Connect with us

ਪੰਜਾਬੀ

ਕਾਂਗਰਸ ਪਾਰਟੀ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਮੁੜ ਤੋਂ ਸੱਤਾ ਵਿਚ ਆਵੇਗੀ – ਐੱਮਪੀ ਬਿੱਟੂ

Published

on

Congress party will come back to power with a resounding victory - MP Bittu

ਚੌਂਕੀਮਾਨ/ ਲੁਧਿਆਣਾ : ਅੱਡਾ ਚੌਂਕੀਮਾਨ ਵਿਖੇ ਐੱਮਪੀ ਰਵਨੀਤ ਸਿੰਘ ਬਿੱਟੂ ਤੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨੇ ਮੀਟਿੰਗ ਕੀਤੀ। ਇਸ ਮੌਕੇ ਐੱਮਪੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਹਲਕਾ ਦਾਖਾ ਨੂੰ ਹਰ ਪਖੋਂ ਬਿਹਤਰ ਬਣਾਉਣ ਲਈ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਦਿਨ ਰਾਤ ਮਿਹਨਤ ਕਰ ਰਹੇ ਹਨ ਜਿਸ ਨਾਲ ਹਲਕਾ ਸੂਬੇ ਦਾ ਮੋਹਰੀ ਹਲਕਾ ਬਣ ਗਿਆ ਹੈ ਤੇ ਉਨ੍ਹਾਂ ਵੱਲੋਂ ਵੀ ਹਲਕਾ ਦਾਖਾ ਲਈ ਵੱਡੇ ਫੰਡ ਵਿਕਾਸ ਕਾਰਜਾਂ ਲਈ ਦਿੱਤੇ ਗਏ ਹਨ।

ਇਸ ਮੌਕੇ ਉਨ੍ਹਾਂ ਕਿਹਾ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਮੁੜ ਤੋਂ ਸੱਤਾ ਵਿਚ ਆਵੇਗੀ। ਇਸ ਮੌਕੇ ਸਾਬਕਾ ਸਰਪੰਚ ਮਲਕੀਤ ਸਿੰਘ ਜੱਸੋਵਾਲ ਦੀ ਅਗਵਾਈ ਵਿਚ ਕਾਂਗਰਸੀ ਵਰਕਰਾਂ ਨੇ ਐੱਮਪੀ ਰਵਨੀਤ ਸਿੰਘ ਬਿੱਟੂ, ਮਲਕੀਤ ਸਿੰਘ ਦਾਖਾ ਦਾ ਸਨਮਾਨ ਵੀ ਕੀਤਾ।

Facebook Comments

Trending