ਪੰਜਾਬੀ

ਮਾਡਲ ਲੈਸਨ ਅਤੇ ਟੀਚਿੰਗ ਏਡ ਦੀ ਤਿਆਰੀ ਸਬੰਧੀ ਕਰਵਾਈ ਦਸ ਰੋਜ਼ਾ ਵਰਕਸ਼ਾਪ

Published

on

ਲੁਧਿਆਣਾ : ਮਾਲਵਾ ਸੈਂਟਰਲ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵੂਮੈਨ, ਲੁਧਿਆਣਾ ਵੱਲੋਂ ਮਾਡਲ ਲੈਸਨ ਅਤੇ ਟੀਚਿੰਗ ਏਡ ਦੀ ਤਿਆਰੀ ਸਬੰਧੀ ਦਸ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਡਾ: ਨਿਰੋਤਮਾਂ ਸ਼ਰਮਾ , ਡਾ.ਤ੍ਰਿਪਤਾ ਅਤੇ ਡਾ.ਮਨਦੀਪ ਕੌਰ ਵਰਕਸ਼ਾਪ ਦੇ ਪ੍ਰਬੰਧਕ ਸਨ। ਵਰਕਸ਼ਾਪ ਦੀ ਸ਼ੁਰੂਆਤ ਕਾਲਜ ਦੇ ਸਹਾਇਕ ਪ੍ਰੋ.ਮਨਦੀਪ ਕੌਰ ਦੇ ਓਰੀਐਂਟੇਸ਼ਨ ਲੈਕਚਰ ਨਾਲ ਹੋਈ।

ਵਰਕਸ਼ਾਪ ਦੇ ਰਿਸੋਰਸ ਪਰਸਨ ਸ.ਸੁਰਜੀਤ ਸਿੰਘ ਸੋਸ਼ਲ ਸਟੱਡੀਜ਼ ਮਾਸਟਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫ਼ਾਰ ਗਰਲਜ਼ ਕੋਕਰੀ ਕਲਾਂ, ਮੋਗਾ, ਸ੍ਰੀਮਤੀ ਰੁਮਨੀ ਭੂਟਾਨੀ ਗਣਿਤ ਮਿਸਟ੍ਰੈਸ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਪੀਏਯੂ, ਡਾ.ਬਬੀਤਾ ਜੈਨ ਹਿੰਦੀ ਲੈਕਚਰਾਰ, ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ, ਡਾ. ਰੰਜਨਾ ਸੂਦ ਐਸੋਸੀਏਟ ਪ੍ਰੋ., ਐਸ.ਡੀ.ਪੀ. ਕਾਲਜ ਫ਼ਾਰ ਵੂਮੈਨ, ਲੁਧਿਆਣਾ, ਸ੍ਰੀਮਤੀ ਕੁਸੁਮ ਲਤਾ, ਨੈਸ਼ਨਲ ਐਵਾਰਡੀ ਅਤੇ ਸ੍ਰੀਮਤੀ ਦਲਜੀਤ ਕੌਰ(ਸਹਾਇਕ ਪ੍ਰੋ.ਸਨ।

ਉਨ੍ਹਾਂ ਨੇ ਵੱਖ-ਵੱਖ ਵਿਸ਼ਿਆਂ ਜਿਵੇਂ ਕਿ ਗਣਿਤ, ਭਾਸ਼ਾਵਾਂ, ਅਰਥ ਸ਼ਾਸਤਰ, ਕਾਮਰਸ ਅਤੇ ਸਾਇੰਸ ਦੇ ਮਾਡਲ ਸਬਕ ਦਿੱਤੇ। ਇਸ ਵਰਕਸ਼ਾਪ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਢੰਗ-ਤਰੀਕਿਆਂ ਅਤੇ ਹੁਨਰਾਂ ਤੋਂ ਜਾਣੂ ਕਰਵਾਇਆ ਜਿਨ੍ਹਾਂ ਦੀ ਵਰਤੋਂ ਕਰਕੇ ਉਹ ਆਪਣੇ ਅਧਿਆਪਨ ਨੂੰ ਬਿਹਤਰ ਬਣਾ ਸਕਦੇ ਹਨ। ਡਾ. ਸਤਵੰਤ ਕੌਰ, ਕਾਰਜਕਾਰੀ ਪ੍ਰਿੰਸੀਪਲ ਨੇ ਵਰਕਸ਼ਾਪ ਦੇ ਸਫਲਤਾਪੂਰਵਕ ਸੰਪੂਰਨਤਾ ‘ਤੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ।

Facebook Comments

Trending

Copyright © 2020 Ludhiana Live Media - All Rights Reserved.