ਪੰਜਾਬ ਨਿਊਜ਼

ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ’ਚ ਪੁੱਜੇ ਕਾਂਗਰਸੀ ਐੱਮ. ਪੀ. ਮੁਹੰਮਦ ਸਦੀਕ 

Published

on

ਚੰਡੀਗੜ੍ਹ : ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ’ਚ ਜਿਥੇ ਉਨ੍ਹਾਂ ਦੀ ਪਾਰਟੀ ਦੇ ਮੈਂਬਰ ਪਹੁੰਚੇ ਹਨ, ਉਥੇ ਭਗਵੰਤ ਮਾਨ ਦੇ ਦੋਸਤ ਤੇ ਕਾਂਗਰਸੀ ਐੱਮ. ਪੀ. ਮੁਹੰਮਦ ਸਦੀਕ ਵੀ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ’ਚ ਸ਼ਾਮਲ ਹੋਏ ਹਨ।

ਮੁਹੰਮਦ ਸਦੀਕ ਨੇ ਇਸ ਦੌਰਾਨ ਕਿਹਾ, ‘ਮੈਨੂੰ ਸੱਦਾ ਪੱਤਰ ਮਿਿਲਆ, ਇਸ ਕਰਕੇ ਮੇਰਾ ਆਉਣਾ ਜ਼ਰੂਰੀ ਸੀ ਕਿਉਂਕਿ ਕੋਈ ਬੰਦਾ ਸੱਦਾ ਪੱਤਰ ਭੇਜੇ ਤੇ ਅਦਬ ਕਰੇ ਤਾਂ ਉਥੇ ਪਹੁੰਚਣਾ ਬਹੁਤ ਜ਼ਰੂਰੀ ਹੈ। ਦੂਜੀ ਗੱਲ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਭੂਮੀ ’ਤੇ ਪੰਜਾਬ ਦੇ ਮੁੱਖ ਮੰਤਰੀ ਸਹੁੰ ਚੁੱਕ ਰਹੇ ਹਨ, ਇਹ ਪਹਿਲੀ ਵਾਰ ਹੋ ਰਿਹਾ ਹੈ।’

ਉਨ੍ਹਾਂ ਅੱਗੇ ਕਿਹਾ, ‘ਭਗਵੰਤ ਮਾਨ ਜਦੋਂ ਕਾਲਜ ’ਚ ਪੜ੍ਹਦੇ ਸਨ ਤਾਂ ਉਦੋਂ ਉਨ੍ਹਾਂ ਨੇ ਸਟੇਜ ਮੇਰੇ ਨਾਲ ਸ਼ੁਰੂ ਕੀਤੀ ਸੀ। ਆਪਣੇ ਪ੍ਰੋਗਰਾਮ ਤੋਂ ਬਾਅਦ ਗੱਡੀ ’ਚ ਬੈਠ ਕੇ ਅਸੀਂ ਦੋਵੇਂ ਇਹੀ ਗੱਲਬਾਤ ਕਰਦੇ ਸੀ ਕਿ ਮੁਲਕ ਦੀ ਗਰੀਬੀ ਕਿਵੇਂ ਦੂਰ ਹੋ ਸਕਦੀ ਹੈ। ਭਗਵੰਤ ਮਾਨ ਦੀ ਸੋਚ ਬਹੁਤ ਵਧੀਆ ਹੈ। ਉਹ ਹਮੇਸ਼ਾ ਆਮ ਗੱਲਾਂ ਕਰਦਾ ਹੈ ਤੇ ਆਮ ਲੋਕਾਂ ਬਾਰੇ ਗੱਲਾਂ ਕਰਦਾ ਹੈ।’

Facebook Comments

Trending

Copyright © 2020 Ludhiana Live Media - All Rights Reserved.