ਪੰਜਾਬੀ

ਕਾਂਗਰਸ, ਭਾਜਪਾ ਤੇ ਆਪ ਪਾਰਟੀ ਕਦੇ ਵੀ ਪੰਜਾਬ ਹਿਤੈਸ਼ੀ ਨਹੀਂ ਹੋ ਸਕਦੀ – ਇਯਾਲੀ

Published

on

ਮੁੱਲਾਂਪੁਰ (ਲੁਧਿਆਣਾ ) :  ਦਾਖਾ ਤੋਂ ਸ਼ੋ੍ਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋਂ ਪਿੰਡ ਪੁੁੜੈਣ ਵਿਖੇ ਵੱਡਾ ਇਕੱਠ ਇਆਲੀ ਦੇ ਨਾਲ ਤੁਰ ਪਿਆ। ਇਸ ਸਮੇਂ ਪਿੰਡ ਵਿਚ ਰੱਖੇ ਗਏ ਸਮਾਗਮ ‘ਚ ਜਦੋਂ ਵੱਡੇ ਇਕੱਠ ਨੇ ਇਆਲੀ ਦੇ ਹੱਕ ਵਿਚ ਨਾਅਰੇ ਮਾਰੇ ਤਾਂ ਇਆਲੀ ਵੀ ਇਕੱਠ ਦੇ ਵਿਚ ਜਾ ਬੈਠੇ।

ਇਸ ਦੌਰਾਨ ਉਨਾਂ ਨੂੰ ਲੱਡੂਆਂ ਨਾਲ ਤੋਲਦਿਆਂ ਪਿਆਰ ਦਾ ਪ੍ਰਗਟਾਵਾ ਕੀਤਾ। ਇਕੱਠ ਨੂੰ ਸੰਬੋਧਨ ਕਰਦਿਆਂ ਇਆਲੀ ਨੇ ਕਿਹਾ ਕਿ ਉਨਾਂ ਵੱਲੋਂ ਹਲਕੇ ਦੇ ਲੋਕਾਂ ਨਾਲ ਦਿਲੀ ਸਾਂਝ ਪਾਈ ਹੋਈ ਹੈ ਅਤੇ ਹਰ ਸਮੇਂ ਲੋਕਾਂ ਦੇ ਦੁੱਖ-ਸੁੱਖ ਦੇ ਭਾਈਵਾਲ ਬਣੇ, ਜਦਕਿ ਵਿਰੋਧੀਆਂ ਪਾਰਟੀਆਂ ਦੇ ਉਮੀਦਵਾਰ ਵੋਟਾਂ ਸਮੇਂ ਹੀ ਲੋਕਾਂ ਨੂੰ ਗੁਮਰਾਹ ਕਰਨ ਦਾ ਯਤਨ ਕਰਕੇ ਆਪਣੇ ਮਤਲਬ ਸਿੱਧ ਕਰਕੇ ਤੁੁਰ ਜਾਂਦੇ ਹਨ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਪੰਥ ਦੀ ਨੁੁਮਾਇੰਦਾ ਪਾਰਟੀ ਹੈ, ਬਲਕਿ ਹਰ ਇੱਕ ਪੰਜਾਬੀ ਦਾ ਦਿਲ ਅਕਾਲੀ ਹੈ, ਜਦਕਿ ਕਾਂਗਰਸ, ਭਾਜਪਾ ਤੇ ਆਪ ਪਾਰਟੀ ਕਦੇ ਵੀ ਪੰਜਾਬ ਹਿਤੈਸ਼ੀ ਨਹੀਂ ਹੋ ਸਕਦੀ, ਪੰਜਾਬ ਦਾ ਜਿੰਨਾ ਵੀ ਵਿਕਾਸ ਹੋਇਆ ਹੈ, ਉਹ ਸਿਰਫ਼ ਅਕਾਲੀ ਦਲ ਦੀਆਂ ਸਰਕਾਰਾਂ ਸਮੇਂ ਹੀ ਹੋਇਆ ਹੈ।

Facebook Comments

Trending

Copyright © 2020 Ludhiana Live Media - All Rights Reserved.