Connect with us

ਇੰਡੀਆ ਨਿਊਜ਼

ਕਾਂਗਰਸ UP ਚੋਣਾਂ ‘ਚ ਔਰਤਾਂ ਨੂੰ ਦੇਵੇਗੀ 40% ਟਿਕਟ

Published

on

Congress to give 40% ticket to women in UP elections

ਮਿਲੀ ਜਾਣਕਾਰੀ ਅਨੁਸਾਰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕਿਹਾ ਕਿ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਔਰਤਾਂ ਨੂੰ 40 ਫੀਸਦੀ ਟਿਕਟਾਂ ਦੇਣ ਦਾ ਪਾਰਟੀ ਦਾ ਫੈਸਲਾ ਸਿਰਫ਼ ਸ਼ੁਰੂਆਤ ਹੈ। ਉਹਨਾਂ ਨੇ ਟਵੀਟ ਕੀਤਾ, “ਦੇਸ਼ ਦੀ ਧੀ ਕਹਿੰਦੀ ਹੈ, ਅਪਣੀ ਮਿਹਨਤ ਨਾਲ, ਸਿੱਖਿਆ ਦੀ ਤਾਕਤ ਨਾਲ, ਸਹੀ ਰਾਖਵਾਂਕਰਨ ਨਾਲ, ਮੈਂ ਅੱਗੇ ਵਧ ਸਕਦੀ ਹਾਂ #ਲੜਕੀ ਹਾਂ ਲੜ ਸਕਦੀ ਹਾਂ। ਯੂਪੀ ਸਿਰਫ਼ ਸ਼ੁਰੂਆਤ ਹੈ।

ਜ਼ਿਕਰਯੋਗ ਹੈ ਕਿ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਮੰਗਲਵਾਰ ਨੂੰ ਐਲਾਨ ਕੀਤਾ ਸੀ ਕਿ ਉਹ ਉੱਤਰ ਪ੍ਰਦੇਸ਼ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਔਰਤਾਂ ਨੂੰ 40 ਫੀਸਦੀ ਟਿਕਟਾਂ ਦੇਣਗੇ। ਸੂਬੇ ਵਿਚ ਵਿਧਾਨ ਸਭਾ ਚੋਣਾਂ ਅਗਲੇ ਸਾਲ ਦੇ ਸ਼ੁਰੂ ਵਿਚ ਹੋਣੀਆਂ ਹਨ। ਲਖਨਊ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਿਯੰਕਾ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਅਸੀਂ ਚਾਹੁੰਦੇ ਹਾਂ ਕਿ ਔਰਤਾਂ ਰਾਜਨੀਤੀ ਵਿਚ ਸ਼ਕਤੀ ਦੀ ਪੂਰਨ ਭਾਗੀਦਾਰ ਬਣਨ। ਉਨ੍ਹਾਂ ਕਿਹਾ ਕਿ ਜੇਕਰ ਔਰਤਾਂ ਸਮਾਜ ਵਿਚ ਬਦਲਾਅ ਚਾਹੁੰਦੀਆਂ ਹਨ ਤਾਂ ਉਨ੍ਹਾਂ ਨੂੰ ਰਾਜਨੀਤੀ ਵਿਚ ਸ਼ਾਮਲ ਹੋਣਾ ਚਾਹੀਦਾ ਹੈ ਅਤੇ ਇਕ ਦੂਜੇ ਦੇ ਮੋਢੇ ਨਾਲ ਮੋਡਾ ਜੋੜ ਕੇ ਅੱਗੇ ਵਧਣਾ ਚਾਹੀਦਾ ਹੈ। ਯੂਪੀ ਚੋਣਾਂ ਲਈ ਕਾਂਗਰਸ ਨੇ ਇੱਕ ਨਵਾਂ ਨਾਅਰਾ ਵੀ ਦਿੱਤਾ ਹੈ – ਲੜਕੀ ਹਾਂ ਲੜ ਸਕਦੀ ਹਾਂ।

ਉੱਥੇ ਹੀ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੱਖ -ਵੱਖ ਖੇਤਰਾਂ ਵਿਚ ਕੰਮ ਕਰ ਰਹੀਆਂ ਔਰਤਾਂ ਨੂੰ ਰਾਜਨੀਤੀ ਵਿਚ ਆਉਣ ਅਤੇ ਚੋਣਾਂ ਲੜਨ ਦਾ ਸੱਦਾ ਦਿੰਦਿਆਂ ਕਿਹਾ ਹੈ ਕਿ ਉਹ ਅਗਲੇ ਮਹੀਨੇ ਦੀ 15 ਤਰੀਕ ਤੱਕ ਇਸ ਲਈ ਅਰਜ਼ੀ ਦੇ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਉੱਤਰ ਪ੍ਰਦੇਸ਼ ਵਿਚ ਜੇਕਰ ਕੋਈ ਸੜਕ ‘ਤੇ ਲੜ ਰਿਹਾ ਹੈ ਤਾਂ ਉਹ ਸਿਰਫ਼ ਕਾਂਗਰਸ ਹੈ। ਪਿਛਲੇ ਦੋ ਸਾਲਾਂ ਵਿਚ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਜੇਲ੍ਹ ਗਏ ਹਨ। ਕਾਂਗਰਸ ਲਗਾਤਾਰ ਸੰਘਰਸ਼ ਕਰ ਰਹੀ ਹੈ।

 

Facebook Comments

Trending