੇ ’ਤੇ ਵੱਡਾ ਹਮਲਾ ਦਸਦੇ ਹੋਏ ਪਰਗਟ ਸਿੰਘ ਨੇ ਤਲਖ ਟਿਪਣੀ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਸਰਕਾਰ ਦੇ ਫੈਸਲੇ ਦੇ ਸਮਰਥਨ ’ਤੇ ਸਿੱਖਿਆ ਤੇ ਖੇਡ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਲੰਬਾ ਸਮਾਂ ਪੰਜਾਬ ਵਿਚ ਕਾਂਗਰਸ ਵਿਚ ਰਹਿ ਕੇ ਸੇਵਾ ਕਰਨ ਤੋਂ ਬਾਅਦ ਹੁਣ ਭਾਜਪਾ ਨਾਲ ਮਿਲ ਕੇ ਪੰਜਾਬ ਖਿਲਾਫ ਹੀ ਸਾਜਿਸ਼ਾਂ ਘੜ ਰਹੇ ਹਨ।

ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਨਾਲ ਸਾਂਝੀ ਪ੍ਰੈਸ ਵਾਰਤਾ ਦੌਰਾਨ ਪਰਗਟ ਸਿੰਘ ਨੇ ਕਿਹਾ ਕਿ ਕੈਪਟਨ ਮੁੱਖ ਮੰਤਰੀ ਦੇ ਅਹੁਤੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਜਦੋਂ ਪਹਿਲੀ ਵਾਰ ਦਿੱਲੀ ਗਏ ਤਾਂ ਝੋਨੇ ਦੀ ਖਰੀਦ ’ਚ 10 ਦਿਨ ਦੇ ਦੇਰੀ ਕਰਵਾ ਆਏ ਤੇ ਹੁਣ ਜਦੋਂ ਦੂਜੀ ਵਾਰ ਦਿੱਲੀ ਗਏ ਤਾਂ ਅੱਧਾ ਪੰਜਾਬ ਬੀਐਸਐਫ ਦੇ ਹੱਥਾਂ ਵਿਚ ਦੇ ਕੇ ਮੁਡ਼ੇ ਹਨ।

ਕੇਂਦਰ ਦੇ ਫੈਸਲੇ ਦੀ ਹਿਮਾਇਤ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਸੂਬੇ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਕੋਸ਼ਿਸ਼ ਅੱਧੇ ਪੰਜਾਬ ’ਤੇ ਬੀਐਸਐਫ ਦਾ ਕਾਬਜ਼ਾ ਪ੍ਰਤੱਖ ਪ੍ਰਮਾਣ ਹੈ।

ਕੈਬਨਿਟ ਮੰਤਰੀ ਪਰਗਟ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਭਾਵੁਕ ਅਪੀਲ ਕਰਦਿਆਂ ਆਖਿਆ ਕਿ ਕੈਪਟਨ ਸਾਹਿਬ ਇੰਝ ਨਾ ਕਰੋ। ਤੁਸੀਂ ਸਾਡੇ ਉਚੇ ਕੱਦਵਾਰ ਲੀਡਰ ਹੋ। ਅਸੀਂ ਤੁਹਾਨੂੰ ਬਹੁਤ ਹੀ ਇੱਜ਼ਤ ਨਾਲ ਦੇਖਦੇ ਹਾਂ।

Facebook Comments

Trending