ਪੰਜਾਬੀ

ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਪਹਿਲੇ ਨੰਬਰ ‘ਤੇ : ਕੋਟਲੀ

Published

on

ਜਗਰਾਓਂ (ਲੁਧਿਆਣਾ) : ਏਸ਼ੀਆ ਦੀ ਦੂਜੀ ਵੱਡੀ ਅਨਾਜ ਮੰਡੀ ਜਗਰਾਓਂ ‘ਚ ਪੰਜਾਬ ਮੰਡੀ ਬੋਰਡ ਵੱਲੋਂ 4 ਕਰੋੜ 17 ਲੱਖ ਦੀ ਲਾਗਤ ਨਾਲ ਮੰਡੀ ‘ਚ ਉਸਾਰੇ ਫੜ ਤੇ ਸ਼ੈੱਡ ਦਾ ਨਿਰਮਾਣ ਹੋਵੇਗਾ, ਜਿਸ ਲਈ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ, ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ, ਜ਼ਿਲ੍ਹਾ ਪ੍ਰਧਾਨ ਕਰਨਜੀਤ ਸੋਨੀ ਗਾਲਿਬ ਨੇ ਸਾਂਝੇ ਤੌਰ ‘ਤੇ ਨੀਂਹ ਪੱਥਰ ਰੱਖਿਆ।

ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਕੋਟਲੀ ਨੇ ਕਿਹਾ ਪੰਜਾਬ ਵਿਚ ਪਿਛਲੇ 5 ਸਾਲਾਂ ‘ਚ ਵਿਕਾਸ ਦੀ ਹਨੇਰੀ ਦੇ ਚੱਲਦਿਆਂ ਇਸ ਵਾਰ ਵੀ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਪਹਿਲੇ ਨੰਬਰ ‘ਤੇ ਹੈ।

ਕੈਬਨਿਟ ਮੰਤਰੀ ਨੇ ਜਗਰਾਓਂ ਇਲਾਕੇ ਵਿਚ ਕੋਈ ਵੀ ਇੰਡਸਟਰੀ ਨਾ ਹੋਣ ‘ਤੇ ਐਲਾਨ ਕੀਤਾ ਕਿ ਕਾਂਗਰਸ ਸਰਕਾਰ ਦੇ ਮੁੜ ਸੱਤਾ ‘ਚ ਆਉਣ ‘ਤੇ ਜਗਰਾਓਂ ਵਿਖੇ ਇੰਡਸਟਰੀਅਲ ਫੋਕਲ ਪੁਆਇੰਟ ਸਥਾਪਿਤ ਕੀਤਾ ਜਾਵੇਗਾ, ਜਿਸ ਨਾਲ ਇੰਡਸਟਰੀ ਆਵੇਗੀ ਤੇ ਇਲਾਕੇ ਦੇ ਲੋਕਾਂ ਨੂੰ ਰੁਜਗਾਰ ਮਿਲੇਗਾ।

ਇਸ ਸਮਾਗਮ ‘ਚ ਆੜ੍ਹਤੀਆ ਐਸੋਸੀਏਸ਼ਨ ਵੱਲੋਂ ਕੈਬਨਿਟ ਮੰਤਰੀ ਨੂੰ ਮੰਗ ਪੱਤਰ ਸੌਂਪਦਿਆਂ ਪ੍ਰਧਾਨ ਘਨ੍ਹਈਆ ਲਾਲ ਬਾਂਕਾ ਤੇ ਮੈਂਬਰਾਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਚੇਅਰਮੈਨ ਕੇਕੇ ਬਾਵਾ, ਜ਼ਿਲ੍ਹਾ ਪ੍ਰਧਾਨ ਖੰਨਾ ਰੁਪਿੰਦਰ ਰਾਜਾ ਗਿੱਲ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਘਨ੍ਹਈਆ ਲਾਲ ਬਾਂਕਾ, ਪ੍ਰਧਾਨ ਸਵਰਨਜੀਤ ਗਿੱਦੜਵਿੰਡੀ, ਪ੍ਰਧਾਨ ਜਤਿੰਦਰਪਾਲ ਰਾਣਾ ਆਦਿ ਹਾਜ਼ਰ ਸਨ।

Facebook Comments

Trending

Copyright © 2020 Ludhiana Live Media - All Rights Reserved.