Connect with us

ਪੰਜਾਬੀ

ਬੇਕਿੰਗ ਅਤੇ ਕੰਨਫੈਕਸ਼ਨਰੀ ਦਾ ਦੋ ਦਿਨਾ ਦਾ ਸਿਖਲਾਈ ਕੋਰਸ ਲਗਾਇਆ

Published

on

Conducted a two day training course in baking and confectionery

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾਵਲੋਂ ਜ਼ਿਲੇ ਦੇ ਪਿੰਡ ਸੁਧਾਰ ਵਿਖੇ ਦੋ ਦਿਨਾਂ ਦਾ ਸਿਖਲਾਈ ਕੋਰਸ ਲਗਾਇਆ ਗਿਆ। ਜਿਸ ਵਿਚ ਸਰਕਾਰ ਵੱਲੋਂ ਅਨੁਸੂਚਿਤ ਜਾਤੀ ਦੀਆਂ ਪੇਂਡੂ ਔਰਤਾਂ ਨੰੂ ਕਿੱਤਾ ਮੁਖੀ ਸਿਖਲਾਈ ਦਿੱਤੀ ਗਈ ਤਾਂ ਜੋ ਉਹ ਸਿਖਲਾਈ ਹਾਸਲ ਕਰ ਕੇ ਪਰਿਵਾਰ ਦੀ ਭਲਾਈ ਤੇ ਵਿਕਾਸ ਲਈ ਆਮਦਨ ਦਾ ਬਿਹਤਰ ਜਰੀਆ ਪੈਦਾ ਕਰਨ ਦੇ ਯੋਗ ਹੋ ਸਕਣ।

ਡਾ.ਕੁਲਵੀਰ ਕੌਰ, ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਨੇ ਬੇਕਰੀ ਅਤੇ ਕੰਨਫੈਕਸ਼ਨਰੀ ਦੀ ਮਹੱਤਤਾ ਅਤੇ ਗੁਣਵੱਤਾ ਵਾਰੇ ਪੇਂਡੂ ਔਰਤਾਂ ਨੂੰ ਜਾਣੂੰ ਕਰਵਾਇਆ।ਉਨ੍ਹਾਂ ਨੇ ਸਿਖਲਾਈ ਦੇ ਦੌਰਾਨ ਸਿਖਿਆਰਥੀਆਂ ਨੂੰ ਇਸ ਕਿੱਤੇ ਵਿਚ ਮੁਹਾਰਤ ਹਾਸਲ ਕਰਨ ਲਈ ਉਤਸਾਹਿਤ ਕੀਤਾ ਅਤੇ ਸੈਲਫ ਹੈਲਪ ਗਰੁੱਪ ਬਨਾਉਣ ਲਈ ਪ੍ਰੇਰਿਆ।ਇਸ ਸਿਖਲਾਈ ਦੇ ਦੌਰਾਨ ਚਾਕਲੇਟ, ਡ੍ਰਾਈ ਕੇਕ, ਬਿਸਕੁਟ ਤੇ ਪੁਡਿੰਗ ਬਨਾਉਣ ਵਾਰੇ ਪਰੈਕਟੀਕਲ ਸਿਖਲਾਈ ਦਿੱਤੀ ਗਈ।

ਸਿਖਲਾਈ ਦੌਰਾਨ ਡਾ.ਮਧੂ ਸ਼ੈਲੀ, ਪਸਾਰ ਵਿਗਿਆਨੀ (ਪਸ਼ੂ ਵਿਗਿਆਨ) ਨੇ ਡਾਈਰੈਕਟੋਰੇਟ ਪਸਾਰ ਸਿੱਖਿਆ ਵੱਲੋਂ ਪੇਂਡੂ ਬੀਬੀਆਂ ਅਤੇ ਕਿਸਾਨਾਂ ਲਈ ਲਗਾਈਆਂ ਜਾਂਦੀਆਂ ਸਿਖਲਾਈਆਂ ਵਾਰੇ ਵਿਸਥਾਰਪੂਰਵਕ ਦੱਸਿਆ।ਟ੍ਰੇਨਿੰਗ ਦੌਰਾਨ ਇਕ ਉੱਦਮੀ ਸਿਖਿਆਰਥੀ, ਤੇਜਿੰਦਰ ਕੌਰ ਵੇ ਆਪਣੇ ਵਿਚਾਰ ਸਾਂਝੇ ਕੀਤੇ।ਅੰਤ ਵਿਚ ਪ੍ਰੋਗਰਾਮ ਵਿਚ ਸ਼ਾਮਲ ਸਿਖਿਆਰਥੀਆਂ ਨੂੰ ਪੀ.ਏ.ਯੂ. ਦੀਆਂ ਪਬਲੀਕੇਸ਼ਨਾਂ ਅਤੇ ਬੈਗ ਵੀ ਵੰਡੇ ਗਏ।

Facebook Comments

Trending