ਪੰਜਾਬੀ

“ਈ ਫਾਇਲਿੰਗ ਆਫ਼ ਇਨਕਮ ਟੈਕਸ ਰਿਟਰਨਜ਼ ” ਵਿਸ਼ੇ ‘ਤੇ ਲੈਕਚਰ ਦਾ ਆਯੋਜਨ

Published

on

ਲੁਧਿਆਣਾ : ਰਾਮਗੜ੍ਹੀਆ ਗਰਲਜ਼, ਲੁਧਿਆਣਾ ਵਿਖੇ ਕਾਲਜ ਦੇ ਪੋਸਟ ਗਰੈਜੂਏਟ ਕਾਮਰਸ ਵਿਭਾਗ ਵੱਲੋਂ” ਈ ਫਾਇਲਿੰਗ ਆਫ਼ ਇਨਕਮ ਟੈਕਸ ਰਿਟਰਨਜ਼ “ਵਿਸ਼ੇ ‘ਤੇ ਐਕਸਟੈਨਸ਼ਨ ਲੈਕਚਰ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਸੀ ਏ ਸ਼੍ਰੀ ਰਚਿਤ ਭੰਡਾਰੀ ਅਤੇ ਸ਼੍ਰੀ ਨਿਤਿਨ ਮਹਾਜਨ ਵਿਸ਼ੇਸ਼ ਵਕਤਾ ਦੇ ਰੂਪ ਵਿੱਚ ਸ਼ਾਮਲ ਹੋਏ। ਇਹਨਾਂ ਵਕਤਾਵਾਂ ਨੇ ਵਿਦਿਆਰਥੀਆਂ ਨੂੰ ਇਨਕਮ ਟੈਕਸ ਭਰਨ ਦੇ ਨਿਯਮਾਂ ਬਾਰੇ ਜਾਣਕਾਰੀ ਦਿੱਤੀ।

ਇਨਕਮ ਟੈਕਸ ਆਨ ਲਾਇਨ ਪੋਰਟਲ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਵਿਦਿਆਰਥੀਆਂ ਨੂੰ ਇਨਕਮ ਟੈਕਸ ਦੇ ਅਲੱਗ-ਅਲੱਗ ਫਾਰਮਾਂ ਸੰਬੰਧੀ ਵੀ ਸਮਝਾਇਆ। ਲਾਗਇਨ ਅਤੇ ਰਜਿਸਟ੍ਰੇਸ਼ਨ ਕਰਨ ਸਬੰਧੀ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੂੰ ਇਸ ਵਿਸ਼ੇ ਸਬੰਧੀ ਵਿਹਾਰਕ ਜਾਣਕਾਰੀ ਦਿੱਤੀ ਗਈ। ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸ: ਰਣਜੋਧ ਸਿੰਘ ਅਤੇ ਕਾਲਜ ਦੇ ਪ੍ਰਿੰਸੀਪਲ ਸ੍ਰੀਮਤੀ ਜਸਪਾਲ ਕੌਰ ਨੇ ਵਿਭਾਗ ਦੇ ਉੱਦਮ ਦੀ ਪ੍ਰਸ਼ੰਸਾ ਕੀਤੀ।

Facebook Comments

Trending

Copyright © 2020 Ludhiana Live Media - All Rights Reserved.