ਪੰਜਾਬੀ

ਕਾਂਗਰਸੀ ਉਮੀਦਵਾਰ ਤੇ ਮੰਤਰੀ ਗੁਰਕੀਰਤ ਨੇ ਪੇਂਡੂ ਖੇਤਰਾਂ ‘ਚ ਕੀਤਾ ਜ਼ੋਰਦਾਰ ਚੋਣ ਪ੍ਰਚਾਰ

Published

on

ਖੰਨਾ (ਲੁਧਿਆਣਾ ) : ਖੰਨਾ ਤੋਂ ਕਾਂਗਰਸੀ ਉਮੀਦਵਾਰ ਤੇ ਮੰਤਰੀ ਗੁਰਕੀਰਤ ਸਿੰਘ ਨੇ ਹਲਕੇ ਵਿਚ ਪੇਂਡੂ ਖੇਤਰਾਂ ਵਿਚ ਜ਼ੋਰਦਾਰ ਚੋਣ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਆਪਣੀ ਵੋਟ ਬਣਾਉਣ ਲਈ ਵੀ ਜਾਗਰੂਕ ਕੀਤਾ। ਅੱਜ ਦੀ ਚੋਣ ਪ੍ਰਚਾਰ ਮੁਹਿੰਮ ਵਿਚ ਉਹ ਪਿੰਡ ਬੁੱਲ੍ਹੇਪੁਰ, ਪਿੰਡ ਅਲੌੜ ਅਤੇ ਪਿੰਡ ਭਾਦਲਾ ਵਿਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ।

ਗੁਰਕੀਰਤ ਦੀ ਆਮਦ ‘ਤੇ ਪਿੰਡਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਗੁਰਕੀਰਤ ਨੇ ਲੋਕਾਂ ਨੂੰ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ ਦੀ ਅਪੀਲ ਕੀਤੀ ਤਾਂ ਜੋ ਇਲਾਕੇ ਵਿਚ ਹੋਰ ਵਿਕਾਸ ਹੋ ਸਕੇ।

ਇਸ ਮੌਕੇ ਉਨ੍ਹਾਂ ਨਾਲ ਮਾਰਕੀਟ ਕਮੇਟੀ ਚੇਅਰਮੈਨ ਗੁਰਦੀਪ ਸਿੰਘ ਰਸੂਲੜਾ, ਸੀਨੀਅਰ ਕਾਂਗਰਸੀ ਆਗੂ ਡਾ. ਗੁਰਮੁਖ ਸਿੰਘ ਚਾਹਲ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਹਰਜਿੰਦਰ ਸਿੰਘ, ਕੌਂਸਲਰ ਗੁਰਮੀਤ ਸਿੰਘ ਨਾਗਪਾਲ, ਸੀਨੀਅਰ ਕਾਂਗਰਸੀ ਆਗੂ ਸੰਤ ਸਿੰਘ ਬੁੱਲ੍ਹੇਪੁਰ, ਜਸਬੀਰ ਸਿੰਘ, ਸਰਪੰਚ ਸਮੁੰਦ ਸਿੰਘ ਬੱਬੂ, ਕੁਲਦੀਪ ਸਿੰਘ ਢੀਂਡਸਾ, ਗੁਰਦੀਪ ਸਿੰਘ ਦੀਪੀ, ਅਵਤਾਰ ਸਿੰਘ ਹੈਪੀ ਪੰਚ ਆਦਿ ਹਾਜ਼ਰ ਸਨ।

Facebook Comments

Trending

Copyright © 2020 Ludhiana Live Media - All Rights Reserved.