ਪੰਜਾਬੀ

ਰਾਸ਼ਟਰੀ ਪੱਧਰ ਦਾ ਜਾਗਰੂਕਤਾ ਅਤੇ ਸਿਖਲਾਈ ਪ੍ਰੋਗਰਾਮ ਕਰਵਾਇਆ

Published

on

ਲੁਧਿਆਣਾ : ਪੀ.ਏ.ਯੂ. ਦੇ ਡਾ. ਮਹਿੰਦਰ ਸਿੰਘ ਰੰਧਾਵਾ ਲਾਇਬੇ੍ਰਰੀ ਵੱਲੋਂ ਬੀਤੇ ਦਿਨੀਂ ਭਾਰਤੀ ਖੇਤੀ ਖੋਜ ਪ੍ਰੀਸ਼ਦ ਅਧੀਨ ਆਉਂਦੇ ਐਗਰੀਕਲਚਰ ਨਾਲੇਜ ਮੈਨੇਜਮੈਂਟ ਯੂਨਿਟ ਦੇ ਸਹਿਯੋਗ ਨਾਲ ਇੱਕ ਰੋਜ਼ਾ ਜਾਗਰੂਕਤਾ ਅਤੇ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤਾ । ਇਹ ਪ੍ਰੋਗਰਾਮ ਲਾਇਬ੍ਰੇਰੀਆਂ ਨੂੰ ਬਿਹਤਰ ਗਿਆਨ ਪਸਾਰ ਲਈ ਡਿਜ਼ੀਟਲ ਬਨਾਉਣ ਦੇ ਤਰੀਕਿਆਂ ਬਾਰੇ ਕਰਵਾਇਆ ਗਿਆ ਸੀ ।

ਆਨਲਾਈਨ ਹੋਏ ਇਸ ਸਮਾਗਮ ਵਿੱਚ ਸਾਰੀਆਂ ਰਾਜ ਖੇਤੀ ਯੂਨੀਵਰਸਿਟੀਆਂ, ਖੁਦ-ਮੁਖਤਿਆਰ ਯੂਨੀਵਰਸਿਟੀਆਂ, ਕੇਂਦਰੀ ਖੇਤੀ ਯੂਨੀਵਰਸਿਟੀਆਂ, ਕੇਂਦਰੀ ਯੂਨੀਵਰਸਿਟੀਆਂ ਦੇ ਵਿਦਿਆਰਥੀ ਅਤੇ ਅਮਲੇ ਦੇ 285 ਲੋਕ ਸ਼ਾਮਿਲ ਹੋਏ । ਇਸ ਸਿਖਲਾਈ ਪ੍ਰੋਗਰਾਮ ਵਿੱਚ ਖੇਤੀ ਅੰਕੜਿਆਂ ਬਾਰੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਇੰਚਾਰਜ਼ ਅਤੇ ਮੁਖ ਵਿਗਿਆਨੀ ਡਾ. ਅਮਰਿੰਦਰ ਕੁਮਾਰ ਨੇ ਕਿ੍ਸ਼ੀਕੋਸ਼ ਬਾਰੇ ਗੱਲ ਕਰਦਿਆਂ ਇਸਦੀ ਵਰਤੋਂ, ਅੰਕੜੇ ਅਤੇ ਵਿਸ਼ੇਸ਼ਤਾਵਾਂ ਬਾਰੇ ਗੱਲ ਕੀਤੀ ।

ਇਸ ਤੋਂ ਇਲਾਵਾ ਤਾਮਿਲਨਾਡੂ ਵੈਨਟਰੀ ਯੂਨੀਵਰਸਿਟੀ ਦੇ ਲਾਇਬ੍ਰੇਰੀਅਨ ਡਾ. ਜੀ ਸਭਾਪਤੀ ਨੇ ਭਾਗ ਲੈਣ ਵਾਲਿਆਂ ਨੂੰ ਖੋਜ ਮਾਪਦੰਡਾਂ ਤੋਂ ਜਾਣੂੰ ਕਰਵਾਇਆ। ਇਸ ਤੋਂ ਇਲਾਵਾ ਰਾਸ਼ਟਰੀ ਡੇਅਰੀ ਖੋਜ ਸੰਸਥਾਨ ਕਰਨਾਲ ਦੇ ਸੀਨੀਅਰ ਤਕਨੀਕੀ ਅਧਿਕਾਰੀ ਸ਼੍ਰੀ ਨਰਿੰਦਰ ਸਿੰਘ ਰੋਹੀਲਾ ਨੇ ਖੋਜ ਪ੍ਰਕਾਸ਼ਨਾਵਾਂ ਵਿੱਚ ਜ਼ੋਟੇਰੋ ਦੀ ਵਰਤੋਂ ਬਾਰੇ ਗੱਲ ਕੀਤੀ ।

ਪੀ.ਏ.ਯੂ. ਦੇ ਲਾਇਬ੍ਰੇਰੀਅਨ ਡਾ. ਜਸਕਰਨ ਸਿੰਘ ਮਾਹਲ ਨੇ ਸਭ ਦਾ ਸਵਾਗਤ ਕੀਤਾ । ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਸੰਦੀਪ ਬੈਂਸ ਨੇ ਡਿਜ਼ੀਟਲ ਲਾਇਬ੍ਰੇਰੀਆਂ ਦੇ ਗੁਣਾਂ ਬਾਰੇ ਗੱਲ ਕੀਤੀ ਅਤੇ ਉਹਨਾਂ ਨੇ ਇਸ ਸਿਖਲਾਈ ਪ੍ਰੋਗਰਾਮ ਨੂੰ ਲਾਭਕਾਰੀ ਦੱਸਦਿਆਂ ਸਿਖਿਆਰਥੀਆਂ ਨੂੰ ਕਿਹਾ ਕਿ ਉਹ ਇਸ ਸਿਖਲਾਈ ਤੋਂ ਪ੍ਰਾਪਤ ਗਿਆਨ ਨੂੰ ਆਪਣੇ-ਆਪਣੇ ਖੇਤਰਾਂ ਵਿੱਚ ਲਾਗੂ ਕਰਕੇ ਵਿਦਿਆਰਥੀਆਂ ਦੇ ਲਾਭ ਲਈ ਯਤਨਸ਼ੀਲ ਹੈ ।

Facebook Comments

Trending

Copyright © 2020 Ludhiana Live Media - All Rights Reserved.