Connect with us

ਪੰਜਾਬੀ

CBSE ਸਕੂਲਾਂ ਦੇ ਅਧਿਆਪਕਾਂ ਦੀ ਸਿਖਲਾਈ ਲਈ ਇੰਡਕਸ਼ਨ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ

Published

on

Conducted induction training program for the training of teachers of CBSE schools

ਬੀ.ਸੀ.ਐਮ. ਆਰੀਆ ਸਕੂਲ, ਲਲਤੋਂ, ਲੁਧਿਆਣਾ ਵਿਖੇ ਅਧਿਆਪਕਾਂ ਦੀ ਸਿਖਲਾਈ ਲਈ ਇੰਡਕਸ਼ਨ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਡੀਸੀਐਮ ਪ੍ਰੈਜ਼ੀਡੈਂਸੀ ਦੀ ਪ੍ਰਿੰਸੀਪਲ ਰਜਨੀ ਕਾਲੜਾ ਅਤੇ ਲਾਰਡ ਮਹਾਵੀਰ ਜੈਨ ਸਕੂਲ, ਫਗਵਾੜਾ ਦੀ ਵਾਈਸ ਪ੍ਰਿੰਸੀਪਲ ਗਗਨਦੀਪ ਕੌਰ ਖਹਿਰਾ ਨੇ ਅਧਿਆਪਕਾਂ ਨੂੰ ਸਿਖਲਾਈ, ਪ੍ਰੀਖਿਆ, ਐਫੀਲੀਏਸ਼ਨ, ਅਕਾਦਮਿਕ, ਹੁਨਰ ਸਿੱਖਿਆ ਅਤੇ ਆਈਟੀ ਦੀ ਜਾਣਕਾਰੀ ਦਿਤੀ ਗਈ।

ਸੀਬੀਐਸਈ ਦੇ ਸਾਰੇ ਸੰਵਿਧਾਨਕ ਵਿਭਾਗਾਂ ਅਤੇ ਇਕਾਈਆਂ ਦੇ ਢਾਂਚੇ, ਨੀਤੀਆਂ ਅਤੇ ਦਿਸ਼ਾ ਨਿਰਦੇਸ਼ਾਂ ਤੋਂ ਜਾਣੂ ਕਰਵਾਇਆ। ਇਸ ਵਿੱਚ 90-90 ਮਿੰਟ ਦੇ ਅੱਠ ਸੈਸ਼ਨ ਸ਼ਾਮਲ ਸਨ, ਜੋ ਸਕੂਲ ਪ੍ਰਿੰਸੀਪਲਾਂ, ਅਧਿਆਪਕਾਂ ਅਤੇ ਹੋਰ ਸਟਾਫ ਮੈਂਬਰਾਂ ਦੇ ਗਿਆਨ ਅਤੇ ਹੁਨਰ ਨੂੰ ਅਪਡੇਟ ਕਰਨ ਦੀ ਮਹੱਤਤਾ ‘ਤੇ ਕੇਂਦ੍ਰਤ ਸਨ ਜੋ ਐਨਈਪੀ 2020 ਦੇ ਅਨੁਸਾਰ ਸਿਖਿਆਰਥੀਆਂ ਨੂੰ 21 ਵੀਂ ਸਦੀ ਦੇ ਸਿੱਖਣ ਦੇ ਹੁਨਰਾਂ ਨਾਲ ਲੈਸ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ।

Facebook Comments

Trending